ਸਾਹ ਦੇ ਨਮੂਨਿਆਂ ਨਾਲ ਚੱਲ ਸਕੇਗਾ ਬੀਮਾਰੀ ਦਾ ਪਤਾ

Sunday, Jan 01, 2017 - 04:50 PM (IST)

ਸਾਹ ਦੇ ਨਮੂਨਿਆਂ ਨਾਲ ਚੱਲ ਸਕੇਗਾ ਬੀਮਾਰੀ ਦਾ ਪਤਾ
ਜਲੰਧਰ- ਡਾਕਟਰ ਕਿਫਾਇਤੀ ਅਤੇ ਨਾਨ ਇਨਵੇਸਿਵ ਉਪਕਰਣ ਦੀ ਮਦਦ ਨਾਲ ਜਲਦੀ ਹੀ ਮਰੀਜ਼ਾਂ ''ਚ ਪਾਰਕਿਸੰਸ ਅਤੇ ਵੱਖ-ਵੱਖ ਤਰ੍ਹਾਂ ਦੇ ਕੈਂਸਰ ਸਮੇਤ 17 ਭਿੰਨ ਅਤੇ ਅਸਬੰਧਿਤ ਬੀਮਾਰੀਆਂ ਦੇ ਖਤਰੇ ਦਾ ਪਤਾ ਲਗਾਉਣ ''ਚ ਸਮਰੱਥ ਹੋਣਗੇ। ਇਜ਼ਰਾਈਲ ਦੇ ਖੋਜਕਾਰਾਂ ਵੱਲੋਂ ਵਿਕਸਿਤ ਉਪਕਰਣ ਦੀ ਮਦਦ ਨਾਲ ਸਾਹ ਦੇ ਨਮੂਨਿਆਂ ਨਾਲ ਹੀ ਉਨ੍ਹਾਂ ਬੀਮਾਰੀਆਂ ਦੇ ਖਤਰਿਆਂ ਦਾ ਪਤਾ ਲਗਾਇਆ ਜਾ ਸਕੇਗਾ। 
ਸਾਹ ਦੇ ਨਮੂਨਿਆਂ ''ਤੇ ਆਧਾਰਿਤ ਨੈਦਾਨਿਕ ਤਕਨੀਕ ਦਾ ਪਹਿਲਾਂ ਕਈ ਵਾਰ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ ਪਰ ਹੁਣ ਤੱਕ ਇਸ ਕਲਪਨਾ ਨਾਲ ਜੁੜਿਆ ਕੋਈ ਵਿਗਿਆਨਿਕ ਸਬੂਤ ਨਹੀਂ ਮਿਲ ਸਕਿਆ ਸੀ ਕਿ ਭਿੰਨ ਅਤੇ ਅਸਬੰਧਿਤ ਬੀਮਾਰੀਆਂ ਦਾ ਪਤਾ ਸਾਹ ਦੇ ਆਧਾਰ ''ਤੇ ਲਗਾਇਆ ਜਾ ਸਕੇ। ਇਸ ਤਰ੍ਹੰ ਦੇ ਨੈਦਾਨਿਕ ਜਾਂਚ ਲਈ ਹੁਣ ਤੱਕ ਵਿਕਸਿਤ ਕੀਤੀ ਗਈ ਤਕਨੀਕ ਨਾਲ ਬਹੁਤ ਘੱਟ ਛੋਟੇ ਪੱਧਰ ''ਤੇ ਹੀ ਅਜਿਹਾ ਹੋ ਪਾ ਰਿਹਾ ਸੀ।

Related News