Oppo Reno 3 ਲਈ ਫੈਂਸ ਦੀ ਦੀਵਾਨਗੀ, ਲਾਂਚ ਤੋਂ ਪਹਿਲਾਂ ਹੀ ਬੁਕਿੰਗ ਹੋਈ 5 ਲੱਖ ਤੋਂ ਪਾਰ
Thursday, Dec 26, 2019 - 12:50 AM (IST)

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਅੱਜ ਆਪਣੀ ਓਪੋ ਰੈਨੋ 3 (Oppo Reno3) ਸੀਰੀਜ਼ ਅੱਜ ਲਾਂਚ ਕਰੇਗੀ। ਕੰਪਨੀ ਅਜੇ ਇਹ ਸੀਰੀਜ਼ ਸਿਰਫ ਚੀਨ 'ਚ ਲਾਂਚ ਕਰ ਰਹੀ ਹੈ। ਇਸ ਫੋਨ ਨੂੰ ਲੈ ਕੇ ਫੈਂਸ ਕਾਫੀ ਐਕਸਾਈਟੇਡ ਹਨ। ਦੱਸਣਯੋਗ ਹੈ ਕਿ ਇਸ ਸੀਰੀਜ਼ ਦੀ ਲਾਂਚਿੰਗ ਤੋਂ ਪਹਿਲਾਂ ਹੀ ਇਸ ਸੀਰੀਜ਼ ਦੇ ਫੋਨ ਦੀ ਬੁਕਿੰਗ 5,00,000 ਦਾ ਅੰਕੜਾ ਪਾਰ ਕਰ ਗਈ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਅਜੇ ਇਸ ਫੋਨ ਦੇ ਕਲਰ ਵੇਰੀਐਂਟਸ ਅਤੇ ਮੈਮੋਰੀ ਵੇਰੀਐਂਟਸ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦੇ ਬਾਵਜੂਦ ਗਾਹਕਾਂ ਨੇ ਰੈਨੋ 3 ਸੀਰੀਜ਼ ਲਈ ਕਾਫੀ ਉਤਸ਼ਾਹ ਦਿਖਾਇਆ।
ਲੀਕ ਹੋ ਚੁੱਕੀ ਹੈ ਫੋਟੋ
ਫੋਨ ਨਾਲ ਜੁੜੀਆਂ ਲੇਟੈਸਟ ਲੀਕਸ 'ਚ ਡਿਵਾਈਸ ਦੀਆਂ ਕੁਝ ਲਾਈਵ ਫੋਟੋਜ਼ ਵੀ ਸ਼ੇਅਰ ਕੀਤੀਆਂ ਗਈਆਂ ਹਨ। ਸਾਹਮਣੇ ਆਈ ਫੋਟੋਜ਼ ਨੂੰ ਚਾਈਨੀਜ਼ ਸੋਸ਼ਲ ਮੀਡੀਆ ਪਲੇਟਫਾਰਮ Weibo 'ਤੇ ਸ਼ੇਅਰ ਕੀਤਾ ਗਿਆ ਹੈ। ਇਨ੍ਹਾਂ ਲੀਕਸ ਫੋਟੋਜ਼ 'ਚ ਸਿਸਟਮ ਐਪਸ AIDA64 ਫੋਨ ਦੀ ਸਕਰੀਨ 'ਤੇ ਦਿਖ ਰਿਹਾ ਹੈ। Reno3 5G ਦੇ ਫਰੰਟ ਪੈਨਲ 'ਤੇ ਵਾਟਰਡਰਾਪ ਨੌਚ ਦਿਖ ਰਹੀ ਹੈ। ਇਸ ਤੋਂ ਇਲਾਵਾ ਡਿਵਾਈਸ 'ਚ ਬਲੈਕ ਫਰੇਮ ਅਤੇ ਇਕ ਬਲੂ ਕਲਰ ਦਾ ਪਾਵਰ ਬਟਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਓਪੋ ਰੈਨੋ 3 ਦੇ 8ਜੀ.ਬੀ. ਰੈਮ+128ਜੀ.ਬੀ. ਸਟੋਰੇਜ਼ ਮਾਡਲ ਦੀ ਸ਼ੁਰੂਆਤੀ ਕੀਮਤ 3,299 ਯੁਆਨ (ਕਰੀਬ 33,400 ਰੁਪਏ) ਹੋ ਸਕਦੀ ਹੈ । AIDA64 ਐਪ ਨਾਲ ਕਨਫਰਮ ਹੋ ਗਿਆ ਹੈ ਕਿ ਇਸ ਸਮਾਰਟਫੋਨ 'ਚ ਯੂਜ਼ਰਸ ਨੂੰ MediaTek MT6855 ਪ੍ਰੋਸੈਸਰ ਦਿੱਤਾ ਗਿਆ ਹੈ ਜਿਸ ਨੂੰ ਆਫੀਸ਼ੀਅਲੀ Dimensity 1000L ਨਾਂ ਦਿੱਤਾ ਗਿਆ ਹੈ। ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਮਿਲ ਸਕਦੀ ਹੈ ਜੋ 30W VOOC 4.0 ਫਾਸਟ ਚਾਰਜਿੰਗ ਸਪੋਰਟ ਨਾਲ ਆਵੇਗੀ।
ਸਪੈਸੀਫਿਕੇਸ਼ਨਸ
ਓਪੋ ਰੈਨੋ 3 'ਚ ਯੂਜ਼ਰਸ ਨੂੰ 6.5 ਇੰਚ ਦੀ ਫੁਲ ਐੱਚ.ਡੀ.+ AMOLED ਡਿਸਪਲੇਅ 90Hz ਰਿਫ੍ਰੇਸ਼ ਰੇਟ ਨਾਲ ਮਿਲ ਸਕਦੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ Oppo Reno 3 'ਚ ਰੀਅਰ ਪੈਨਲ 'ਤੇ ਮੇਨ ਕੈਮਰਾ ਸੈਂਸਰ 60 ਮੈਗਾਪਿਕਸਲ, ਦੂਜਾ ਸੈਂਸਰ 8 ਮੈਗਾਪਿਕਸਲ, ਤੀਸਰਾ 13 ਮੈਗਾਪਿਕਸਲ ਸੈਂਸਰ ਅਤੇ ਚੌਥਾ 2 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। ਸੈਲਫੀ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ।