ਹੁਣ ਇਕ ਫਿੰਗਰਪ੍ਰਿੰਟ ਨਾਲ ਕਰੋ ਭੁਗਤਾਨ, ਲਾਂਚ ਹੋਈ ਆਧਾਰ ਪੇ ਐਪ
Wednesday, Jan 25, 2017 - 06:58 PM (IST)

ਜਲੰਧਰ- ਡਿਜ਼ੀਟਲ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਕਾਰ ਨੇ ਵੱਡੀ ਪਹਿਲ ਕੀਤੀ ਹੈ। ਪੇਂਡੂ ਇਲਾਕਿਆਂ ''ਚ ਗਰੀਬਾਂ ਅਤੇ ਅਨਪੜਾਂ ਲਈ ਆਨਲਾਈਨ ਟਰਾਂਜੈਕਸ਼ਨਸ ਆਸਾਨ ਬਣਾਉਣ ਲਈ ਆਧਾਰ ਪੇ ਲਾਂਚ ਕਰ ਦਿੱਤਾ ਗਿਆ ਹੈ। ਆਧਾਰ ਪੇ ''ਚ ਫਿੰਗਰਪ੍ਰਿੰਟ ਦੇ ਇਸਤੇਮਾਲ ਨਾਲ ਟਰਾਂਜੈਕਸ਼ਨਸ ਕੀਤੇ ਜਾ ਸਕਦੇ ਹਨ। ਪਹਿਲਾਂ ਆਧਾਰ ਨਾਲ ਜੁੜੇ ਪੇਮੈਂਟ ਸਿਸਟਮ 15PS ਦਾ ਮਰਚੇਂਟ ਵਰਜਨ ਆਧਾਰ ਪੇ ਹੈ। ਪਾਸਵਰਡ ਅਤੇ ਪਿਨ ਨਾਲ ਹੋਣ ਵਾਲੇ ਆਨਲਾਈਨ ਅਤੇ ਕਾਰਡ ਟਰਾਂਜੈਕਸ਼ਨਸ ਦੀ ਜਗ੍ਹਾ ਆਧਾਰ ਪੇ ਲੈ ਲਵੇਗਾ। ਇਸ ਐਪ ਦੇ ਇਸਤੇਮਾਲ ਨੂੰ ਅਤੇ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸੇ ਵੀ ਪੇਮੇਂਟ ਲਈ ਕਸਟਮਰ ਨੂੰ ਆਪਣਾ ਆਧਾਰ ਨੰਬਰ, ਬੈਂਕ ਦਾ ਨਾਮ ਅਤੇ ਫਿੰਗਰਪ੍ਰਿੰਟ ਦੇਣਾ ਹੋਵੇਗਾ।
UIDIA ਦੇ ਸੀ. ਈ. ਓ. ਏ. ਬੀ ਪੰਡਿਤ ਨੇ ਦੱਸਿਆ ਕਿ ਆਧਾਰ ਪੇ ਸਾਰੇ ਐਂਡਰਾਇਡ ਫੋਨ ''ਤੇ ਚੱਲਦਾ ਹੈ। ਇਸ ਦੇ ਨਾਲ ਬਸ ਫਿੰਗਰ ਬਾਓਮੈਟ੍ਰਿਕ ਡਿਵਾਇਸ ਜੁੜੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਜ਼ਰਿਏ ਬਿਨਾਂ ਕਾਰਡ ਅਤੇ ਪਿਨ ਦੇ ਕੈਸ਼ਲੇਸ ਪੇਮੈਂਟ ਕੀਤਾ ਜਾ ਸਕਦਾ ਹੈ। ਕਸਟਮਰਸ ਦੇ ਕੋਲ ਸਮਾਰਟਫੋਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ।