BSNL ਗਾਹਕ ਸਾਵਧਾਨ! ਇਕ SMS ਨਾਲ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

03/13/2021 1:59:02 PM

ਗੈਜੇਟ ਡੈਸਕ– ਆਨਲਾਈਨ ਫਰਾਡ ਅੱਜ ਦੇ ਸਮੇਂ ’ਚ ਕਾਫ਼ੀ ਜ਼ਿਆਦਾ ਵੱਧ ਗਿਆ ਹੈ। ਲੋਕਾਂ ਨੂੰ ਸਮੇਂ-ਸਮੇਂ ’ਤੇ ਸਰਕਾਰ ਅਤੇ ਬੈਂਕਾਂ ਵਲੋਂ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਉਹ ਕਿਵੇਂ ਇਸ ਤਰ੍ਹਾਂ ਦੇ ਫਰਾਡਾਂ ਤੋਂ ਬਚ ਸਕਦੇ ਹਨ। ਹਾਲ ਹੀ ’ਚ ਇਕ ਹੋਰ ਬੈਂਕਿੰਗ ਫਰਾਡ ਸਾਹਮਣੇ ਆਇਆ ਹੈ ਜੋ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਦੇ ਗਾਹਕਾਂ ਨਾਲ ਕੀਤਾ ਜਾ ਰਿਹਾ ਹੈ। ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਗਾਹਕਾਂ ਨੂੰ ਐੱਸ.ਐੱਮ.ਐੱਸ. ਫਰਾਡ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। 

ਕੰਪਨੀ ਨੇ ਕਿਹਾ ਹੈ ਕਿ ਗਾਹਕ ਆਪਣੀ ਨਿੱਜੀ ਜਾਣਕਾਰੀ ਕਿਸੇ ਨੂੰ ਵੀ ਐੱਸ.ਐੱਮ.ਐੱਸ. ਰਾਹੀਂ ਨਾ ਦੇਣ। ਜੇਕਰ ਅਜਿਹਾ ਕੀਤਾ ਤਾਂ ਤੁਸੀਂ ਐੱਸ.ਐੱਮ.ਐੱਸ. ਫਰਾਡ ਦਾ ਸ਼ਿਕਾਰ ਹੋ ਸਕਦੇ ਹੋ। ਕੰਪਨੀ ਨੇ ਦੱਸਿਆ ਹੈ ਕਿ ਫਰਾਡ ਕਰਨ ਵਾਲੇ ਐੱਸ.ਐੱਮ.ਐੱਸ. ਰਾਹੀਂ ਕੇ.ਵਾਈ.ਸੀ. ਡਿਟੇਲਸ ਗਾਹਕ ਕੋਲੋਂ ਮੰਗਦੇ ਹਨ ਅਤੇ ਫਿਰ ਉਨ੍ਹਾਂ ਦੇ ਬੈਂਕ ਖ਼ਾਤੇ ’ਚੋਂ ਪੈਸੇ ਚੋਰੀ ਕਰ ਲੈਂਦੇ ਹਨ। ਆਓ ਜਾਣਦੇ ਹਾਂ ਪੂਰਾ ਮਾਮਲਾ। 

ਇਹ ਵੀ ਪੜ੍ਹੋ– ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

ਕੀ ਹੈ ਪੂਰਾ ਮਾਮਲਾ?
ਮੀਡੀਆ ਰਿਪੋਰਟ ਮੁਤਾਬਕ, ਫਰਾਡ ਕਰਨ ਵਾਲੇ ਖ਼ੁਦ ਨੂੰ ਬੀ.ਐੱਸ.ਐੱਨ.ਐੱਲ. ਕਾਮੇਂ ਦੱਸ ਕੇ ਗਾਹਕਾਂ ਨੂੰ ਕਾਲ ਕਰਦੇ ਹਨ ਅਤੇ ਫਿਰ ਉਨ੍ਹਾਂ ਦੀ ਜਾਣਕਾਰੀ ਹਾਸਲ ਕਰਦੇ ਹਨ ਅਤੇ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਕੇ.ਵਾਈ.ਸੀ. ਡਿਟੇਲਸ ਨਾ ਹੋਣ ਦੇ ਚਲਦੇ ਉਨ੍ਹਾਂ ਦੇ ਸਿਮ ਨੂੰ ਬੰਦ ਕੀਤਾ ਜਾ ਰਿਹਾ ਹੈ। ਜਿਵੇਂ ਹੀ ਬੀ.ਐੱਸ.ਐੱਨ.ਐੱਲ. ਕੰਪਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਇਹ ਸਾਹਮਣੇ ਆਇਆ ਕਿ ਫਰਾਡ ਕਰਨ ਵਾਲੇ ਗਾਹਕਾਂ ਦੇ ਬੈਂਕ ਖ਼ਾਤੇ ’ਚੋਂ ਪੈਸੇ ਕੱਢਣ ਲਈ ਐੱਸ.ਐੱਮ.ਐੱਸ. ਰਾਹੀਂ ਕੇ.ਵਾਈ.ਸੀ. ਡਿਟੇਲਸ ਦੀ ਵਰਤੋਂ ਕਰ ਰਹੇ ਹਨ।

 ਇਹ ਵੀ ਪੜ੍ਹੋ– ਹੁਣ ਫੇਸਬੁੱਕ ’ਤੇ ਬਣਾਉ ਇਕ ਮਿੰਟ ਦੀ ਵੀਡੀਓ ਤੇ ਕਮਾਓ ਪੈਸੇ, ਜਾਣੋ ਕਿਵੇਂ

ਐੱਸ.ਐੱਮ.ਐੱਸ. ਹੈਡਰ ਜਾਂ ਸੈਂਡਰ ਆਈ.ਡੀ. 6 ਕਰੈਕਟਰਾਂ ਦੀ ਹੈ ਜਿਸ ਵਿਚ ਕੰਪਨੀ ਦੇ ਨਾਂਅ ਦੀ ਵਰਤੋਂ ਕੀਤਾ ਜਾ ਰਹੀ ਹੈ। ਇਸ ਤਰ੍ਹਾਂ ਦੇ ਸਪੈਮ ਮੈਸੇਜਿਸ ਦੇ ਹੈਡਰ 'CP-SMSFST, AD-VIRINF, CP-BLMKND ਅਤੇ BP-ITLINN' ਹਨ। ਬੀ.ਐੱਸ.ਐੱਨ.ਐੱਲ. ਨੇ ਗਾਹਕਾਂ ਨੂੰ ਇਸ ਤਰ੍ਹਾਂ ਦੇ ਮੈਸੇਜਿਸ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਕੰਪਨੀ ਨੇ ਸਾਫ਼ ਕੀਤਾ ਹੈ ਕਿ ਇਹ ਮੈਸੇਜਿਸ ਕੰਪਨੀ ਵਲੋਂ ਨਹੀਂ ਭੇਜੇ ਜਾ ਰਹੇ, ਇਸ ਲਈ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਨਹੀਂ ਤਾਂ ਤੁਹਾਡਾ ਬੈਂਕ ਖ਼ਾਤਾ ਖ਼ਾਲੀ ਹੋ ਸਕਦਾ ਹੈ। 

ਇਹ ਵੀ ਪੜ੍ਹੋ– ਹੁਣ Google Pay ਹੋਵੇਗਾ ਹੋਰ ਵੀ ਸੁਰੱਖਿਅਤ, ਡਿਲੀਟ ਕਰ ਸਕੋਗੇ ਟ੍ਰਾਂਜੈਕਸ਼ਨ ਹਿਸਟਰੀ

ਫਰਾਡ SMS ’ਤੇ ਰੋਕ ਲਗਾਉਣ ਲਈ ਲਾਗੂ ਹੋਈ ਨਵੇਂ SMS ਨਿਯਮ
ਦੱਸ ਦੇਈਏ ਕਿ ਨਵੇਂ ਐੱਸ.ਐੱਮ.ਐੱਸ. ਨਿਯਮਾਂ ਨੂੰ ਸਾਲ 2018 ’ਚ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਨੂੰ ਮਾਰਚ 2021 ਤੋਂ ਟੈਲੀਗ੍ਰਾਮ ਆਪਰੇਟਰਾਂ ਦੁਆਰਾ ਲਾਗੂ ਕੀਤਾ ਗਿਆ। ਇਨ੍ਹਾਂ ਨਵੇਂ ਨਿਯਮਾਂ ਦੇ ਚਲਦੇ ਲੋਕਾਂ ਨੂੰ ਓ.ਟੀ.ਪੀ. ਮਿਲਣ ’ਚ ਦੇਰੀ ਦਾ ਸਾਹਮਣਾ ਕਰਨਾ ਪਿਆ ਜਿਸ ਵਿਚ ਨੈੱਟ ਬੈਂਕਿੰਗ, ਆਧਾਰ ਇਨੇਬਲਡ ਲੈਣ-ਦੇਣ ਰੇਲਵੇ ਟਿਕਟ ਬੁਕਿੰਗ ਅਤੇ ਵੈਕਸੀਨ ਰਜਿਸਟ੍ਰੇਸ਼ਨ ਵਰਗੀਆਂ ਸੇਵਾਵਾਂ ਦੇ ਓ.ਟੀ.ਪੀ. ਮੌਜੂਦ ਸਨ। 

ਇਹ ਵੀ ਪੜ੍ਹੋ– ਹੁਣ 2ਜੀ, 3ਜੀ ਫੋਨ ਵਾਲੇ ਵੀ ਚਲਾ ਸਕਣਗੇ ਇੰਸਟਾਗ੍ਰਾਮ, ਲਾਂਚ ਹੋਇਆ Instagram Lite

ਪਿਛਲੇ ਮਹੀਨੇ ਦਿੱਲੀ ਹਾਈ ਕੋਰਟ ਨੇ ਟਰਾਈ ਨੂੰ TCCCPR ਨੂੰ ਲਾਗੂ ਕਰਨ ਦਾ ਹੁਕਮ ਦਿੱਤਾ ਸੀ। ਇਸ ਦਾ ਮਤਲਬ ਟੈਲੀਗ੍ਰਾਮ ਕਮਰਸ਼ੀਅਲ ਕਮਿਊਨੀਕੇਸ਼ਨ ਕਸਟਮਰ ਪ੍ਰੀਪਰੈਂਸ ਰੈਗੁਲੇਸ਼ਨ ਹੈ। ਇਸ ਨੂੰ ਅਣਅਧਿਕਾਰਤ ਜਾਂ ਸਪੈਮ ਕਾਲ ਅਤੇ ਮੈਸੇਜਿਸ ਨੂੰ ਰੋਕਣ ਲਈ ਡਿਜ਼ਾਇਨ ਕੀਤਾ ਗਿਆ ਸੀ ਕਿਉਂਕਿ ਅੱਜ-ਕੱਲ੍ਹ ਐੱਸ.ਐੱਮ.ਐੱਸ. ਰਾਹੀਂ ਧੋਖਾਧੜੀ ਕਾਫ਼ੀ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਹੈ। 

ਇਹ ਵੀ ਪੜ੍ਹੋ– 20 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ

ਅਧਿਕਾਰੀਆਂ ਨੇ ਦੱਸਿਆ ਸੀ ਕਿ ਜੇਕਰ ਕੋਈ ਗਾਹਕ ਡੂ-ਨੋਟ-ਡਿਸਟਰਬ ਸੇਵਾ ’ਚ ਰਜਿਸਟਰ ਕਰਦਾ ਵੀ ਹੈ ਤਾਂ ਵੀ ਉਸ ਨੂੰ ਰਜਿਸਟਰਡ ਟੈਲੀ-ਮਾਰਕੀਟ ਤੋਂ ਕਾਲ ਜਾਂ ਐੱਸ.ਐੱਮ.ਐੱਸ. ਆਉਂਦੇ ਹਨ। ਅਜਿਹੇ ’ਚ ਟਰਾੀ ਦੇ ਨਵੇਂ ਨਿਯਮਾਂ ਮੁਤਾਬਕ, ਸਾਰੇ ਐੱਸ.ਐੱਮ.ਐਅਸ. ਨੂੰ ਗਾਹਕਾਂ ਤਕ ਪਹੁੰਚਾਉਣ ਤਾਂ ਪਹਿਲਾਂ ਉਨ੍ਹਾਂ ਦੀ ਤਸਦੀਕ ਕਰਨਾ ਬਹੁਤ ਮਹੱਤਵਪੂਰਨ ਹੈ। 


Rakesh

Content Editor

Related News