512 Kbps ਤੋਂ ਘੱਟ ਨਹੀਂ ਹੋਵੇਗੀ ਇੰਟਰਨੈੱਟ ਦੀ ਸਪੀਡ

Tuesday, Nov 01, 2016 - 04:35 PM (IST)

512 Kbps ਤੋਂ ਘੱਟ ਨਹੀਂ ਹੋਵੇਗੀ ਇੰਟਰਨੈੱਟ ਦੀ ਸਪੀਡ
ਜਲੰਧਰ- ਜੇਕਰ ਆਪਣੇ ਘਰ ''ਚ ਬ੍ਰਾਡਬੈਂਡ ਇੰਟਰਨੈੱਟ ਲਗਵਾਇਆ ਹੈ ਤਾਂ ਤੁਹਾਨੂੰ ਇਸ ਦੀ ਸਪੀਡ ਨਾਲ ਜੁੜੀ ਸਾਰੀ ਜਾਣਕਾਰੀ ਮਿਲੇਗੀ। ਟ੍ਰਾਈ ਦੇ ਨਿਰਦੇਸ਼ਾਂ ਮੁਤਾਬਕ ਹੁਣ ਬ੍ਰਾਡਬੈਂਡ ਆਪਰੇਟਰਾਂ ਨੂੰ ਗਾਹਕਾਂ ਨੂੰ ਉਨ੍ਹਾਂ ਦੇ ਪਲਾਨ ਮੁਤਾਬਕ ਡਾਟਾ ਲਿਮਿਟ ਦੀ ਜਾਣਕਾਰੀ ਅਤੇ ਉਨ੍ਹਾਂ ਨੂੰ ਲਿਮਿਟ ਤੋਂ ਬਾਅਦ ਦੀ ਵੈਲੀਡਿਟੀ ਦੌਰਾਨ ਡਾਟਾ ਸਪੀਡ ਕਿੰਨੀ ਰਹੇਗੀ ਇਸ ਬਾਰੇ ਵੀ ਦੱਸਣਾ ਹੋਵੇਗਾ। ਇਸ ਦੇ ਨਾਲ ਹੀ ਫਿਕਸਡ ਬ੍ਰਾਡਬੈਂਡ ਦੀ ਸਪੀਡ ਘੱਟੋ-ਘੱਟ 512 ਕੇ.ਬੀ.ਪੀ.ਐੱਸ. ਰਹੇਗੀ। 
ਹਾਈ ਸਪੀਡ ਡਾਟਾ ਲਿਮਿਟ 50, 90 ਅਤੇ 100 ਫੀਸਦੀ ਖਤਮ ਹੋਣ ''ਤੇ ਕੰਪਨੀਆਂ ਨੂੰ ਗਾਹਕਾਂ ਨੂੰ ਇਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇਗੀ। ਟ੍ਰਾਈ ਨੇ ਇਹ ਨਿਰਦੇਸ਼ ਪਾਰਦਰਸ਼ਿਤਾ ਲਿਆਉਣ ਲਈ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਟ੍ਰਾਈ ਵੱਲੋਂ ਤੈਅ ਕੀਤੀ ਗਈ 512 ਕੇ.ਬੀ.ਪੀ.ਐੱਸ. ਦੀ ਸਪੀਡ ਡਾਟਾ ਲਿਮਿਟ ਖਤਮ ਹੋਣ ਤੋਂ ਬਾਅਦ ਮਿਲਦੀ ਰਹਿਣੀ ਚਾਹੀਦੀ ਹੈ।

Related News