ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ! ਇਕ ਮਹੀਨਾ ਲਾਗੂ ਰਹੇਗਾ ਨਵਾਂ ਸ਼ਡਿਊਲ
Sunday, Sep 28, 2025 - 11:47 AM (IST)
ਚੰਡੀਗੜ੍ਹ (ਨਿਆਮੀਆਂ): ਮੌਸਮ ਵਿਚ ਆ ਰਹੀ ਤਬਦੀਲੀ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। 1 ਅਕਤੂਬਰ ਤੋਂ ਸਕੂਲ ਨਵੇਂ ਸਮੇਂ 'ਤੇ ਖੁੱਲ੍ਹਣਗੇ। ਇਹ ਹੁਕਮ ਸ਼ਡਿਊਲ ਸਿਰਫ਼ ਅਕਤੂਬਰ ਮਹੀਨੇ ਲਈ ਹੈ, ਉਸ ਤੋਂ ਬਾਅਦ ਸਕੂਲਾਂ ਦਾ ਸਮਾਂ ਇਕ ਵਾਰ ਫ਼ਿਰ ਬਦਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਰਾਜਵੀਰ ਜਵੰਦਾ ਦੀ ਸਿਹਤ ਨਾਲ ਜੁੜੀ ਵੱਡੀ ਖ਼ਬਰ! ਪੰਜਾਬੀ ਗਾਇਕ ਨੇ ਦਿੱਤੀ ਅਪਡੇਟ
ਜਾਣਕਾਰੀ ਮੁਤਾਬਕ, 1 ਅਕਤੂਬਰ ਤੋਂ ਸੂਬੇ ਦੇ ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਤੋਂ 2.30 ਵਜੇ ਤਕ ਖੁੱਲ੍ਹਣਗੇ। ਇਸੇ ਤਰ੍ਹਾਂ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਵਜੇ ਤੋਂ 2.50 ਵਜੇ ਤਕ ਖੁੱਲ੍ਹਿਆ ਕਰਨਗੇ। ਇਹ ਹੁਕਮ 1 ਅਕਤੂਬਰ ਤੋਂ 31 ਅਕਤੂਬਰ ਤਕ ਲਾਗੂ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਹੋਈ ਜੇਲ੍ਹ! ਵੀਡੀਓ ਵਾਇਰਲ ਹੋਣ ਮਗਰੋਂ ਫਸਿਆ ਸੀ ਸੁਖਦੇਵ ਸਿੰਘ
1 ਨਵੰਬਰ ਤੋਂ ਫ਼ਿਰ ਬਦਲੇਗਾ ਸਮਾਂ
1 ਨਵੰਬਰ ਤੋਂ ਸਕੂਲਾਂ ਦਾ ਸਮਾਂ ਫ਼ਿਰ ਤੋਂ ਬਦਲਿਆ ਜਾਵੇਗਾ। ਫ਼ਿਰ ਸਾਰੇ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ ਤੇ ਦੁਪਹਿਰ 3 ਵਜੇ ਛੁੱਟੀ ਹੋਇਆ ਕਰੇਗੀ। ਇਸੇ ਤਰ੍ਹਾਂ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 3.20 ਵਜੇ ਤਕ ਦਾ ਹੋ ਜਾਵੇਗਾ। ਇਹ ਸ਼ਡਿਊਲ 1 ਨਵੰਬਰ ਤੋਂ 28 ਫ਼ਰਵਰੀ ਤਕ ਲਾਗੂ ਰਹੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਪੰਜਾਬ ਭਾਜਪਾ ਨੂੰ 20 ਜੁਲਾਈ ਤੱਕ ਮਿਲ ਜਾਵੇਗਾ ਨਵਾਂ ਇੰਚਾਰਜ! ਅਮਿਤ ਸ਼ਾਹ ਦੇ ਭਰੋਸੇਮੰਦ ਨੂੰ ਮਿਲ ਸਕਦੀ ‘ਜ਼ਿੰਮੇਵਾਰੀ’
