ਇਸ ਤਰ੍ਹਾਂ ਘੱਟ EMI ''ਤੇ ਖਰੀਦ ਸਕਦੇ ਹੋ ਨਵੀਂ ਕਾਰ

05/01/2017 1:58:10 PM

ਜਲੰਧਰ- ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਸ ਕੋਲ ਵੀ ਆਪਣੀ ਇਕ ਕਾਰ ਹੋਵੇ। ਬਾਜ਼ਾਰ ''ਚ ਇਨੀਂ ਦਿਨੀਂ ਨਵੀਆਂ ਕਾਰਾਂ ''ਤੇ ਡਿਸਕਾਊਂਟ, ਐਕਸਚੇਂਜ ਆਫਰਜ਼, ਜ਼ੀਰੋ ਡਾਊਨ ਪੇਮੈਂਟ ਅਤੇ ਘੱਟ EMI ਵਰਗੇ ਆਕਰਸ਼ਕ ਆਫਰਜ਼ ਦੀ ਬਹਾਰ ਹੈ। ਉਂਝ ਸਾਰੇ ਲੋਕ EMI ''ਤੇ ਕਾਰ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਥੋੜ੍ਹਾ ਜਿਹਾ ਹੋਮਵਰਕ ਅਤੇ ਸਾਵਧਾਨੀ ਵਰਤੀ ਜਾਵੇ ਤਾਂ ਘੱਟ EMI ''ਤੇ ਕਾਰ ਖਰੀਦੀ ਜਾ ਸਕਦੀ ਹੈ। 
 
ਬੈਂਕਾਂ ਦੀ EMI ਚੈੱਕ ਕਰੋ-
ਜੇਕਰ ਤੁਸੀਂ EMI ''ਤੇ ਕਾਰ ਲੈ ਰਹੇ ਹੋ ਤਾਂ ਇਹ ਜ਼ਰੂਰ ਚੈੱਕ ਕਰ ਲਓ ਕਿ ਕਿਹੜਾ ਬੈਂਕ ਘੱਟ ਵਿਆਜ਼ ਦਰ ''ਤੇ ਲੋਨ ਦੇ ਰਿਹਾ ਹੈ। ਉਂਝ ਹਮੇਸ਼ਾ ਦੇਖਣ ''ਚ ਆਉਂਦਾ ਹੈ ਕਿ ਸਰਕਾਰੀ ਬੈਂਕਾਂ ਦੀਆਂ ਵਿਆਜ਼ ਦਰਾਂ ਪ੍ਰਾਈਵੇਟ ਬੈਂਕਾਂ ਅਤੇ ਫਾਈਨੈਂਸ਼ੀਅਲ ਕੰਪਨੀਆਂ ਦੀਆਂ ਵਿਆਜ਼ ਦਰਾਂ ਦੇ ਮੁਕਾਬਲੇ ਘੱਟ ਹੀ ਹੁੰਦੀਆਂ ਹਨ। ਇੰਨਾ ਹੀ ਨਹੀਂ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਛੋਟ ਮਿਲਦੀ ਹੈ। 
 
ਸਾਰੇ ਦਸਤਾਵੇਜ਼ ਧਿਆਨ ਨਾਲ ਪੜ੍ਹੋ-
ਲੋਨ ਲੈਣ ਸਮੇਂ ਸਾਰੇ ਦਸਤਾਵੇਜ਼ ਧਿਆਨ ਨਾਲ ਪੜ੍ਹੋ। ਕਈ ਵਾਰ ਲੋਕ ਟਰਮ ਐਂਡ ਕੰਡੀਸ਼ੰਸ ਨਹੀਂ ਪੜ੍ਹਦੇ। ਕਿਉਂਕਿ ਇਕ ਤਾਂ ਉਹ ਬਹੁਤ ਛੋਟੇ-ਛੋਟੇ ਫੋਂਟਸ ''ਚ ਲਿਖੀਆਂ ਹੁੰਦੀਆਂ ਹਨ, ਦੂਜੇ ਪਾਸੇ ਲੋਕ ਉਨ੍ਹਾਂ ''ਤੇ ਧਿਆਨ ਵੀ ਨਹੀਂ ਦਿੰਦੇ। ਉਨ੍ਹਾਂ ਹੀ ਟਰਮ ਐਂਡ ਕੰਡੀਸ਼ੰਸ ''ਚ ਕਈ ਅਜਿਹੀਆਂ ਜਾਣਕਾਰੀਆਂ ਲਿਖੀਆਂ ਹੁੰਦੀਆਂ ਹਨ ਜੋ ਤੁਹਾਨੂੰ ਆਫਰ ਦਿੰਦੇ ਸਮੇਂ ਨਹੀਂ ਦਿੱਤੀਆਂ ਜਾਂਦੀਆਂ। 
 
ਕ੍ਰੈਡਿਟ ਹਿਸਟਰੀ-
ਜੇਕਰ ਤੁਸੀਂ ਪਹਿਲਾਂ ਵੀ ਕੋਈ ਲੋਨ ਲਿਆ ਹੈ ਤਾਂ ਉਸ ਦੀ EMI ਸਮੇਂ ''ਤੇ ਜਾ ਰਹੀ ਹੈ, ਜਾਂ ਤੁਸੀਂ ਸਮੇਂ ''ਤੇ ਪੂਰਾ ਭੁਗਤਾਨ ਕਰ ਦਿੱਤਾ ਹੈ ਤਾਂ ਤੁਹਾਡਾ ਰਿਕਾਰਡ ਚੰਗਾ ਮੰਨਿਆ ਜਾਂਦਾ ਹੈ। ਅਜਿਹੇ ''ਚ ਤੁਹਾਨੂੰ ਦੁਬਾਰਾ ਲੋਨ ਲੈਣ ''ਚ ਕੋਈ ਮੁਸ਼ਕਲ ਨਹੀਂ ਹੋਵੇਗੀ। ਚੰਗੇ ਕ੍ਰੈਡਿਟ ਸਕੋਰ ਨਾਲ ਬੈਂਕ ਤੁਹਾਨੂੰ ਕਈ ਆਫਰਜ਼ ਵੀ ਦਿੰਦੇ ਹਨ। 
 
ਪੁਰਾਣੇ ਗਾਹਕ ਹੋਣ ''ਤੇ ਵੀ ਤੁਹਾਨੂੰ ਮਿਲੇਗਾ ਫਾਇਦਾ-
ਜੇਕਰ ਤੁਸੀਂ ਪਹਿਲਾਂ ਵੀ ਕਿਸੇ ਬੈਂਕ ਤੋਂ EMI ''ਤੇ ਕਾਰ ਖਰੀਦੀ ਹੈ ਤਾਂ ਕੋਸ਼ਿਸ਼ ਕਰੋ ਕਿ ਫਿਰ ਤੋਂ ਉਸੇ ਬੈਂਕ ਤੋਂ ਹੀ EMI ਕਰਾਓ। ਅਜਿਹਾ ਕਰਨ ਨਾਲ ਤੁਹਾਨੂੰ ਥੋੜ੍ਹੀ ਰਿਆਇਤ ਮਿਲ ਸਕਦੀ ਹੈ। ਕਿਸੇ ਬੈਂਕ ਜਾਂ ਫਈਨੈਂਸ਼ੀਅਲ ਕੰਪਨੀ ਦੇ ਮੌਜੂਦਾ ਗਾਹਕ ਹੋਣ ''ਤੇ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ।

Related News