BMW G310R ਤੇ G310GS ਦੀ ਬੁਕਿੰਗ ਸ਼ੁਰੂ, ਇੰਨੇ ਰੁਪਏ ’ਚ ਕਰੋ ਬੁੱਕ

08/22/2020 6:34:48 PM

ਆਟੋ ਡੈਸਕ– ਬੀ.ਐੱਮ.ਡਬਲਯੂ. ਨੇ ਭਾਰਤ ’ਚ ਆਪਣੀ ਐਂਟਰੀ ਲੈਵਲ ਬਾਈਕ BMW G 310 R ਅਤੇ G 310 GS ਦੀ ਬੁਕਿੰਸ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਬਾਈਕਸ ਦੇ ਬੀ.ਐੱਸ.-6 ਮਾਡਲਾਂ ਨੂੰ ਫੈਸਟਿਵ ਸੀਜ਼ਨ ’ਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਦੀ ਡਿਲਿਵਰੀ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਬਾਈਕ ਦੇਖੋ ਦੀ ਇਕ ਰਿਪੋਰਟ ਮੁਤਾਬਕ, ਇਨ੍ਹਾਂ ਬਾਈਕਸ ਦੀ ਬੁਕਿੰਗ ਬੀ.ਐੱਮ.ਡਬਲਯੂ. ਮੋਟਰਾਡ ਦੀ ਡੀਲਰਸ਼ਿਪਸ ਤੋਂ 50,000 ਰੁਪਏ ਦੀ ਰਾਸ਼ੀ ਨਾਲ ਕੀਤੀ ਜਾ ਸਕਦੀ ਹੈ। 

PunjabKesari

ਇੰਨੀ ਹੋਵੇਗੀ ਕੀਮਤ
ਮੰਨਿਆ ਜਾ ਰਿਹਾ ਹੈ ਕਿ ਬੀ.ਐੱਸ.-6 ਬੀ.ਐੱਮ.ਡਬਲਯੂ. ਜੀ 310 ਆਰ ਸਟਰੀਟਫਾਈਟਰ ਨੂੰ 2.99 ਲੱਖ ਰੁਪਏ ਦੀ ਕੀਮਤ ਲਿਆਇਾ ਜਾਵੇਗਾ ਅਤੇ ਬੀ.ਐੱਮ.ਡਬਲਯੂ. ਜੀ 310 ਜੀ.ਐੱਸ. ਦੀ ਕੀਮਤ 3.49 ਲੱਖ ਰੁਪਏ ਹੋ ਸਕਦੀ ਹੈ। 

PunjabKesari

ਬਾਈਕਸ ’ਚ ਕੀਤੇ ਗਏ ਬਦਲਾਅ
ਅਪਡੇਟਿਡ ਜੀ 310 ਆਰ ’ਚ ਨਵੀਂ ਐੱਲ.ਈ.ਡੀ. ਹੈੱਡਲਾਈਟ ਅਤੇ ਨਵੇਂ ਡਿਜ਼ਾਈਨ ਦਾ ਫਿਊਲ ਟੈਂਕ ਅਤੇ ਰੇਡੀਏਟਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਬਾਈਕ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਨਵੀਂ 2020 ਬੀ.ਐੱਮ.ਡਬਲਯੂ. ਜੀ 310 ਆਰ ਵਿਖਣ ’ਚ ਪਹਿਲਾਂ ਨਾਲੋਂ ਜ਼ਿਆਦਾ ਆਕਰਸ਼ਕ ਹੋ ਗਈ ਹੈ। 

PunjabKesari

313cc ਇੰਜਣ
ਇਨ੍ਹਾਂ ਦੋਵਾਂ ਹੀ ਬਾਈਕਸ ’ਚ ਕੰਪਨੀ ਨੇ 313 ਸੀਸੀ ਦਾ ਸਿੰਗਲ ਸਲੰਡਰ, ਫਿਊਲ ਇੰਜੈਕਟਿਡ ਲਿਕੁਇਡ ਕੂਲਡ ਇੰਜਣ ਲਗਾਇਆ ਹੈ ਜੋ ਹੁਣ ਬੀ.ਐੱਸ.-6 ਹੋ ਗਿਆ ਹੈ ਅਤੇ ਇਹ 33.1 ਬੀ.ਐੱਚ.ਪੀ. ਦੀ ਪਾਵਰ ਅਤੇ 28 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਨ੍ਹਾਂ ਬਾਈਕਸ ’ਚ ਡਿਜੀਟਲ ਇੰਸਟਰੂਮੈਂਟ ਕਲੱਸਟਰ, ਡਿਊਲ ਚੈਨਲ-ਏ.ਬੀ.ਐੱਸ. ਅਤੇ ਹੋਰ ਫੀਚਰਜ਼ ਦਿੱਤੇ ਗਏ ਹਨ। 


Rakesh

Content Editor

Related News