Jio ਨੂੰ ਟੱਕਰ ਦੇਣ ਲਈ BSNL ਦੇਵੇਗੀ ਲਾਈਫਟਾਈਮ ਫ੍ਰੀ ਵਾਇਸ ਕਾਲਿੰਗ ਸਰਵਿਸ
Tuesday, Nov 29, 2016 - 01:18 PM (IST)

ਜਲੰਧਰ- ਰਿਲਾਇੰਸ ਜਿਓ ਦੇ ਲਾਂਚ ਹੁੰਦੇ ਹਨ ਦੂਜੀਆਂ ਟੈਲੀਕਾਮ ਕੰਪਨੀਆਂ ''ਚ ਮੋਬਾਇਲ ਡਾਟਾ ਅਤੇ ਵਾਇਸ ਕਾਲਿੰਗ ਨੂੰ ਲੈ ਕੇ ਜੰਗ ਛਿੜ ਚੁੱਕੀ ਹੈ। ਜਿਸ ਦਾ ਫਾਇਦਾ ਜ਼ਹਿਰ ਤੌਰ ''ਤੇ ਗਾਹਕਾਂ ਨੂੰ ਮਿਲ ਰਿਹਾ ਹੈ। ਹੁਣ ਜਿਓ ਹੁਣ ਜਿਓ ਨੂੰ ਟੱਕਰ ਦੇਣ ਲਈ ਬੀ.ਐੱਸ.ਐੱਨ.ਐੱਲ. 2017 ਦੀ ਸ਼ੁਰੂਆਤ ''ਚ ਹੀ ਲਾਈਫਟਾਈਮ ਫ੍ਰੀ ਵਾਇਸ ਕਾਲਿੰਗ ਦਾ ਪਲਾਨ ਲੈ ਕੇ ਆ ਰਹੀ ਹੈ। ਆਓ ਜਾਣਦੇ ਹਾਂ ਇਨ੍ਹਾਂ ਪਲਾਨਜ਼ ਬਾਰੇ-
BSNL Free Lifetime Voice Calls
ਬੀ.ਐੱਸ.ਐੱਨ.ਐੱਲ. ਨੇ ਹਾਲ ਹੀ ''ਚ ਐਲਾਨ ਕੀਤਾ ਹੈ ਕਿ ਉਹ 2017 ਦੀ ਸ਼ੁਰੂਆਤ ''ਚ ਆਪਣੇ ਯੂਜ਼ਰਸ ਲਈ ਲਾਈਫਟਾਈਮ ਫ੍ਰੀ ਵਾਇਸ ਕਾਲਿੰਗ ਆਫਰ ਪੇਸ਼ ਕਰੇਗੀ। ਬੀ.ਐੱਸ.ਐੱਨ.ਐੱਲ. ਦੀ ਇਹ ਆਫਰ ਰਿਲਾਇੰਸ ਜਿਓ ਨੂੰ ਹੀ ਨਹੀਂ ਸਗੋਂ ਦੂਜੀਆਂ ਟੈਲੀਕਾਮ ਕੰਪਨੀਆਂ ਜਿਵੇਂ, ਏਅਰਟੈੱਲ, ਵੋਡਾਫੋਨ, ਆਈਡੀਆ, ਰਿਲਾਇੰਸ ਕਮਿਊਨੀਕੇਸ਼ੰਸ ਅਤੇ ਡੋਕੋਮੋ ਦੀ ਰਾਤਾਂ ਦੀ ਨੀਂਦ ਹਰਾਮ ਕਰਨ ਵਾਲੀ ਹੈ।
BSNL Freedom Plan
ਟੈਲੀਕਾਮ ਆਪਰੇਟਰ ਬੀ.ਐੱਸ.ਐੱਨ.ਐੱਲ. ਨੇ ਹਾਲ ਹੀ ''ਚ ''Freedom Plan'' ਲਾਂਚ ਕੀਤਾ ਹੈ। ਇਸ ਵਿਚ ਯੂਜ਼ਰਸ ਨੂੰ 2 ਸਾਲ ਲਈ ਲੋਕਲ ਅਤੇ ਐੱਸ.ਟੀ.ਡੀ. ਕਾਲਸ ਲਈ 25 ਪੈਸੇ ਪਰ ਮਿੰਟ ਦੇਣੇ ਹੋਣਗੇ। ਇਹ ਪਲਾਨ 136 ਰੁਪਏ ਦਾ ਹੋਵੇਗਾ। ਇਸ ਦੇ ਨਾਲ ਹੀ ਬੀ.ਐੱਸ.ਐੱਨ.ਐੱਲ. ਇਸ ਪਲਾਨ ਦੇ ਨਾਲ 30 ਦਿਨਾਂ ਲਈ 1ਜੀ.ਬੀ. ਡਾਟਾ ਵੀ ਫ੍ਰੀ ਦੇ ਰਹੀ ਹੈ।
BSNL Sunday Calls
ਹਾਲ ਹੀ ''ਚ ਬੀ.ਐੱਸ.ਐੱਨ.ਐੱਲ. ਨੇ ਆਪਣੇ ਯੂਜ਼ਰਸ ਲਈ ਸੰਡੇ ਕਾਲਸ ਪਲਾਨ ਸ਼ੁਰੂ ਕੀਤਾ ਹੈ ਜਿਸ ਵਿਚ ਯੂਜ਼ਰਸ ਹਰ ਸੰਡੇ ਅਨਲਿਮਟਿਡ ਫ੍ਰੀ ਕਾਲਸ ਦਾ ਮਜ਼ਾ ਲੈ ਸਕਦੇ ਹਨ। ਇਹ ਆਫਰ ਪ੍ਰੀਪੇਡ ਗਾਹਕਾਂ ਲਈ ਹੈ। ਇਸ ਵਿਚ ਸਵੇਰੇ 7 ਵਜੇ ਤੋਂ 9 ਵਜੇ ਤਕ ਯੂਜ਼ਰਸ ਫ੍ਰੀ ਕਾਲਿੰਗ ਕਰ ਸਕਣਗੇ।
BSNL Goes Digital
ਬੀ.ਐੱਸ.ਐੱਨ.ਐੱਲ. ਦੀ ਇਸ ਸਰਵਿਸ ਦਾ ਲਾਭ ਲੈਣ ਲਈ ਗਾਹਕਾਂ ਨੂੰ ਦੂਜੀਆਂ ਟੈਲੀਕਾਮ ਕੰਪਨੀਆਂ ਦੀ ਤਰ੍ਹਾਂ ਡਾਕਿਊਮੈਂਟ ਦੀ ਹਾਰਡ ਕਾਪੀ ਦੀ ਲੋੜ ਹੋਵੇਗੀ। ਪਰ ਕੰਪਨੀ ਜਲਦੀ ਹੀ ਬਾਇਓਮੈਟ੍ਰਿਕ ਡਾਟਾ ਅਤੇ ਆਧਾਰ ਕਾਰਡ ਨੰਬਰ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦੇਵੇਗੀ ਜਿਸ ਰਾਹੀਂ ਗਾਹਕ ਆਪਣਾ ਨਵਾਂ ਕੁਨੈਕਸ਼ਨ ਲੈ ਸਕਣਗੇ।
BSNL Wi-Fi Hotspot Zones Coming Soon
ਟਾਕ.ਇੰਫੋ ਦੀ ਰਿਪੋਰਟ ਮੁਤਾਬਕ, ਬੀ.ਐੱਸ.ਐੱਨ.ਐੱਲ. ਜਲਦੀ ਹੀ ਦੇਸ਼ ਦੇ ਕਈ ਸ਼ਹਿਰਾਂ ''ਚ ਵਾਈ-ਫਾਈ ਹਾਟ-ਸਪਾਟ ਜ਼ੋਨ ਲਿਆਏਗੀ। ਜਲਦੀ ਹੀ ਕੰਪਨੀ ਮੈਸੂਰ ਪੈਲਸ ਦੇ ਆਲੇ-ਦੂਆਲੇ ਵਾਈ-ਫਾਈ ਹਾਟ-ਸਪਾਟਸ ਇੰਸਟਾਲ ਕਰੇਗੀ ਤਾਂ ਜੋ ਯੂਜ਼ਰਸ ਨੂੰ ਫਾਸਟ ਇੰਟਰਨੈੱਟ ਸਪੀਡ ਮਿਲ ਸਕੇ।