ਫੋਟੋਗ੍ਰਾਫਰਾਂ ਲਈ Canon ਨੇ ਪੇਸ਼ ਕੀਤਾ ਨਵਾਂ EOS 90D DSLR ਕੈਮਰਾ

Wednesday, Aug 28, 2019 - 03:36 PM (IST)

ਫੋਟੋਗ੍ਰਾਫਰਾਂ ਲਈ Canon ਨੇ ਪੇਸ਼ ਕੀਤਾ ਨਵਾਂ EOS 90D DSLR ਕੈਮਰਾ

ਗੈਜੇਟ ਡੈਸਕ– ਫੋਟੋਗ੍ਰਾਫਰਾਂ ਲਈ ਕੈਨਨ ਨੇ ਆਖਿਰਕਾਰ ਆਪਣਾ EOS 90D DSLR ਕੈਮਰਾ ਪੇਸ਼ ਕੀਤਾ ਹੈ। ਇਸ ਕੈਮਰੇ ’ਚ 32.5 ਮੈਗਾਪਿਕਸਲ ਦਾ CMOS (APS-C) ਸੈਂਸਰ ਲੱਗਾ ਹੈ। ਉਥੇ ਹੀ ਇਸ ਵਿਚ ਬਿਹਤਰ ਫੋਟੋਗ੍ਰਾਫੀ ਲਈ DIGIC 8 ਇਮੇਜ ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਕੈਮਰਾ 4K UHD ਵੀਡੀਓ ਰਿਕਾਰਡ ਕਰਦਾ ਹੈ ਅਤੇ ਕੁਨੈਕਟੀਵਿਟੀ ਆਪਸ਼ਨ ਦੇ ਤੌਰ ’ਤੇ ਇਸ ਵਿਚ ਵਾਈ-ਫਾਈ ਤੇ ਬਲੂਟੁੱਥ ਦੀ ਸੁਵਿਧਾ ਵੀ ਹੈ। 

 

ਕੀਮਤ ਤੇ ਉਪਲੱਬਧਤਾ
ਇਸ ਦੀ ਕੈਮਰਾ ਬਾਡੀ ਦੀ ਕੀਮਤ 1,199 ਡਾਲਰ (ਕਰੀਬ 86 ਹਜ਼ਾਰ ਰੁਪਏ) ਰੱਖੀ ਗਈ ਹੈ ਉਥੇ ਹੀ 18-55mm ਕਿੱਟ ਲੈੱਨਜ਼ ਦੇ ਨਾਲ ਇਸ ਨੂੰ 1,349 ਡਾਲਰ (ਕਰੀਬ 96 ਹਜ਼ਾਰ, 800 ਰੁਪਏ) ’ਚ ਖਰੀਦਿਆ ਜਾ ਸਕੇਗਾ। ਇਸ ਨੂੰ ਸਤੰਬਰ ਦੇ ਅੱਧ ਤਕ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। 


Related News