10 ਜੀ. ਬੀ ਡਾਟਾ ਨਾਲ BSNL ਨੇ ਪੇਸ਼ ਕੀਤਾ 75 ਰੁਪਏ ਦਾ ਨਵਾਂ ਪ੍ਰੀਪੇਡ ਪਲਾਨ
Thursday, Sep 06, 2018 - 06:59 PM (IST)
ਜਲੰਧਰ- ਭਾਰਤੀ ਸੰਚਾਰ ਨਿਗਮ ਲਿਮਟਿਡ (BSNL) ਰਿਲਾਇੰਸ ਜਿਓ ਦੀ ਜ਼ਬਰਦਸਤ ਮੁਤਾਬਲੇਬਾਜ਼ ਬਣ ਰਹੀ ਹੈ। ਰਿਲਾਇੰਸ ਜਿਓ ਨਾਲ ਟੱਕਰ ਲੈਣ ਲਈ ਬੀ. ਐੱਸ. ਐੱਨ. ਐੱਲ ਨਵੇਂ-ਨਵੇਂ ਟੈਰਿਫ ਪਲਾਨ ਪੇਸ਼ ਕਰ ਰਹੀ ਹੈ। ਬੀ. ਐੱਸ. ਐੱਨ.ਐੱਲ ਨੇ ਹੁਣ ਰਿਲਾਇੰਸ ਜਿਓ ਭਾਰਤੀ ਏਅਰਟੈੱਲ ਤੇ ਵੋਡਾਫੋਨ ਨੂੰ ਚੁਣੌਤੀ ਦੇਣ ਲਈ ਆਪਣਾ 75 ਰੁਪਏ ਦਾ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ।
ਬੀ. ਐੱਸ ਐੱਨ. ਐੱਲ ਦੇ ਇਸ 75 ਰੁਪਏ ਦੇ ਪ੍ਰੀਪੈਡ ਪਲਾਨ 'ਚ 10 ਜੀ. ਬੀ ਡਾਟਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਤੇ 500 ਐੱਸ. ਐੱਮ. ਐੱਸ ਵੀ ਆਫਰ ਕੀਤੇ ਜਾ ਰਹੇ ਹਨ। 500 ਐੱਸ.ਐੱਮ. ਐੱਸ ਸਿਰਫ ਦਿਨਾਂ ਲਈ ਮਿਲਣਗੇ। ਜੋ ਕਸਟਮਰਸ ਇਸ ਪਲਾਨ ਨੂੰ ਲੈਣਗੇ ਉਹ 90 ਤੇ 180 ਦਿਨਾਂ ਦੀ ਵੈਲੀਡਿਟੀ ਲਈ ਐਕਸਟਰਾ ਅਮਾਊਂਟ ਪੇਅ ਕਰ ਸੱਕਦੇ ਹੈ।

BSNL ਦਾ ਇਹ ਪਲਾਨ ਮੁੰਬਈ ਤੇ ਦਿੱਲੀ ਏਰੀਏ ਲਈ ਹੈ। ਇਸ 'ਚ 15 ਦਿਨਾਂ ਲਈ 10 ਜੀ. ਬੀ ਡਾਟਾ ਤੇ 500 ਐੱਸ. ਐੱਮ. ਐੱਸ ਆਫਰ ਕੀਤੇ ਜਾ ਰਹੇ ਹਨ। ਇਨ੍ਹਾਂ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ 'ਚ ਵੈਲੀਡਿਟੀ ਨੂੰ ਵਧਾਈ ਜਾ ਸਕਦਾ ਹੈ। ਕਸਟਮਰਸ ਆਪਣੇ ਨੰਬਰ 'ਤੇ 98 ਰੁਪਏ ਦਾ ਰਿਚਾਰਜ ਕਰ ਵੈਲੀਡਿਟੀ ਨੂੰ ਵਧਾ ਸਕਦੇ ਹਨ। ਆਪਣੇ ਨੰਬਰ 'ਤੇ 199 ਰੁਰੁਪਏ ਦਾ ਐੱਸ. ਟੀ. ਵੀ ਰੀਚਾਰਜ 'ਤੇ ਕਸਟਮਰਸ ਨੂੰ 189 ਦਿਨਾਂ ਦੀ ਵੈਲੀਡਿਟੀ ਮਿਲੇਗੀ। ਟੈਲੀਕਾਮ ਟਾਕ ਦੇ ਮੁਤਾਬਕ, ਬੀ. ਐੱਸ. ਐੱਨ. ਐੱਲ 98, 99, 118, 139,187, 198, 319, 333, 339, 349, 395, 444, 447 ਤੇ 551 ਰੁਪਏ ਦਾ ਐੱਸ. ਟੀ. ਵੀ ਰੀਚਾਰਜ ਕਰਾ ਸਕਦੇ ਹਨ।
