ਟਿਕਟਾਕ ਵਾਲੀ ਕੰਪਨੀ ਭਾਰਤ ’ਚ ਬੰਦ ਕਰਨ ਵਾਲੀ ਹੈ ਇਹ ਦੋ ਮਸ਼ਹੂਰ ਐਪਸ
Monday, Jun 15, 2020 - 05:56 PM (IST)

ਗੈਜੇਟ ਡੈਸਕ– ਟਿਕਟਾਕ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਆਪਣੀਆਂ ਦੋ ਮਸ਼ਹੂਰ ਐਪਸ ਨੂੰ ਭਾਰਤ ’ਚ ਬੰਦ ਕਰਨ ਵਾਲੀ ਹੈ। ਕੰਪਨੀ ਨੇ Vigo Video ਅਤੇ Vigo Lite ਐਪ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ ਟਿਕਟਾਕ ਦੀ ਤਰ੍ਹਾਂ ਵਿਗੋ ਵੀਡੀਓ ਅਤੇ ਵਿਗੋ ਲਾਈਟ ਵੀ ਛੋਟੀ ਵੀਡੀਓ ਬਣਾਉਣ ਵਾਲੀਆਂ ਐਪਸ ਹਨ। ਬਾਈਟਡਾਂਸ ਮੁਤਾਬਕ, ਅਕਤੂਬਰ 2020 ਤੋਂ ਬਾਅਦ ਇਹ ਦੋਵੇਂ ਐਪਸ ਬੰਦ ਹੋ ਜਾਣਗੀਆਂ। ਫਿਲਹਾਲ ਕੰਪਨੀ ਨੇ ਇਨ੍ਹਾਂ ਦੋਵਾਂ ਐਪਸ ਨੂੰ ਬੰਦ ਕਰਨ ਦਾ ਕਾਰਨ ਨਹੀਂ ਦੱਸਿਆ।
ਦੱਸ ਦੇਈਏ ਕਿ ਭਾਰਤ ’ਚ ਟਿਕਟਾਕ ਯੂਜ਼ਰਸ ਦੀ ਗਿਣਤੀ ਜਿਥੇ 20 ਕਰੋੜ ਹੈ, ਉਥੇ ਹੀ ਵਿਗੋ ਵੀਡੀਓ ਦੇ ਭਾਰਤ ’ਚ 40 ਲੱਖ ਮੰਥਲੀ ਐਕਟਿਵ ਯੂਜ਼ਰਸ ਹਨ। ਵਿਗੋ ਲਾਈਟ ਦੇ ਭਾਰਤ ’ਚ 15 ਲੱਖ ਯੂਜ਼ਰਸ ਹਨ।