BS-6 ਦਾ ਦੂਜਾ ਪੜਾਅ ਲਾਗੂ ਹੋਣ ’ਤੇ ਮਹਿੰਗੀਆਂ ਹੋ ਜਾਣਗੀਆਂ ਕਾਰਾਂ
Monday, Oct 10, 2022 - 06:46 PM (IST)
ਨਵੀਂ ਦਿੱਲੀ (ਭਾਸ਼ਾ) - ਅਗਲੇ ਸਾਲ ਅਪ੍ਰੈਲ ਤੋਂ ਲਾਗੂ ਹੋਣ ਵਾਲੇ ਸਖਤ ਨਿਕਾਸੀ ਦੇ ਮਾਪਦੰਡਾਂ ਅਨੁਕੂਲ ਆਪਣੇ ਵਾਹਨਾਂ ਨੂੰ ਉੱਨਤ ਕਰਨ ’ਤੇ ਵਾਹਨ ਵਿਨਿਰਮਾਣ ਕੰਪਨੀਆਂ ਦਾ ਨਿਵੇਸ਼ ਵਧਣ ਨਾਲ ਯਾਤਰੀ ਅਤੇ ਵਣਜ ਵਾਹਨਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਭਾਰਤੀ ਵਾਹਨ ਉਦਯੋਗ ਫਿਲਹਾਲ ਆਪਣੇ ਵਾਹਨਾਂ ਨੂੰ ਭਾਰਤ ਪੜਾਅ-6 (ਬੀ. ਐੱਸ.-6) ਨਿਕਾਸੀ ਮਾਪਦੰਡਾਂ ਦੇ ਦੂਜੇ ਪੜਾਅ ਦੇ ਅਨੁਕੂਲ ਢਾਲਣ ਦੀ ਕੋਸ਼ਿਸ਼ ’ਚ ਲੱਗਾ ਹੋਇਆ ਹੈ। ਅਜਿਹਾ ਹੋਣ ’ਤੇ ਨਿਕਾਸੀ ਮਾਪਦੰਡ ਯੂਰੋ-6 ਮਾਮਦੰਡਾਂ ਦੇ ਸਮਾਨ ਹੋ ਜਾਣਗੇ।ਚਾਰ ਪਹੀਆ ਯਾਤਰੀ ਅਤੇ ਵਣਜ ਵਾਹਨਾਂ ਨੂੰ ਉੱਨਤ ਮਾਪਦੰਡਾਂ ਦੇ ਅਨੁਕੂਲ ਬਣਾਉਣ ਲਈ ਉਸ ’ਚ ਆਧੁਿਨਕ ਯੰਤਰ ਲਾਉਣੇ ਹੋਣਗੇ। ਅਜਿਹੀ ਸਥਿਤੀ ’ਚ ਵਾਹਨ ਉਦਯੋਗ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਵਾਹਨ ਵਿਨਿਰਮਾਤਾਵਾਂ ਦੀ ਉਤਪਾਦਨ ਲਾਗਤ ਵਧ ਸਕਦੀ ਹੈ, ਜਿਸ ਦਾ ਬੋਝ ਅਗਲੇ ਵਿੱਤੀ ਸਾਲ ਤੋਂ ਅਾਖਿਰਕਾਰ ਖਰੀਦਦਾਰਾਂ ਨੂੰ ਹੀ ਉਠਾਉਣਾ ਪਵੇਗਾ।