ਨਵੀਂ ਮਕਸੂਦਾਂ ਸਬਜ਼ੀ ਮੰਡੀ ’ਚ ਫੜ੍ਹਾਂ ’ਤੇ ਕਬਜ਼ੇ ਨੂੰ ਲੈ ਕੇ ਹੰਗਾਮਾ: ਆੜ੍ਹਤੀ ਆਹਮੋ-ਸਾਹਮਣੇ, ਪੁਲਸ ਫੋਰਸ ਤਾਇਨਾਤ

Friday, Sep 18, 2026 - 08:58 AM (IST)

ਨਵੀਂ ਮਕਸੂਦਾਂ ਸਬਜ਼ੀ ਮੰਡੀ ’ਚ ਫੜ੍ਹਾਂ ’ਤੇ ਕਬਜ਼ੇ ਨੂੰ ਲੈ ਕੇ ਹੰਗਾਮਾ: ਆੜ੍ਹਤੀ ਆਹਮੋ-ਸਾਹਮਣੇ, ਪੁਲਸ ਫੋਰਸ ਤਾਇਨਾਤ

ਜਲੰਧਰ (ਸ. ਹ.) : ਨਵੀਂ ਮਕਸੂਦਾਂ ਸਬਜ਼ੀ ਮੰਡੀ ਵਿਚ ਨਵੇਂ ਫੜ੍ਹਾਂ ’ਤੇ ਮਲਕੀਅਤ ਦਾ ਦਾਅਵਾ ਠੋਕਣ ਨੂੰ ਲੈ ਕੇ ਮਾਹੌਲ ਵਿਗੜ ਗਿਆ। ਕਈ ਆੜ੍ਹਤੀ ਆਪਣੇ ਸਮਰਥਕਾਂ ਨਾਲ ਜਮ੍ਹਾ ਹੋ ਗਏ, ਜਿਸ ਕਾਰਨ ਮੰਡੀ ਵਿਚ ਪੁਲਸ ਫੋਰਸ ਤਾਇਨਾਤ ਕਰਨੀ ਪਈ। ਦੇਰ ਸ਼ਾਮ ਮਾਮਲਾ ਸੁਲਝ ਗਿਆ ਅਤੇ ਮੰਡੀ ਦੀ ਗੱਲ ਮੰਡੀ ਵਿਚ ਹੀ ਖਤਮ ਕਰਨ ਲਈ ਮੋਨੂੰ ਪੁਰੀ ਨੇ ਸਾਰਿਆਂ ਨੂੰ ਰਾਜ਼ੀ ਕਰਦੇ ਹੋਏ ਸਵੇਰੇ 10 ਵਜੇ ਮੀਟਿੰਗ ਬੁਲਾ ਲਈ ਪਰ ਦੇਰ ਰਾਤ ਇਸ ਵਿਵਾਦ ਨੇ ਤੂਲ ਫੜ ਲਿਆ। ਨੌਜਵਾਨਾਂ ਦੀ ਭੀੜ ਨੇ ਇਕ ਤਰ੍ਹਾਂ ਨਾਲ ਮੰਡੀ ਵਿਚ ਕਬਜ਼ਾ ਕਰ ਲਿਆ। ਹੈਰਾਨੀ ਦੀ ਗੱਲ ਹੈ ਕਿ ਸ਼ਰੇਆਮ ਹੋਈ ਇਸ ਬੋਲੀ ਵਿਚ ਮੰਡੀ ਬੋਰਡ ਜਾਂ ਫਿਰ ਮਾਰਕੀਟ ਕਮੇਟੀ ਦਾ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਨਹੀਂ ਸੀ। ਜਿਸ ਮੰਡੀ ਤੋਂ ਇਹ ਅਧਿਕਾਰੀ ਤਨਖਾਹ ਲੈਂਦੇ ਹਨ, ਉਸ ਮੰਡੀ ’ਤੇ ਜਦੋਂ ਆਫਤ ਆਈ ਤਾਂ ਪੁਲਸ ਨੂੰ ਛੱਡ ਕੇ ਮੰਡੀ ਬੋਰਡ ਜਾਂ ਫਿਰ ਮਾਰਕੀਟ ਕਮੇਟੀ ਦਾ ਕੋਈ ਅਫਸਰ ਮੌਕੇ ’ਤੇ ਨਹੀਂ ਸੀ।

PunjabKesari

ਦਰਅਸਲ ਸਬਜ਼ੀ ਮੰਡੀ ਵੱਲੋਂ ਸਰਕਾਰੀ ਫੜ੍ਹਾਂ ਨੂੰ ਬਣਾਇਆ ਗਿਆ ਸੀ ਪਰ ਕੁਝ ਆੜ੍ਹਤੀਆਂ ਨੇ ਹੌਲੀ-ਹੌਲੀ ਉਥੇ ਆਪਣੇ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ। ਦੇਖਦੇ ਹੀ ਦੇਖਦੇ ਹੋਰ ਆੜ੍ਹਤੀ ਵੀ ਇਸ ਦੌੜ ਵਿਚ ਲੱਗ ਗਏ। ਹਾਲਾਤ ਅਜਿਹੇ ਹੋਏ ਕਿ ਕੁਝ ਆੜ੍ਹਤੀਆਂ ਨੇ ਬਾਹਰੋਂ ਲੋਕਾਂ ਦੀ ਭੀੜ ਜੁਟਾ ਕੇ ਆਪਣੇ-ਆਪਣੇ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ। ਵਿਰੋਧ ਸ਼ੁਰੂ ਹੋਇਆ ਤਾਂ ਮਾਮਲਾ ਪੁਲਸ ਤਕ ਪਹੁੰਚਿਆ। ਥਾਣਾ ਨੰਬਰ-1 ਦੇ ਇੰਚਾਰਜ ਰਾਕੇਸ਼ ਕੁਮਾਰ ਆਪਣੀ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚ ਗਏ, ਜਦਕਿ ਪੀ. ਸੀ. ਆਰ. ਟੀਮਾਂ ਵੀ ਨਵੀਂ ਸਬਜ਼ੀ ਮੰਡੀ ਮਕਸੂਦਾਂ ਪਹੁੰਚ ਗਈਆਂ। ਮੋਨੂੰ ਪੁਰੀ ਅਤੇ ਗੋਲਡੀ ਖਾਲਸਾ ਨੇ ਸਾਰਿਆਂ ਨੂੰ ਸ਼ਾਂਤ ਕਰ ਕੇ ਕਿਹਾ ਕਿ ਮਾਮਲਾ ਮੰਡੀ ਦਾ ਹੈ ਅਤੇ ਮੰਡੀ ਵਿਚ ਹੀ ਸੁਲਝ ਜਾਣਾ ਚਾਹੀਦਾ ਹੈ, ਜਿਸ ਕਾਰਨ ਕੁਝ ਸਮੇਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਪਰ ਦੇਰ ਰਾਤ 10 ਵਜੇ ਦੇ ਲਗਭਗ ਦੁਬਾਰਾ 28, 29 ਤੇ 30 ਨੰਬਰ ਦੁਕਾਨ ਦੇ ਬਾਹਰ ਭੀੜ ਜੁਟ ਗਈ। ਬਾਹਰੋਂ ਆਏ ਲੋਕਾਂ ਨੇ ਆਪਣੇ ਬੋਰਡ ਜੋ ਉਤਾਰੇ ਹੋਏ ਸਨ, ਉਹ ਲਾਉਣੇ ਸ਼ੁਰੂ ਕਰ ਿਦੱਤੇ। ਜੰਮ ਕੇ ਬਹਿਸ ਵੀ ਹੋਈ ਪਰ ਇਕ ਤਰ੍ਹਾਂ ਨਾਲ ਮੰਡੀ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਲੋਕਾਂ ਨੇ ਗਾਲੀ-ਗਲੋਚ ਅਤੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ।

ਇਹ ਵੀ ਪੜ੍ਹੋ : ਲਿਵ-ਇਨ ਪਾਰਟਨਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਖੋਲ੍ਹੇ ਰਾਜ਼

ਹੈਰਾਨੀ ਦੀ ਗੱਲ ਹੈ ਕਿ ਉਥੇ ਉਸ ਸਮੇਂ ਨਾ ਤਾਂ ਕੋਈ ਪੁਲਸ ਵਾਲਾ ਸੀ ਅਤੇ ਨਾ ਹੀ ਮੰਡੀ ਬੋਰਡ ਜਾਂ ਫਿਰ ਮਾਰਕੀਟ ਕਮੇਟੀ ਦਾ ਅਧਿਕਾਰੀ। ਆਉਣ ਵਾਲੇ ਸਮੇਂ ਵਿਚ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਹਾਲਾਤ ਅਮਨ-ਸ਼ਾਂਤੀ ਨੂੰ ਭੰਗ ਕਰ ਸਕਦੇ ਹਨ। ਖਬਰ ਿਲਖੇ ਜਾਣ ਤਕ ਮੰਡੀ ਵਿਚ ਵਿਵਾਦ ਜਾਰੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News