ਕੈਨਨ ਨੇ ਭਾਰਤ ''ਚ ਲਾਂਚ ਕੀਤਾ ਕੰਪੈਕਟ ਕੈਮਰਾ, ਇਸ ਵਿਚ ਮਿਲੇਗਾ ਇਨਬਿਲਟ ਮਾਈਕ੍ਰੋਫੋਨ
Tuesday, May 16, 2023 - 07:49 PM (IST)
ਗੈਜੇਟ ਡੈਸਕ- ਕੈਨਨ ਨੇ ਭਾਰਤੀ ਬਾਜ਼ਾਰ 'ਚ ਆਪਣੇ ਨਵੇਂ ਕੰਪੈਕਟ ਕੈਮਰਾ Canon PowerShot V10 ਨੂੰ ਲਾਂਚ ਕਰ ਦਿੱਤਾ ਹੈ। Canon PowerShot V10 ਨੂੰ ਖਾਸਤੌਰ 'ਤੇ ਵੀਡੀਓ ਕ੍ਰਿਏਟਰਾਂ ਅਤੇ ਸਮਾਰਟਫੋਨ ਵੀਡੀਓ ਕ੍ਰਿਏਟਰਾਂ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਕੈਮਰੇ ਦੇ ਨਾਲ ਨੌਇਜ਼ ਕੈਂਸਲੇਸ਼ਨ ਲਈ ਇਨਬਿਲਟ ਮਾਈਕ੍ਰੋਫੋਨ ਦਿੱਤਾ ਗਿਆ ਹੈ।
Canon PowerShot V10 ਦੀ ਕੀਮਤ 39,995 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ ਅਗਲੇ ਮਹੀਨੇ ਤੋਂ ਹੋਵੇਗੀ। Canon PowerShot V10 ਦੇ ਨਾਲ DIGIC X ਇਮੇਜ ਪ੍ਰੋਸੈਸਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ 1 ਇੰਚ CMOS 13.1 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ।
Canon PowerShot V10 ਦੇ ਨਾਲ ਫੇਸ ਟ੍ਰੈਕਿੰਗ ਆਟੋਫੋਕਸ ਫੀਚਰ ਵੀ ਮਿਲਦਾ ਹੈ। ਕੈਮਰੇ ਦੇ ਨਾਲ 19mm ਦਾ ਲੈੱਨਜ਼ ਹੈ। ਫੋਟੋਗ੍ਰਾਫੀ ਲਈ ਕੈਮਰੇ 'ਚ 125-12800 ਤਕ ਦਾ ਆਈ.ਐੱਸ.ਓ. ਰੇਂਜ ਮਿਲਦਾ ਹੈ। ਉਥੇ ਹੀ ਵੀਡੀਓ ਲਈ ISO 125-6400 ਹੈ। 4ਕੇ ਵੀਡੀਓ ਲਈ ਇਸ ਕੈਮਰੇ ਦਾ ISO 3200 ਹੈ।
Canon PowerShot V10 ਦੀ ਫੋਟੋ ਲਈ ਸ਼ਟਰ ਸਪੀਡ 1/2000 ਅਤੇ ਵੀਡੀਓ ਲਈ 1/4000 ਹੈ। ਕੈਨਨ ਦੇ ਇਸ ਕੈਮਰੇ ਨਾਲ 4ਕੇ ਯੂ.ਐੱਚ.ਡੀ. ਵੀਡੀਓ ਰਿਕਾਰਡ ਕਰ ਸਕੋਗੇ। ਇਸ ਵਿਚ ਫੁਲ ਐੱਚ.ਡੀ. ਰਿਕਾਰਡਿੰਗ ਵੀ ਹੁੰਦੀ ਹੈ। ਕੈਮਰੇ ਦੇ ਨਾਲ ਮਾਈਕ੍ਰੋ ਐੱਸ.ਡੀ. ਦਾ ਸਪੋਰਟ ਹੈ। ਇਸ ਵਿਚ ਇਕ HDMI ਮਾਈਕ੍ਰੋ (Type D) ਅਤੇ 3.5 mm ਦਾ ਸਟੀਰੀਓ ਮਿਨੀ ਜੈੱਕ ਮਿਲਦਾ ਹੈ। ਇਸ ਵਿਚ ਬੈਟਰੀ ਹੈ ਜਿਸਨੂੰ ਚਾਰਜ ਕੀਤਾ ਜਾ ਸਕੇਗਾ। ਚਾਰਜਿੰਗ ਲਈ ਕੈਮਰੇ ਨਾਲ PD-E1 ਐਡਾਪਟਰ ਮਿਲਦਾ ਹੈ।
Canon PowerShot V10 ਕੈਮਰੇ ਨਾਲ ਵਾਈ-ਫਾਈ ਅਤੇ ਬਲੂਟੁਥ ਦਾ ਸਪੋਰਟ ਮਿਲਦਾ ਹੈ। ਇਸਦੀ ਮਦਦ ਨਾਲ ਯੂਟਿਊਬ ਅਤੇ ਫੇਸਬੁੱਕ 'ਤੇ ਸਿੱਧਾ ਲਾਈਵ ਕੀਤਾ ਜਾ ਸਕੇਗਾ।