ਸਿਰਫ 499 ਰੁਪਏ ’ਚ 100GB ਡਾਟਾ ਦੇ ਰਹੀ ਹੈ ਇਹ ਕੰਪਨੀ

02/11/2020 11:51:40 AM

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਕੋਲ ਬ੍ਰਾਡਬੈਂਡ ਮਾਰਕੀਟ ਦਾ ਵੱਡਾ ਸ਼ੇਅਰ ਹੈ ਅਤੇ ਕੰਪਨੀ ਢੇਰਾਂ ਨਵੇਂ ਪਲਾਨਸ ਗਾਹਕਾਂ ਲਈ ਲੈ ਕੇ ਆਈ ਹੈ। ਹੁਣ ਬੀ.ਐੱਸ.ਐੱਨ.ਐੱਲ. ਅੰਡਮਾਨ ਨਿਕੋਬਾਰ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਲਈ 499 ਰੁਪਏ ਦਾ ਪ੍ਰਮੋਸ਼ਨਲ ਆਫਰ ਲੈ ਕੇ ਆਈ ਹੈ। ਇਹ ਇਕ ਬੇਸਿਕ ਬ੍ਰਾਡਬੈਂਡ ਪਲਾਨ ਹੈ, ਜਿਸ ਵਿਚ 100 ਜੀ.ਬੀ. ਡਾਟਾ 20Mbps ਦੀ ਸਪੀਡ ’ਤੇ ਪ੍ਰਤੀ ਮਹੀਨਾ ਗਾਹਕਾਂ ਨੂੰ ਦਿੱਤਾ ਜਾਵੇਗਾ। 

ਕੰਪਨੀ ਦਾ ਨਵਾਂ ਪਲਾਨ ਵੀ ਬੀ.ਐੱਸ.ਐੱਨ.ਐੱਲ. ਲੈਂਡਲਾਈਨ ਸਰਵਿਸ ’ਤੇ ਅਨਲਿਮਟਿਡ ਵਾਇਸ ਕਾਲਿੰਗ ਬੈਨੀਫਿਟ ਵੀ ਆਫਰ ਕਰਦਾ ਹੈ। ਇਸ ਪਲਾਨ ਨੂੰ ਸਾਰੇ ਰਾਜਾਂ ਲਈ ਲਿਆਇਆ ਗਿਆਹੈ ਅਤੇ 31 ਮਾਰਚ, 2020 ਤਕ ਇਸ ਨੂੰ ਰੀਚਾਰਜ ਕਰਵਾਇਆ ਜਾ ਸਕੇਗਾ। ਇਸ ਪਲਾਨ ਦੀ ਕੀਮਤ 499 ਰੁਪਏ ਹੈ, ਜਿਸ ਵਿਚ 18 ਫਸਦੀ ਜੀ.ਐੱਸ.ਟੀ. ਚਾਰਜ ਸ਼ਾਮਲ ਨਹੀਂ ਹੈ। ਬਾਕੀ ਭਾਰਤ ਫਾਈਬਰ ਪਲਾਨਸ ਦੀ ਤਰ੍ਹਾਂ ਹੀ ਇਸ ਨਵੇਂ ਪਲਾਨਸ ’ਚ ਡਾਟਾ ਖਤਮ ਹੋਣ ’ਤੇ ਕੁਨੈਕਸ਼ਨ ਸਪੀਡ 2Mbps ਤਕ ਘੱਟ ਜਾਵੇਗੀ। 

ਇਨ੍ਹਾਂ ਆਪਰੇਟਰਾਂ ਨੂੰ ਦੇਵੇਗਾ ਟੱਕਰ
ਬਾਈਕ ਭਾਰਤ ਫਾਈਬਰ ਪਲਾਨ ਗਾਹਕਾਂ ਲਈ 777 ਰੁਪਏ ਤੋਂ ਸ਼ੁਰੂ ਹੁੰਦੇ ਹਨ ਅਤੇ ਨਵੇਂ ਗਾਹਕਾਂ ਲਈ 849 ਰੁਪਏ ਦੇ ਹਨ। ਬੀ.ਐੱਸ.ਐੱਨ.ਐੱਲ. ਆਪਣੇ ਨਵੇਂ ਪਲਾਨਸ Hathway ਅਤੇ ACT ਫਾਈਬਰਨੈੱਟ ਦੀ ਟੱਕਰ ’ਚ ਲੈ ਕੇ ਆਈ ਹੈ। ਕੰਪਨੀ ਦੇ ਲਗਭਗ ਸਾਰੇ FTTH ਅਤੇ ਕਈ ਸ਼ੁਰੂਆਤੀ ਪਲਾਨ ਰੋਜ਼ਾਨਾ ਦੀ FUP ਲਿਮਟ ਦੇ ਨਾਲ ਆਉਂਦੇ ਹਨ ਪਰ ਕੁਝ ਪਲਾਨ ਅਜਿਹੇ ਵੀ ਹਨ ਜਿਨ੍ਹਾਂ ’ਚ ਇਸ ਤਰ੍ਹਾਂ ਦੀ ਕੋਈ ਲਿਮਟ ਨਹੀਂ ਹੋਵੇਗੀ। 

ਬਿਨਾਂ FUP ਲਿਮਟ ਵਾਲੇ ਪਲਾਨ
499 ਰੁਪਏ ਵਾਲੇ ਨਵੇਂ ਪਲਾਨ ਦੇ ਨਾਲ ਹੀ ਬੀ.ਐੱਸ.ਐੱਨ.ਐੱਲ. ਹੁਣ ਕੁਲ 8 ਬ੍ਰਾਡਬੈਂਡ ਪਲਾਨ ਭਾਰਤ ਫਾਈਬਰ ਬ੍ਰਾਂਡਿੰਗ ਦੇ ਨਾਲ ਲਿਆ ਰਹੀ ਹੈ। ਇਸ ਤੋਂ ਇਲਾਵਾ ਖਾਸ ਸਰਕਿਲਾਂ ਲਈ ਵੀ ਕੰਪਨੀ 1,99 ਰੁਪਏ ਅਤੇ 2,999 ਰੁਪਏ ਦਾ ਪਲਾਨ ਆਫਰ ਕਰਦੀ ਹੈ। ਇਹ ਪਲਾਨ ਬਿਨਾਂ ਕਿਸੇ FUP ਲਿਮਟ ਦੇ ਆਉਂਦੇ ਹਨ। ਬੀ.ਐੱਸ.ਐੱਨ.ਐੱਲ. ਦਾ 749 ਰੁਪਏ ਵਾਲਾ ਬ੍ਰਾਡਬੈਂਡ ਪਲਾਨ ਵੀ ਜ਼ਿਆਦਾਤਰ ਸਰਕਿਲਾਂ ’ਚ ਉਪਲੱਬਧ ਹੈ। ਇਸ ਵਿਚ ਇਕ ਮਹੀਨੇ ਲਈ 300 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। 300 ਜੀ.ਬੀ. ਤਕ ਸਪੀਡ 50Mbps ਦੀ ਮਿਲਦੀ ਹੈ, ਇਸ ਤੋਂ ਬਾਅਦ ਸਪੀਡ ਘੱਟ ਕੇ 2Mbps ਦੀ ਹੋ ਜਾਂਦੀ ਹੈ। 


Related News