BSNL ਲਿਆ ਰਿਹਾ ਸਭ ਤੋਂ ਸਸਤਾ Prepaid Plan, ਆਫਰਜ਼ ਜਾਣ ਉੱਡਣਗੇ ਹੋਸ਼

Tuesday, Nov 26, 2024 - 02:10 PM (IST)

BSNL ਲਿਆ ਰਿਹਾ ਸਭ ਤੋਂ ਸਸਤਾ Prepaid Plan, ਆਫਰਜ਼ ਜਾਣ ਉੱਡਣਗੇ ਹੋਸ਼

ਗੈਜੇਟ ਡੈਸਕ - BSNL ਰੀਚਾਰਜ ਪਲਾਨ ਦੀਆਂ ਕੀਮਤਾਂ 'ਚ ਬਦਲਾਅ ਕਰ ਰਿਹਾ ਹੈ। ਹੁਣ ਕੰਪਨੀ ਵੱਲੋਂ ਇਕ ਸਸਤਾ ਰੀਚਾਰਜ ਪਲਾਨ ਲਿਆਂਦਾ ਗਿਆ ਹੈ। ਇਸ 'ਚ ਅਨਲਿਮਟਿਡ ਕਾਲਿੰਗ ਅਤੇ ਡਾਟਾ ਆਫਰ ਦਿੱਤੇ ਜਾ ਰਹੇ ਹਨ। ਤੁਹਾਨੂੰ ਘੱਟ ਬਜਟ ’ਚ ਵਧੀਆ ਯੋਜਨਾਵਾਂ ਦਿੱਤੀਆਂ ਜਾ ਰਹੀਆਂ ਹਨ। ਅੱਜ ਅਸੀਂ ਤੁਹਾਨੂੰ BSNL ਦੇ ਕੁਝ ਅਜਿਹੇ ਪਲਾਨ ਬਾਰੇ ਦੱਸਣ ਜਾ ਰਹੇ ਹਾਂ। BSNL ਨੈੱਟਵਰਕ ਕਵਰੇਜ 'ਤੇ ਵੀ ਕੰਮ ਕਰ ਰਿਹਾ ਹੈ।

ਪੜ੍ਹੋ ਇਹ ਵੀ ਖਬਰ - 6.1 ਇੰਚ OLED ਤੇ 8GB ਰੈਮ ਨਾਲ ਇਸ ਦਿਨ ਲਾਂਚ ਹੋਵੇਗਾ ਐਪਲ iPhone SE 4

BSNL 999 ਪ੍ਰੀਪੇਡ ਪਲਾਨ
BSNL 999 ਪ੍ਰੀਪੇਡ ਪਲਾਨ ਦੀ ਗੱਲ ਕਰੀਏ ਤਾਂ ਇਸਦੀ ਵੈਲੀਡਿਟੀ 200 ਦਿਨਾਂ ਦੀ ਹੈ। ਇਸ ਤੋਂ ਇਲਾਵਾ ਇਸ 'ਚ ਅਨਲਿਮਟਿਡ ਵਾਇਸ ਕਾਲਿੰਗ ਵੀ ਦਿੱਤੀ ਜਾ ਰਹੀ ਹੈ। ਇਹ ਅਜਿਹੇ ਉਪਭੋਗਤਾਵਾਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ ਜੋ ਕਾਲਿੰਗ ਲਈ ਫੋਨ ਦੀ ਖੋਜ ਕਰ ਰਹੇ ਹਨ। ਉੱਥੇ ਹੀ ਇਸ ਪਲਾਨ 'ਚ ਮੁਫਤ ਡਾਟਾ ਵੀ ਦਿੱਤਾ ਜਾ ਰਿਹਾ ਹੈ। ਹਾਲਾਂਕਿ ਇਸ ਪਲਾਨ 'ਚ ਫ੍ਰੀ ਡਾਟਾ ਉਪਲੱਬਧ ਨਹੀਂ ਹੈ।

ਪੜ੍ਹੋ ਇਹ ਵੀ ਖਬਰ -  ਕਿੱਥੇ-ਕਿੱਥੇ ਚੱਲ ਰਿਹੈ ਤੁਹਾਡਾ WhatsApp? ਇਸ ਟਰਿੱਕ ਨਾਲ ਮਿੰਟਾਂ 'ਚ ਲੱਗੇਗਾ ਪਤਾ

BSNL ਲਗਾ ਰਿਹਾ ਨਵੇਂ ਟਾਵਰ
ਨੈੱਟਵਰਕ ਕਵਰੇਜ ਲਈ BSNL ਵੱਲੋਂ ਇੱਕ ਨਵਾਂ ਪਲਾਨ ਵੀ ਬਣਾਇਆ ਜਾ ਰਿਹਾ ਹੈ। 50 ਹਜ਼ਾਰ ਨਵੇਂ 4G ਮੋਬਾਈਲ ਟਾਵਰ ਲਗਾਏ ਜਾ ਰਹੇ ਹਨ। ਇਨ੍ਹਾਂ ’ਚੋਂ 41 ਹਜ਼ਾਰ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। BSNL ਦਾ ਟੀਚਾ ਅਗਲੇ ਕੁਝ ਮਹੀਨਿਆਂ ’ਚ 50 ਹਜ਼ਾਰ ਨਵੇਂ ਟਾਵਰ ਲਗਾਉਣ ਦਾ ਹੈ। ਕੰਪਨੀ ਵੱਲੋਂ 4ਜੀ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ। ਇਹ ਅਗਲੇ ਸਾਲ ਜੂਨ ਤੱਕ ਸ਼ੁਰੂ ਹੋ ਸਕਦਾ ਹੈ।

ਪੜ੍ਹੋ ਇਹ ਵੀ ਖਬਰ -  ਕਰਦੇ ਹੋ ਪਬਲਿਕ Wi-Fi ਦੀ ਵਰਤੋਂ? ਤਾਂ ਪੜ੍ਹ ਲਓ ਪੂਰੀ ਖਬਰ, ਹੋ ਸਕਦੈ ਖਤਰਾ

BSNL 5G
BSNL ਦੁਆਰਾ 5G ਨੈੱਟਵਰਕ ਦੀ ਟੈਸਟਿੰਗ ਵੀ ਕੀਤੀ ਗਈ ਹੈ। ਕੇਂਦਰੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਖੁਦ ਫੋਨ ਤੋਂ ਵੀਡੀਓ ਕਾਲ ਕੀਤੀ ਸੀ। ਇਸ ਨਾਲ BSNL ਤੋਂ ਸੁਪਰਫਾਸਟ ਇੰਟਰਨੈੱਟ ਦਾ ਰਸਤਾ ਸਾਫ ਹੋ ਗਿਆ ਹੈ। ਇਸ ਦਾ ਮਤਲਬ ਹੈ ਕਿ ਉਪਭੋਗਤਾਵਾਂ ਨੂੰ ਸਭ ਤੋਂ ਵਧੀਆ ਨੈਟਵਰਕ ਮਿਲਣ ਵਾਲਾ ਹੈ ਜੋ ਇਸ ਨੂੰ ਦੂਜਿਆਂ ਤੋਂ ਵੱਖ ਕਰੇਗਾ। BSNL 5G ਦੇ ਬਾਰੇ 'ਚ ਸਿੰਧੀਆ ਨੇ ਕਿਹਾ ਸੀ ਕਿ ਅਸੀਂ ਇਸ ਨੈੱਟਵਰਕ ਨੂੰ ਲਿਆਉਣ 'ਚ ਥੋੜੀ ਦੇਰ ਕਰ ਰਹੇ ਹਾਂ ਪਰ ਅਸੀਂ ਇਕ ਵਧੀਆ ਨੈੱਟਵਰਕ ਲਿਆਉਣ ਜਾ ਰਹੇ ਹਾਂ ਜੋ ਕਿ ਬਹੁਤ ਵਧੀਆ ਹੋਣ ਵਾਲਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


 


author

Sunaina

Content Editor

Related News