ਰਾਇਲ ਐਨਫੀਲਡ ਨੇ ਲਾਂਚ ਕੀਤਾ BS4 ਇੰਜਣ ਦੇ ਨਾਲ ਨਵਾਂ Himalayan

04/11/2017 12:57:10 PM

ਜਲੰਧਰ : ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਨੇ BS4 ਇੰਜਣ ਦੇ ਨਾਲ ਨਵਾਂ ਹਿਮਾਲਿਅਨ ਮੋਟਰਸਾਈਕਲ ਲਾਂਚ ਕੀਤਾ ਹੈ। ਇਸ ਮੋਟਰਸਾਈਕਲ ਦੀ ਇਥੇ ਕੀਮਤ 1,60,500 ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਗਈ ਹੈ, ਪਰ ਇਹ ਆਨ ਰੋਡ 1.78 ਲੱਖ ਰੁਪਏ ''ਚ ਪਵੇਗਾ। ਕੰਪਨੀ ਨੇ ਫਿਲਹਾਲ ਇਸ ਮੋਟਰਸਾਈਕਲ ਦੀ 5000 ਰੁਪਏ ''ਚ ਬੁਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਘੋਸ਼ਣਾ ਕਰਦੇ ਹੋਏ ਕਿਹਾ ਹੈ ਕਿ ਇਸ ਨੂੰ ਮਈ ਦੇ ਦੂੱਜੇ ਹਫਤੇ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

ਰਾਇਲ ਐਨਫੀਲਡ ਹਿਮਾਲਿਅਨ ''ਚ ਫਿਊਲ ਇੰਜੈਕਟੇਡ ਸਿੰਗਲ ਸਿਲੰਡਰ 411 ਸੀ. ਸੀ ਦਾ ਇੰਜਣ ਲਗਾ ਹੈ ਜੋ 6500 ਆਰ. ਪੀ. ਐਮ ''ਤੇ 24.5 ਬੀ. ਐੱਚ. ਪੀ ਦੀ ਪਾਵਰ ਅਤੇ 32 ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਇਕ ਤੋਂ ਦੋ ਮਹੀਨਿਆਂ ''ਚ ਰਾਇਲ ਐਨਫੀਲਡ ਇਸ ਹਿਮਾਲਿਅਨ ਮੋਟਰਸਾਈਕਲ ਨੂੰ 12S ਸਿਸਟਮ ਦੇ ਨਾਲ ਵੀ ਪੇਸ਼ ਕਰੇਗੀ।


Related News