ਐਪਲ ਲਿਆਈ ਫੈਸਟਿਵਲ ਆਫਰ, ਇਨ੍ਹਾਂ iPhone ਮਾਡਲਾਂ ਨਾਲ ਮੁਫ਼ਤ ਮਿਲੇਗਾ Apple AirPods

10/07/2021 6:29:51 PM

ਗੈਜੇਟ ਡੈਸਕ– ਐਪਲ ਨੇ ਭਾਰਤੀ ਗਾਹਕਾਂ ਲਈ ਫੈਸਟਿਵਲ ਆਫਰ ਦਾ ਐਲਾਨ ਕਰ ਦਿੱਤਾ ਹੈ। ਐਪਲ ਇੰਡੀਆ ਦੇ ਅਧਿਕਾਰਤ ਆਨਲਾਈਨ ਸਟੋਰ ਤੋਂ ਜੇਕਰ ਤੁਸੀਂ ਆਈਫੋਨ 12 ਜਾਂ ਆਈਫੋਨ 12 ਮਿੰਨੀ ਦੀ ਖਰੀਦਦਾਰੀ ਕਰਦੇ ਹੋ ਤਾਂ ਤੁਹਾਨੂੰ ਫਰਸਟ ਜਨਰੇਸ਼ਨ ਏਅਰਪੌਡ ਮੁਫ਼ਤ ਮਿਲਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਐਪਲ ਨੇ ਆਈਫੋਨ 14 ਸੀਰੀਜ਼ ਨੂੰ ਲਾਂਚ ਕਰਨ ਤੋਂ ਬਾਅਦ ਆਈਫੋਨ 12 ਸੀਰੀਜ਼ ਦੇ ਸਮਾਰਟਫੋਨਜ਼ ਦੀਆਂ ਕੀਮਤਾਂ ਨੂੰ ਵੀ ਘੱਟ ਕਰ ਦਿੱਤਾ ਹੈ। ਮੌਜੂਦਾ ਸਮੇਂ ’ਚ ਆਈਫੋਨ 12 ਮਿੰਨੀ ਦੇ 64 ਜੀ.ਬੀ. ਮਾਡਲ ਦੀ ਕੀਮਤ 59,900 ਰੁਪਏ ਹੈ ਜਦਕਿ 128 ਜੀ.ਬੀ. ਮਾਡਲ ਨੂੰ ਤੁਸੀਂ 64,900 ਰੁਪਏ ’ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਹੁਣ 256 ਜੀ.ਬੀ. ਮਾਡਲ ਦੀ ਕੀਮਤ 74,900 ਰੁਪਏ ਰੱਖੀ ਗਈ ਹੈ। 

ਇਹ ਵੀ ਪੜ੍ਹੋ– ਆਨਲਾਈਨ ਸਮਾਰਟਫੋਨ ਖ਼ਰੀਦਣ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

PunjabKesari

ਆਈਫੋਨ 12 ਦੇ ਇਨ੍ਹਾਂ ਦੋਵਾਂ ਮਾਡਲਾਂ ’ਚ ਐਡਵਾਂਸ ਡਿਊਲ ਕੈਮਰਾ ਸਿਸਟਮ ਮਿਲਦਾ ਹੈ। ਇਨ੍ਹਾਂ ’ਚ ਸੁਪਰ ਰੇਟੀਨਾ XDR ਡਿਸਪਲੇਅ ਅਤੇ ਬਿਹਤਰ ਪਰਫਾਰਮੈਂਸ ਲਈ A14 Bionic ਚਿਪਸੈੱਟ ਦਿੱਤਾ ਗਿਆ ਹੈ। ਆਈਫੋਨ 12 ’ਚ ਤੁਸੀਂ ਐੱਚ.ਡੀ.ਆਰ. ਵੀਡੀਓ ਨੂੰ ਰਿਕਾਰਡ ਕਰ ਸਕਦੇ ਹੋ। 

ਇਹ ਵੀ ਪੜ੍ਹੋ– iPhone 12 Mini ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖਰੀਦਣ ਦਾ ਮੌਕਾ, ਜਲਦ ਚੁੱਕੋ ਫਾਇਦਾ


Rakesh

Content Editor

Related News