200 ਮੀਟਰ ਡੂੰਘੇ ਪਾਣੀ ''ਚ ਵੀ ਚੱਲ ਸਕਦੀ ਹੈ ਇਹ ਵਾਚ

Saturday, Aug 13, 2016 - 05:50 PM (IST)

200 ਮੀਟਰ ਡੂੰਘੇ ਪਾਣੀ ''ਚ ਵੀ ਚੱਲ ਸਕਦੀ ਹੈ ਇਹ ਵਾਚ
ਜਲੰਧਰ-ਕੈਸੀਓ ਵੱਲੋਂ ਆਪਣੇ ਜੀ-ਸ਼ਾਕ ਗਲਫਮਾਸਟਰ ਵਾਚ ਦੇ ਇਕ ਨਵੇਂ ਵਰਜਨ ਦਾ ਐਲਾਨ ਕੀਤਾ ਗਿਆ ਹੈ। ਇਸ ਵਾਚ ਦੀ ਖਾਸ ਗੱਲ ਇਹ ਹੈ ਕਿ ਇਸ ''ਚ ਪਹਿਲੀ ਵਾਰ ਵਾਟਰ ਡੈਪਥ ਸੈਂਸਰ ਦਿੱਤਾ ਗਿਆ ਹੈ। ਜੀ-ਸ਼ਾਕ ਗਲਫਮਾਸਟਰ ਵਾਚਸ ਨੂੰ ਖਾਸ ਤੌਰ ''ਤੇ ਗੰਭੀਰ ਵਾਤਾਵਰਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਵਾਚ ਨੂੰ ਕੁਆਸਟ ਗਾਰਡ ਵੱਲੋਂ ਸਮੁੰਦਰੀ ਸੁਰੱਖਿਆ ਵਰਗੇ ਆਯੋਜਿਤ ਸਮਾਗਮਾਂ ਲਈ ਵੀ ਵਰਤਿਆ ਜਾ ਸਕਦਾ ਹੈ। ਇਨ੍ਹਾਂ ਵਾਚਸ ''ਚ ਇਕ ਬਾਇਓਮੈਟ੍ਰਿਕ ਪ੍ਰੈਸ਼ਰ ਅਲਾਰਮ, ਟਾਇਡ ਇੰਡੀਕੇਟਰ, ਇਕ ਥਰਮਾਮੀਟਰ ਅਤੇ 200 ਮੀਟਰ ਤੱਕ ਡੂੰਘੇ ਪਾਣੀ ਲਈ ਵਾਟਰ-ਰਸਿਸਟੈਂਟ ਦਿੱਤਾ ਗਿਆ ਹੈ। 
 
ਇਸ ਦਾ ਨਵਾਂ ਮਾਡਲ GWNQ1000-1A ''ਚ ਪਹਿਲੀ ਵਾਰ ਨੀਲਮ ਕ੍ਰਿਸਟਲ ਡਿਸਪੇ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਾਰਬਨ ਫਾਇਬਰ ਕੇਸਿੰਗ ਅਤੇ ਮੈਟਲ ਪਾਈਪਿੰਗ ਨਾਲ ਵੀ ਇਸ ਵਾਚ ਦੀ ਡਿਊਰੇਬਿਲਟੀ ''ਚ ਕਾਫੀ ਸੁਧਾਰ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਲੋਕ ਇਕ ਗਲਫਮਾਸਟਰ ''ਚ ਇਕ ਸਟੋਰਮ ਅਲਾਰਮ ਦਾ ਹੋਣਾ ਪਸੰਦ ਨਹੀਂ ਕਰਦੇ ਜੋ ਕਿ ਇਕ ਵਧੀਆ ਅਤੇ ਕੂਲ ਫੀਚਰ ਹੈ ਪਰ ਵਾਟਰ ਸਪੋਰਟਸ ਵਾਲਿਆਂ ਲਈ ਜਾਂ ਮਾਊਨਟੇਨ ਦੀ ਚੜ੍ਹਾਈ ਕਰਨ ਵਾਲਿਆਂ ਲਈ ਇਹ ਵਾਚ ਬਿਹਤਰ ਆਪਸ਼ਨ ਹੈ। ਇਸ ਜੀ-ਸ਼ਾਕ ਗਲਫਮਾਸਟਰ GWNQ1000-1A ਦੀ ਕੀਮਤ 850 ਡਾਲਰ ਹੋਵੇਗੀ ਜਿਸ ਨੂੰ ਸਿਤੰਬਰ ਮਹੀਨੇ ''ਚ ਜੀ-ਸ਼ਾਕ ਦੇ ਨਿਊ ਯਾਰਕ ਸਥਿੱਤ ਸਟੋਰ ਅਤੇ ਵੈੱਬਸਾਈਟ ''ਤੇ ਉਪਲੱਬਧ ਕੀਤਾ ਜਾਵੇਗਾ।

Related News