BSNL ਦਾ ਧਮਾਕੇਦਾਰ ਪਲਾਨ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 3GB ਡਾਟਾ
Wednesday, Jun 15, 2022 - 03:54 PM (IST)
ਗੈਜੇਟ ਡੈਸਕ– ਪ੍ਰਾਈਵੇਟ ਟੈਲੀਕਾਮ ਕੰਪਨੀਆਂ ਜਲਦ ਹੀ ਆਪਣੇ ਟੈਰਿਫ ਪਲਾਨਾਂ ਦੀਆਂ ਕੀਮਤਾਂ ਵਧਾ ਸਕਦੀਆਂ ਹਨ। ਹਾਲ ਹੀ ’ਚ ਜੀਓ ਨੇ ਇਸਦਾ ਸੰਕੇਤ ਦਿੰਦੇ ਹੋਏ ਆਪਣੇ ਇਕ ਪਲਾਨ ਦੀ ਕੀਮਤ 150 ਰੁਪਏ ਵਧਾ ਦਿੱਤੀ ਹੈ। ਅਜਿਹੇ ’ਚ BSNL ਇਕ ਮਾਤਰ ਟੈਲੀਕਾਮ ਕੰਪਨੀ ਹੈ ਜੋ ਬੇਹੱਦ ਘੱਟ ਕੀਮਤ ’ਤੇ ਕਈ ਬਿਹਤਰੀਨ ਪਲਾਨ ਆਫਰ ਕਰਦੀ ਹੈ।
ਕੰਪਨੀ ਦੇ ਪੋਰਟਫੋਲੀਓ ’ਚ ਕਈ ਕਿਫਾਇਤੀ ਪਲਾਨ ਮੌਜੂਦ ਹਨ। ਅੱਜ ਅਸੀਂ ਅਜਿਹੇ ਹੀ ਇਕ ਪਲਾਨ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ। ਇਸ ਪਲਾਨ ’ਚ ਨਾ ਸਿਰਫ ਡਾਟਾ ਸਗੋਂ ਕਾਲਿੰਗ ਅਤੇ ਐੱਸ.ਐੱਮ.ਐੱਸ. ਦੇ ਫਾਇਦੇ ਵੀ ਮਿਲਦੇ ਹਨ।
BSNL ਦੇ ਇਸ ਪਲਾਨ ’ਚ ਕੀ-ਕੀ ਮਿਲੇਗਾ
BSNL 299 ਰੁਪਏ ਦਾ ਰੀਚਾਰਜ ਪਲਾਨ ਆਫਰ ਕਰਦਾ ਹੈ, ਜੋ 30 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਯਾਨੀ ਪੂਰੀ ਪਲਾਨ ’ਚ ਤੁਹਾਨੂੰ ਕੁੱਲ 90 ਜੀ.ਬੀ. ਡਾਟਾ ਮਿਲੇਗਾ। ਜੇਕਰ ਤੁਸੀਂ ਘੱਟ ਕੀਮਤ ’ਚ ਜ਼ਿਆਦਾ ਡਾਟਾ ਚਾਹੁੰਦੇ ਹੋ ਤਾਂ ਇਹ ਪਲਾਨ ਇਕ ਚੰਗਾ ਆਪਸ਼ਨ ਹੈ।
FUP ਲਿਮਟ ਪੂਰੀ ਹੋਣ ਤੋਂ ਬਾਅਦ ਗਾਹਕਾਂ ਨੂੰ 80Kbps ਦੀ ਸਪੀਡ ਨਾਲ ਡਾਟਾ ਮਿਲਦਾ ਰਹੇਗਾ। ਇਸ ਪਲਾਨ ’ਚ ਗਾਹਕਾਂ ਨੂੰ ਨਾ ਸਿਰਫ ਡਾਟਾ ਦਾ ਫਾਇਦਾ ਮਿਲਦਾ ਹੈ ਸਗੋਂ ਤੁਸੀਂ ਕਾਲਿੰਗ ਅਤੇ ਐੱਸ.ਐੱਮ.ਐੱਸ. ਦਾ ਵੀ ਫਾਇਦਾ ਚੁੱਕ ਸਕਦੇ ਹੋ।
ਗਾਹਕਾਂ ਨੂੰ 299 ਰੁਪਏ ਦੇ ਰੀਚਾਰਜ ਪਲਾਨ ’ਚ ਅਨਲਿਮਟਿਡ ਕਾਲਿੰਗ ਅਤੇ 100 ਐੱਸ.ਐੱਮ.ਐੱਸ. ਰੋਜ਼ਾਨਾ ਮਿਲਦੇ ਹਨ। ਪ੍ਰਾਈਵੇਟ ਕੰਪਨੀਆਂ ਦੇ ਮੁਕਾਬਲੇ ਇਹ ਪਲਾਨ ਇਕ ਕਿਫਾਇਤੀ ਆਪਸ਼ਨ ਹੈ। ਹਾਲਾਂਕਿ, ਇਸ ਪਲਾਨ ਦੀਆਂ ਵੀ ਕੁਝ ਸੀਮਾਵਾਂ ਹਨ। ਕੰਪਨੀ ਇਸ ਪਲਾਨ ’ਚ ਤੁਹਾਨੂੰ 3 ਜੀ.ਬੀ. ਡੇਲੀ ਡਾਟਾ ਦੇ ਰਹੀ ਹੈ ਪਰ ਇਹ 3ਜੀ ਡਾਟਾ ਹੈ। ਯਾਨੀ ਤੁਹਾਨੂੰ 4ਜੀ ਦੀ ਤਰ੍ਹਾਂ ਫਾਸਟ ਸਪੀਡ ਨਹੀਂ ਮਿਲੇਗੀ।