ਮਾਰੂਤੀ ਤੋਂ ਲੈ ਕੇ ਹੁੰਡਈ ਤਕ ਇਨ੍ਹਾਂ ਕਾਰਾਂ ’ਤੇ ਮਿਲ ਰਿਹੈ ਬੰਪਰ ਡਿਸਕਾਊਂਟ

10/17/2020 6:31:35 PM

ਆਟੋ ਡੈਸਕ– ਜੇਕਰ ਤੁਸੀਂ ਇਸ ਤਿਉਹਾਰੀ ਸੀਜ਼ਨ ’ਚ ਕਾਰ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖ਼ਾਸ ਹੈ। ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਮੋਟਰਸ ਅਤੇ ਹੋਂਡਾ ਵਰਗੀਆਂ ਕੰਪਨੀਆਂ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕਮਾਲ ਦੇ ਆਫਰਸ ਪੇਸ਼ ਕਰ ਦਿੱਤੇ ਹਨ। ਸਿਰਫ਼ ਇੰਨਾ ਹੀ ਨਹੀਂ ਐਕਸਚੇਂਚ, ਬੋਨਸ, ਲੋਨ ’ਚ ਸਹੂਲਤ ਅਤੇ ਰੱਖ-ਰਖਾਅ ਕਾਨਟ੍ਰੈਕਟਸ ਵਰਗੀਆਂ ਸੁਵਿਧਾਵਾਂ ਵੀ ਕੰਪਨੀਆਂ ਦੇ ਰਹੀਆਂ ਹਨ। 

ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ’ਤੇ ਮਿਲ ਰਿਹਾ ਭਾਰੀ ਡਿਸਕਾਊਂਟ
ਮਾਰੂਤੀ ਸੁਜ਼ੂਕੀ ਨੇ ਅਲਟੋ 800 ਤੋਂ ਲੈ ਕੇ ਐੱਸ-ਕਰਾਸ ਕਾਰ ਤਕ ਕਈ ਆਫਰਸ ਪੇਸ਼ ਕੀਤੇ ਹਨ। ਸਭ ਤੋਂ ਜ਼ਿਆਦਾ ਕੰਪਨੀ ਨੇ ਆਪਣੀ ਕੰਪੈਕਟ ਐੱਸ.ਯੂ.ਵੀ. ਬ੍ਰੇਜ਼ਾ ’ਤੇ 45,000 ਰੁਪਏ ਤਕ ਦਾ ਡਿਸਕਾਊਂਟ ਆਫਰ ਦਿੱਤਾ ਹੈ। ਜੇਕਰ ਤੁਸੀਂ ਇਸ ਸ਼ਾਨਦਾਰ ਕਾਰ ਦੇ ਦੀਵਾਨੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਮੌਕਾ ਹੋ ਸਕਦਾ ਹੈ। ਇਸ ਤੋਂ ਇਲਾਵਾ ਮਾਰੂਤੀ ਨੇ ਆਪਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਸਵਿਫਟ ਅਤੇ ਡਿਜ਼ਾਇਰ ’ਤੇ ਵੀ ਆਫਰ ਪੇਸ਼ ਕੀਤੇ ਹਨ। ਇਸੇ ਤਰ੍ਹਾਂ ਵੈਗਨਆਰ ’ਤੇ 40 ਹਜ਼ਾਰ ਰੁਪਏ ਅਤੇ ਸਲੈਰੀਓ ’ਤੇ 50,000 ਰੁਪਏ ਤਕ ਦੇ ਫਾਇਦੇ ਮਿਲ ਰਹੇ ਹਨ। 

ਹੁੰਡਈ ਦੀਆਂ ਕਾਰਾਂ ’ਤੇ ਮਿਲ ਰਹੇ ਫਾਇਦੇ
ਹੁੰਡਈ ਨੇ ਆਪਣੀਆਂ ਵੱਖ-ਵੱਖ ਕਾਰਾਂ ’ਤੇ 25 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤਕ ਦੇ ਫਾਇਦੇ ਆਫਰ ਕੀਤੇ ਹਨ। ਇਸ ਤੋਂ ਇਲਾਵਾ Grand i10 Nios ’ਤੇ 25 ਹਜ਼ਾਰ ਰੁਪਏ ਅਤੇ ਸੈਂਟਰੋ ’ਤੇ 45,000 ਰੁਪਏ ਤਕ ਦਾ ਫਾਇਦਾ ਮਿਲੇਗਾ। ਉਥੇ ਹੀ ਅਲੈਂਟਰਾ ’ਤੇ 1 ਲੱਖ ਰੁਪਏ ਤਕ ਦੇ ਫਾਇਦੇ ਦਿੱਤੇ ਜਾ ਰਹੇ ਹਨ। ਹਾਲਾਂਕਿ, ਕੰਪਨੀ ਨੇ ਆਪਣੀ ਐੱਸ.ਯੂ.ਵੀ. ਵੈਨਿਊ ਅਤੇ ਕ੍ਰੇਟਾ ’ਤੇ ਕੋਈ ਆਫਰ ਨਹੀਂ ਦਿੱਤਾ। 

ਟਾਟਾ ਦੀਆਂ ਕਾਰਾਂ ’ਤੇ ਵੀ ਮਿਲ ਰਹੇ ਫਾਇਦੇ
ਟਾਟਾ ਨੇ ਆਪਣੀਆਂ ਕਾਰਾਂ ’ਤੇ ਆਪਣੇ ਮੁਕਾਬਲੇਬਾਜ਼ਾਂ ਦੇ ਮੁਕਾਬਲੇ ਜ਼ਿਆਦਾ ਆਫਰ ਦਿੱਤੇ ਹਨ ਪਰ ਟਾਟਾ ਨੈਕਸਨ ਦੇ ਡੀਜ਼ਲ ਮਾਡਲ ’ਤੇ ਤੁਸੀਂ 15,000 ਰੁਪਏ ਦੇ ਫਾਇਦੇ ਲੈ ਸਕਦੇ ਹੋ। ਇਸ ਤੋਂ ਇਲਾਵਾ ਟਿਆਗੋ ’ਤੇ 25,000 ਰੁਪਏ ਅਤੇ ਟਿਗੋਰ ’ਤੇ 30,000 ਰੁਪਏ ਤਕ ਦੇ ਫਾਇਦੇ ਮਿਲ ਰਹੇ ਹਨ। ਇਹ ਹੀ ਨਹੀਂ ਕੰਪਨੀ ਨੇ ਆਪਣੀ ਮਿਡ-ਸਾਈਜ਼ ਐੱਸ.ਯੂ.ਵੀ. ਹੈਰੀਅਰ ਤੇ 65,000 ਰੁਪਏ ਦਾ ਆਫਰ ਪੇਸ਼ ਕੀਤਾ ਹੈ। 

ਮਹਿੰਦਰਾ ਦੀਆਂ ਗੱਡੀਆਂ ’ਤੇ ਮਿਲ ਰਿਹਾ ਡਿਸਕਾਊਂਟ
ਮਹਿੰਦਰਾ ਸਕੋਰਪੀਓ ’ਤੇ ਫਿਲਹਾਲ 41,000 ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ XUV500 ’ਤੇ ਵੀ 56,000 ਰੁਪਏ ਤਕ ਦਾ ਡਿਸਕਾਊਂਟ ਲਿਆ ਜਾ ਸਕਦਾ ਹੈ। ਕੰਪਨੀ ਨੇ ਆਪਣੀ ਨਵੀਂ ਥਾਰ ’ਤੇ ਫਿਲਹਾਲ ਕੋਈ ਡਿਸਕਾਊਂਟ ਨਹੀਂ ਦਿੱਤਾ। 

ਰੇਨੋਲਟ ਦੀਆਂ ਕਾਰਾਂ ’ਤੇ ਬੰਪਰ ਆਫਰ
ਫ੍ਰੈਂਚ ਕਾਰ ਨਿਰਮਾਤਾ ਕੰਪਨੀ ਰੇਨੋਲਟ ਨੇ ਆਪਣੀ ਛੋਟੀ ਕਾਰ ਕੁਇਡ ’ਤੇ 40 ਹਜ਼ਾਰ ਰੁਪਏ ਦੇ ਫਾਇਦੇ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ ਟਰਾਈਬਰ ’ਤੇ ਵੀ ਤੁਸੀਂ 30 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ ਪਾ ਸਕਦੇ ਹੋ। ਇਹ ਹੀ ਨਹੀਂ ਡਸਟਰ ਦੇ ਨਵੇਂ ਮਾਡਲ ’ਤੇ 70,000 ਰੁਪਏ ਤਕ ਦੇ ਫਾਇਦੇ ਮਿਲ ਰਹੇ ਹਨ। 

ਹੋਂਡਾ ਵੀ ਇਨ੍ਹਾਂ ਕਾਰਾਂ ’ਤੇ ਲਿਆਈ ਖ਼ਾਸ ਆਫਰ
ਹੋਂਡਾ ਮੋਟਰਸ ਨੇ ਵੀ ਆਪਣੀਆਂ ਕਾਰਾਂ ’ਤੇ ਵੱਡੇ ਆਫਰ ਪੇਸ਼ ਕੀਤੇ ਹਨ। ਕੰਪਨੀ ਦੀ ਸੇਡਾਨ ਕਾਰ ਅਮੇਜ਼ ’ਤੇ 47,000 ਰੁਪਏ ਤਕ ਦੇ ਫਾਇਦੇ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੋਂਡਾ ਜੈਜ਼ ’ਤੇ 30 ਹਜ਼ਾਰ ਰੁਪਏ ਅਤੇ WR-V ’ਤੇ 40,000 ਰੁਪਏ ਤਕ ਦਾ ਲਾਭ ਮਿਲ ਰਿਹਾ ਹੈ।


Rakesh

Content Editor

Related News