BSNL ਨੇ ਆਪਣੇ ਗਾਹਕਾਂ ਨੂੰ ਦਿੱਤਾ ਇਹ ਤੋਹਫਾ
Monday, Nov 09, 2020 - 02:20 AM (IST)
ਗੈਜੇਟ ਡੈਸਕ—ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਆਪਣੇ ਪੁਰਾਣੇ ਯੂਜ਼ਰਸ ਨੂੰ ਦੁਬਾਰਾ ਤੋਂ ਜੋੜਨ ਲਈ ਦੋ ਪ੍ਰੀ-ਪੇਡ ਪਲਾਨਸ ਪੇਸ਼ ਕਰ ਦਿੱਤੇ ਹਨ। ਇਨ੍ਹ ਨੂੰ ‘ਵੈਲਕਮ ਫੈਮਿਲੀ ਅਗੇਨ’ ਪ੍ਰਮੋਸ਼ਨਲ ਆਫਰ ਤਹਿਤ ਲਿਆਇਆ ਗਿਆ ਹੈ। ਇਸ ਆਫਰ ’ਚ ਕੰਪਨੀ 187 ਰੁਪਏ ਅਤੇ 1499 ਰੁਪਏ ਵਾਲੇ ਸਪੈਸ਼ਲ ਟੈਰਿਫ ਵਾਊਚਰ ’ਤੇ 25 ਫੀਸਦੀ ਤੱਕ ਦੀ ਛੋਟ ਦੇਵੇਗੀ।
ਇਹ ਵੀ ਪੜ੍ਹੋ :-ਇਹ ਹੈ ਅਮਰੀਕਾ ਦੀ ਨਵੀਂ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਾ ਪਸੰਦੀਦਾ ਭਾਰਤੀ ਪਕਵਾਨ
ਮਤਲਬ ਗਾਹਕ ਇਸ ਲਿਮਟਿਡ ਪੀਰੀਅਡ ਆਫਰ ਤਹਿਤ 187 ਰੁਪਏ ਵਾਲੇ ਰਿਚਾਰਜ ਨੂੰ 139 ਰੁਪਏ ਅਤੇ 1499 ਰੁਪਏ ਵਾਲੇ ਰਿਚਾਰਜ ਪਲਾਨ ਨੂੰ 1,119 ਰੁਪਏ ’ਚ ਐਕਟੀਵੇਟ ਕਰ ਸਕੋਗੇ। ਬੀ.ਐੱਸ.ਐੱਨ.ਐੱਲ. ਦੇ ਇਸ ਆਫਰ ਦੇ ਬਾਰੇ ’ਚ ਤਾਮਿਲਨਾਡੂ ਸਰਕਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ :-ਲੈਨੋਵੋ ਦੇ ਇਸ ਫੋਨ ’ਚ ਮਿਲੇਗਾ ਪਾਪ-ਅਪ ਕੈਮਰਾ, ਭਾਰਤੀ ਬਾਜ਼ਾਰ ’ਚ ਜਲਦ ਦੇਵੇਗਾ ਦਸਤਕ
ਕਿਸ ਤਰ੍ਹਾਂ ਮਿਲੇਗੀ 25 ਫੀਸਦੀ ਤੱਕ ਦੀ ਛੋਟ
Only Tech ਦੀ ਖਬਰ ਮੁਤਾਬਕ ਬੀ.ਐੱਸ.ਐੱਨ.ਐੱਲ. ਵੱਲੋਂ 187 ਰੁਪਏ ਅਤੇ1499 ਰੁਪਏ ਦੇ ਸਪੈਸ਼ਲ ਟੈਰਿਫ ਵਾਊਚਰ ਨੂੰ ਗ੍ਰੇਸ ਪੀਰੀਅਡ 1 ਅਤੇ ਗ੍ਰੇਸ ਪੀਰੀਅਡ 2 ਦੇ ਚੁਨਿੰਦਾ ਗਾਹਕਾਂ ਲਈ ਲਿਆਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਗ੍ਰੇਸ ਪੀਰੀਅਡ ਕੰਪਨੀ ਵੱਲੋਂ ਰਿਚਾਰਜ ਖਤਮ ਹੋਣ ਤੋਂ ਬਾਅਦ ਦਿੱਤਾ ਜਾਣ ਵਾਲਾ ਸਮਾਂ ਹੈ। ਪਹਿਲਾ ਗ੍ਰੇਸੀ ਪੀਰੀਅਡ ਇਕ ਹਫਤੇ ਦਾ ਹੁੰਦਾ ਹੈ ਜਦਕਿ ਦੂਜਾ ਪੀਰੀਅਡ 165 ਦਿਨਾਂ ਦਾ ਦੱਸਿਆ ਜਾਂਦਾ ਹੈ। ਜੇਕਰ ਤੁਹਾਡੇ ਕੋਲ BSNL ਸਿਮ ਹੈ ਅਤੇ ਤੁਸੀਂ 165 ਦਿਨਾਂ ਤੋਂ ਰਿਚਾਰਜ ਨਹੀਂ ਕਰਵਾਇਆ ਹੈ ਤਾਂ ਇਹ ਆਫਰ ਤੁਹਾਡੇ ਲਈ ਹੈ।
ਇਹ ਵੀ ਪੜ੍ਹੋ :-'ਅਮਰੀਕਾ ਦੇ ਦੂਜੇ ਰਾਸ਼ਟਰਪਤੀ ਨੇ ਸੱਤਾ ਸੌਂਪਣ ਤੋਂ ਕਰ ਦਿੱਤਾ ਸੀ ਇਨਕਾਰ'
ਤੁਹਾਨੂੰ 187 ਰੁਪਏ ਵਾਲੇ ਪਲਾਨ ਦੇ ਬਾਰੇ ’ਚ ਦੱਸਦੇ ਹਾਂ ਜਿਸ ’ਚ ਯੂਜ਼ਰਸ ਨੂੰ 28 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਨੂੰ ਐਕਟੀਵੇਟ ਕਰਨ ਤੋਂ ਬਾਅਦ ਗਾਹਕ ਦਿੱਲੀ ਅਤੇ ਮੁੰਬਈ ’ਚ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਗ ਕਾਲਿੰਗ ਅਤੇ ਰੋਜ਼ਾਨਾ 2ਜੀ.ਬੀ. ਫਾਸਟ ਇੰਟਰਨੈੱਟ ਡਾਟਾ ਦੀ ਸਹੂਲਤ ਲੈ ਸਕਦੇ ਹਨ। ਇਸ ਪਲਾਨ ’ਚ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਵੀ ਮਿਲਦੀ ਹੈ।
ਇਹ ਵੀ ਪੜ੍ਹੋ :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’