BSNL ਨੇ ਪੇਸ਼ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਆਫਰ, ਹਰ ਰੋਜ਼ ਮਿਲੇਗਾ 4GB ਡਾਟਾ
Friday, Jun 16, 2017 - 01:51 PM (IST)
ਜਲੰਧਰ- ਸਰਕਾਰੀ ਖੇਤਰ ਦੀ ਟੈਲੀਕਾਮ ਕੰਪਨੀ ਭਾਰਤੀ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਇਕ ਨਵਾਂ ਅਨਲਿਮਟਿਡ ਡਾਟਾ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦਾ ਨਾਂ ਬੀ.ਐੱਸ.ਐੱਨ.ਐੱਲ. ਚੌਕਾ ਹੈ। ਇਸ ਪਲਾਨ ਤਹਿਤ ਗਾਹਕਾਂ ਨੂੰ 444 ਰੁਪਏ 'ਚ 4ਜੀ.ਬੀ. ਡਾਟਾ ਹਰ ਰੋਜ਼ ਦਿੱਤਾ ਜਾਵੇਗਾ। ਇਸ ਦੀ ਮਿਆਦ 90 ਦਿਨਾਂ ਦੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਇਹ ਪ੍ਰੀਪੇਡ ਮੋਬਾਇਲ ਗਾਹਕਾਂ ਲਈ ਇਕ ਸਪੈਸ਼ਲ ਪ੍ਰੋਮੋਸ਼ਨਲ ਪਲਾਨ ਹੈ। ਬੀ.ਐੱਸ.ਐੱਨ.ਐੱਲ. ਬੋਰਡ ਦੇ ਨਿਰਦੇਸ਼ਕ (ਸੀ.ਐੱਮ.) ਆਰ.ਕੇ. ਮਿੱਤਲ ਨੇ ਕਿਹਾ ਕਿ ਅਸੀਂ ਆਪਣੇ ਮੋਬਾਇਲ ਗਾਹਕਾਂ ਦੇ ਸਾਰੇ ਵਰਗਾਂ ਲਈ ਸਸਤੀ ਅਤੇ ਬਿਹਤਰ ਮੋਬਾਇਲ ਸੇਵਾ ਦੇਣ ਲਈ ਵਚਨਬੱਧ ਹਾਂ। ਦੇਸ਼ 'ਚ ਟੈਲੀਕਾਮ ਇੰਡਸਟਰੀ ਦੇ ਮੌਜੂਦਾ ਟ੍ਰੈਂਡ ਨੂੰ ਦੇਖਦੇ ਹੋਏ ਅਸੀਂ ਆਪਣੇ ਗਾਹਕਾਂ ਨੂੰ ਬਿਹਤਰ ਕੀਮਤ ਦੇ ਆਫਰ ਦਿੰਦੇ ਹਾਂ।
ਇਸ ਤੋਂ ਪਹਿਲਾਂ ਕੰਪਨੀ ਨੇ ਆਪਣੀ ਬ੍ਰਾਡਬੈਂਡ ਸਪੀਡ ਨੂੰ ਦੁਗਣਾ ਕੀਤਾ ਹੈ। ਇਸ ਤੋਂ ਪਹਿਲਾਂ ਆਈ ਖਬਰ ਮੁਤਾਬਕ ਕੰਪਨੀ ਨੇ 2 ਐੱਮ.ਬੀ.ਪੀ.ਐੱਸ. ਦੀ ਸਪੀਡ ਨੂੰ 4 ਐੱਮ.ਬੀ.ਪੀ.ਐੱਸ. ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੰਪਨੀ ਨੇ 2015 'ਚ 512 ਕੇ.ਬੀ.ਪੀ.ਐੱਸ. ਸਪੀਡ ਨੂੰ ਵਧਾ ਕੇ 2 ਐੱਮ.ਬੀ.ਪੀ.ਐੱਸ. ਕੀਤਾ ਸੀ। ਬੀ.ਐੱਸ.ਐੱਨ.ਐੱਲ. ਨੇ ਪ੍ਰੈਸ ਰਿਲੀਜ਼ 'ਚ ਕਿਹਾ ਸੀ ਕਿ ਫੇਅਰ ਯੂਜ਼ ਪਾਲਿਸੀ ਮਤਲਬ ਐੱਫ.ਯੂ.ਪੀ. ਤੱਕ ਯੂਜ਼ਰ ਨੂੰ ਸ਼ੁਰੂਆਤੀ ਡਾਊਨਲੋਡ ਸਪੀਡ 4 ਐੱਮ.ਬੀ.ਪੀ.ਐੱਸ. ਦਿੱਤੀ ਜਾਵੇਗੀ। ਇਹ ਬਦਲਾਅ ਨਵੇਂ ਅਤੇ ਪੁਰਾਣੇ ਦੋਵਾਂ ਯੂਜ਼ਰਜ਼ ਲਈ ਹਨ।
