ਆਨਲਾਈਨ ਖਰੀਦਿਆ ਸਮਾਰਟਫੋਨ ਤਾਂ ਡੱਬੇ ’ਚੋਂ ਨਿਕਲਿਆ ਸਾਬਣ

Thursday, Nov 01, 2018 - 11:17 AM (IST)

ਆਨਲਾਈਨ ਖਰੀਦਿਆ ਸਮਾਰਟਫੋਨ ਤਾਂ ਡੱਬੇ ’ਚੋਂ ਨਿਕਲਿਆ ਸਾਬਣ

ਅਮੇਜ਼ਨ ਹੈੱਡ ਖਿਲਾਫ ਦਰਜ ਹੋਈ ਐੱਫ. ਆਈ. ਆਰ.
ਗੈਜੇਟ ਡੈਸਕ– ਜੇ ਤੁਸੀਂ ਵੀ ਇਸ ਤਿਉਹਾਰੀ ਸੀਜ਼ਨ ਵਿਚ ਆਨਲਾਈਨ ਸ਼ਾਪਿੰਗ ਸਾਈਟਾਂ ਰਾਹੀਂ ਖਰੀਦਦਾਰੀ ਕਰ ਰਹੇ ਹੋ ਤਾਂ ਜ਼ਰਾ ਬਚ ਕੇ ਰਹੋ। ਗ੍ਰੇਟਰ ਨੋਇਡਾ ਦੇ ਰਹਿਣ ਵਾਲੇ ਕਾਰੋਬਾਰੀ ਵਿਸ਼ਾਲ ਤਿਆਗੀ ਨੇ ਅਮੇਜ਼ਨ ਇੰਡੀਆ ਤੋਂ ਇਕ ਮੋਬਾਇਲ ਫੋਨ ਦਾ ਆਰਡਰ ਦਿੱਤਾ ਸੀ ਪਰ ਡੱਬੇ ਵਿਚੋਂ ਸਾਬਣ ਨਿਕਲਣ ’ਤੇ ਉਹ ਹੈਰਾਨ ਰਹਿ ਗਏ। ਧੋਖੇਬਾਜ਼ੀ ਦੀ ਇਸ ਘਟਨਾ ਪਿੱਛੋਂ ਉਨ੍ਹਾਂ ਬਿਸਰਖ ਪੁਲਸ ਸਟੇਸ਼ਨ ਵਿਚ ਅਮੇਜ਼ਨ ਇੰਡੀਆ ਦੇ ਖੇਤਰੀ ਮੁਖੀ ਤੇ 3 ਹੋਰ ਵਿਅਕਤੀਆਂ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ। ਆਨਲਾਈਨ ਨਿਊਜ਼ ਵੈੱਬਸਾਈਟ ‘ਗੈਜੇਟਸ ਨਾਓ’ ਦੀ ਰਿਪੋਰਟ ਅਨੁਸਾਰ ਇਸ ਕੇਸ ਵਿਚ ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੇ ਅਮੇਜ਼ਨ ਦੀ ਵੈੱਬਸਾਈਟ ਤੋਂ ਮੋਬਾਇਲ ਫੋਨ ਦਾ ਆਰਡਰ ਦਿੱਤਾ ਸੀ। ਇਸ ਦੀ ਡਲਿਵਰੀ 27 ਅਕਤੂਬਰ ਨੂੰ ਹੋਈ। ਜਦੋਂ ਉਨ੍ਹਾਂ ਪਾਰਸਲ ਖੋਲ੍ਹਿਆ ਤਾਂ ਉਸ ਵਿਚੋਂ ਫੋਨ ਦੀ ਜਗ੍ਹਾ ਸਾਬਣ ਨਿਕਲਿਆ।

PunjabKesari

ਡਲਿਵਰੀ ਬੁਆਏ ’ਤੇ ਵੀ ਹੈ ਸ਼ੱਕ
ਇਸ ਸ਼ਿਕਾਇਤ ’ਚ ਅਮੇਜ਼ਨ ਦੇ ਕੰਟਰੀ ਹੈੱਡ ਅਮਿਤ ਅਗਰਵਾਲ, ਲਾਜਿਸਟਿਕ ਫਰਮ Darshita Pvt. Ltd. ਦੇ ਡਾਇਰੈਕਟਰਸ ਪ੍ਰਦੀਪ ਕੁਮਾਰ ਤੇ ਰਵੀਸ਼ ਅਗਰਵਾਲ ਤੇ ਡਲਿਵਰੀ ਬੁਆਏ ਅਨਿਲ ’ਤੇ ਐੱਫ. ਆਈ. ਆਰ. ਫਾਈਲ ਕੀਤੀ ਗਈ ਹੈ।

PunjabKesari

ਇੰਡੀਅਨ ਪੀਨਲ ਕੋਡ 420 ਅਧੀਨ ਹੈ ਇਹ ਕੇਸ
ਇਸ ਦੌਰਾਨ ਇਹ ਕੇਸ ਇੰਡੀਅਨ ਪੀਨਲ ਕੋਡ 420 (ਧੋਖਾਦੇਹੀ ਤੇ ਬੇਈਮਾਨੀ), 406 (ਵਿਸ਼ਵਾਸ ਦੀ ਅਪਰਾਧਿਕ ਉਲੰਘਣਾ) ਅਤੇ 120ਬੀ (ਅਪਰਾਧਿਕ ਸਾਜ਼ਿਸ਼ ਲਈ ਦੋਸ਼ੀ ਪਾਰਟੀ) ਅਧੀਨ ਆਉਂਦਾ ਹੈ।

PunjabKesari

ਅਮੇਜ਼ਨ ਨੇ ਦਿੱਤੀ ਪ੍ਰਤੀਕਿਰਿਆ
ਆਨਲਾਈਨ ਸ਼ਾਪਿੰਗ ਸਾਈਟ ਅਮੇਜ਼ਨ ਦਾ ਕਹਿਣਾ ਹੈ ਕਿ ਉਹ ਇਸ ਨਾਲ ਜੁੜੀਆਂ ਸਾਰੀਆਂ ਘਟਨਾਵਾਂ ਤੇ ਧੋਖੇਬਾਜ਼ੀਆਂ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਪੁਲਸ ਦਾ ਸਹਿਯੋਗ ਕਰੇਗੀ। ਉੱਥੇ ਹੀ ਅਮੇਜ਼ਨ ਨੇ ਮੀਡੀਆ ਨੂੰ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਸ਼ਿਕਾਇਤਕਰਤਾ ਦੇ ਪੈਸੇ ਰੀਫੰਡ ਕਰ ਰਹੀ ਹੈ। ਭਾਰਤ ਦੀ ਸਭ ਤੋਂ ਭਰੋਸੇਯੋਗ ਮਾਰਕੀਟ ਪਲੇਸ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀ ਧੋਖਾਦੇਹੀ ਦੇ ਮਾਮਲੇ ਸਾਹਮਣੇ ਆਉਣ ਕਾਰਨ ਕੰਪਨੀ ਦੀ ਸਾਖ ’ਤੇ ਮਾੜਾ ਅਸਰ ਪੈ ਸਕਦਾ ਹੈ। 


Related News