ਕੱਲ੍ਹ ਤੋਂ ਮਹਿੰਗੇ ਹੋ ਜਾਣਗੇ ਟੀਵੀ, ਜਾਣੋ 32 ਇੰਚ ਤੇ 42 ਇੰਚ ਮਾਡਲਾਂ ਦੀ ਕਿੰਨੀ ਵਧੇਗੀ ਕੀਮਤ

09/30/2020 4:30:14 PM

ਗੈਜੇਟ ਡੈਸਕ– ਜੇਕਰ ਤੁਸੀਂ ਇਨ੍ਹੀਂ ਦਿਨੀਂ ਟੀਵੀ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਕੱਲ੍ਹ ਯਾਨੀ ਇਕ ਅਕਤੂਬਰ ਤੋਂ ਟੀਵੀ ਦੀਆਂ ਕੀਮਤਾਂ ਵਧਣ ਵਾਲੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਬਾਹਰੋਂ ਆਉਣ ਵਾਲੇ ਟੀਵੀ ’ਤੇ ਹੁਣ ਤਕ 5 ਫੀਸਦੀ ਦਾ ਸੀਮਾ ਸ਼ੁਲਕ ਨਹੀਂ ਲੱਗ ਰਿਹਾ ਸੀ ਪਰ ਇਕ ਅਕਤੂਬਰ ਤੋਂ ਇਹ ਸ਼ੁਲਕ ਲੱਗਣਾ ਸ਼ੁਰੂ ਹੋ ਜਾਵੇਗਾ ਜਿਸ ਤੋਂ ਬਾਅਦ 32 ਇੰਚ ਵਾਲੇ ਟੀਵੀ ਦੀ ਕੀਮਤ 600 ਰੁਪਏ ਅਤੇ 42 ਇੰਚ ਵਾਲੇ ਟੀਵੀ ਦੀ ਕੀਮਤ 1,500 ਰੁਪਏ ਤਕ ਵਧ ਸਕਦੀ ਹੈ। 

ਤਿਉਹਾਰੀ ਸੀਜ਼ਨ ’ਚ ਹੋਰ ਵਧ ਸਕਦੀਆਂ ਹਨ ਕੀਮਤਾਂ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਕ ਰਿਪੋਰਟ ਰਾਹੀਂ ਦੱਸਿਆ ਗਿਆ ਸੀ ਕਿ ਭਾਰਤ ’ਚ ਟੀਵੀ ਦੀਆਂ ਕੀਮਤਾਂ ਵਧਣ ਵਾਲੀਆਂ ਹਨ। ਇਸ ਦਾ ਕਾਰਨ ਇਨ੍ਹਾਂ ਦੇ ਪੈਨਲਸ ਦਾ ਮਹਿੰਗਾ ਹੋਣਾ ਦੱਸਿਆ ਗਿਆ ਸੀ, ਉਥੇ ਹੀ ਕੋਰੋਨਾ ਕਾਰਨ ਇਨ੍ਹਾਂ ਦੇ ਆਯਾਤ ’ਚ ਵੀ ਪ੍ਰੇਸ਼ਾਨੀ ਹੋ ਰਹੀ ਹੈ। ਇਹੀ ਕਾਰਨ ਹੈ ਕਿ ਪੈਨਲ ਦੀ ਕਮੀ ਹੋ ਗਈ ਹੈ ਪਰ ਤਿਉਹਾਰੀ ਸੀਜ਼ਨ ’ਚ ਮੰਗ ਜ਼ਿਆਦਾ ਹੋਵੇਗੀ ਜਿਸ ਕਾਰਨ ਕੀਮਤ ਹੋਰ ਵੀ ਵਧਣ ਵਾਲੀ ਹੈ। 
ਥਾਮਸਨ ਅਤੇ ਕੋਡਕ ਟੀਵੀ ਦੇ ਲਾਈਸੰਸ ਨਾਲ ਟੀਵੀ ਤਿਆਰ ਕਰਨ ਵਾਲੀ ਕੰਪਨੀ ਸੁਪਰ ਸਪਾਸਟ੍ਰੋਨਿਕਸ ਦੇ ਸੀ.ਈ.ਓ. ਅਵਨੀਤ ਮਾਰਵਾ ਨੇ ਕਿਹਾ ਸੀ ਕਿ ਇਸ ਤਿਉਹਾਰੀ ਸੀਜ਼ਨ ’ਚ ਟੀਵੀ ਦੀਆਂ ਕੀਮਤਾਂ ’ਚ 35 ਫੀਸਦੀ ਤਕ ਦਾ ਵਾਧਾ ਹੋ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਸ਼ਿੰਕੋ ਟੀਵੀ ਬਣਾਉਣ ਵਾਲੀ ਕੰਪਨੀ ਵੀਡੀਓਟੈਕਸ ਦੇ ਡਾਇਰੈਕਟਰ ਅਰਜੁਨ ਬਜਾਜ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ’ਚ ਟੀਵੀ ਦੀਆਂ ਕੀਮਤਾਂ ’ਚ 20 ਤੋਂ 30 ਫੀਸਦੀ ਤਕ ਦਾ ਵਾਧਾ ਹੋਣ ਵਾਲਾ ਹੈ। 


Rakesh

Content Editor

Related News