Audi ਦੀ ਧਾਕੜ SUV Q7 Facelift ਦੀ ਬੁਕਿੰਗ ਹੋਈ ਸ਼ੁਰੂ, ਸ਼ਾਨਦਾਰ Features ਦੇ ਨਾਲ ਇਸ ਦਿਨ ਹੋਵੇਗੀ ਲਾਂਚ

Sunday, Nov 17, 2024 - 07:17 PM (IST)

ਗੈਜੇਟ ਡੈਸਕ - Audi Q7 ਫੇਸਲਿਫਟ ਭਾਰਤ ’ਚ 28 ਨਵੰਬਰ ਨੂੰ ਲਾਂਚ ਹੋਣ ਜਾ ਰਹੀ ਹੈ। ਇਸ ਦੀ ਲਾਂਚਿੰਗ ਤੋਂ ਪਹਿਲਾਂ ਹੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਬੁਕਿੰਗ ਔਡੀ ਇੰਡੀਆ ਨੇ ਆਪਣੇ ਆਨਲਾਈਨ ਪੋਰਟਲ ਜਾਂ myAudi ਕਨੈਕਟ ਐਪ ਰਾਹੀਂ ਸ਼ੁਰੂ ਕੀਤੀ ਹੈ। ਗਾਹਕ ਇਸਦੀ ਔਡੀ Q7 ਫੇਸਲਿਫਟ ਨੂੰ 2 ਲੱਖ ਰੁਪਏ ’ਚ ਬੁੱਕ ਕਰ ਸਕਦੇ ਹਨ। ਆਓ ਜਾਣਦੇ ਹਾਂ Audi Q7 ਫੇਸਲਿਫਟ ਕਿਹੜੇ ਫੀਚਰਸ ਦੇ ਨਾਲ ਲਾਂਚ ਹੋਣ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ - WhatsApp ਯੂਜ਼ਰਾਂ ਲਈ ਵੱਡੀ ਖੁਸ਼ਖਬਰੀ! ਹੁਣ ਸਟੋਰੀ ’ਤੇ ਦੋਸਤਾਂ ਨੂੰ ਵੀ ਕਰੋ ਟੈਗ

ਐਕਸਟੀਰੀਅਰ

ਔਡੀ Q7 ਦਾ ਦੂਜਾ ਫੇਸਲਿਫਟ ਜਨਵਰੀ 2024 ’ਚ ਪੇਸ਼ ਕੀਤਾ ਗਿਆ ਸੀ, ਜਿਸ ’ਚ ਬਾਹਰੀ ਹਿੱਸੇ ’ਚ ਕੁਝ ਬਦਲਾਅ ਕੀਤੇ ਗਏ ਸਨ। ਇਸ 'ਚ ਆਲ-ਇਲੈਕਟ੍ਰਿਕ ਔਡੀ Q6 ਈ-ਟ੍ਰੋਨ ਦੇ ਨਾਲ LED ਹੈੱਡਲਾਈਟ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਨਵੀਂ ਔਡੀ Q7 ਫੇਸਲਿਫਟ ’ਚ ਨਵੀਂ ਡਿਜ਼ਾਈਨ ਕੀਤੀਆਂ ਡੇ-ਟਾਈਮ ਰਨਿੰਗ ਲਾਈਟਾਂ ਲਈ ਲੇਜ਼ਰ ਡਾਇਡਸ ਦੀ ਵਰਤੋਂ ਕੀਤੀ ਗਈ ਹੈ। ਇਸ ’ਚ ਚਾਰ ਵੱਖ-ਵੱਖ ਲਾਈਟ ਹਸਤਾਖਰ ਹਨ। ਜਿਸ ਨੂੰ ਇੰਫੋਟੇਨਮੈਂਟ ਸਿਸਟਮ ਰਾਹੀਂ ਚੁਣਿਆ ਜਾ ਸਕਦਾ ਹੈ। ਇਸ ਦੇ ਨਾਲ, OLED ਟੇਲ-ਲਾਈਟਾਂ ’ਚ ਚਾਰ ਵੱਖ-ਵੱਖ ਲਾਈਟ ਸਿਗਨੇਚਰ ਵੀ ਹੋ ਸਕਦੀ ਹਨ।

ਪੜ੍ਹੋ ਇਹ ਵੀ ਖਬਰ - YouTube Shorts ਵਾਲਿਆਂ ਲਈ ਵੱਡੀ ਖੁਸ਼ਖਬਰੀ, AI ਨਾਲ ਕਰ ਸਕਣਗੇ ਰੀਮਿਕਸ ਸਾਂਗ

ਇਸ ਦੇ ਫਰੰਟ ਗ੍ਰਿਲ ਨੂੰ ਮੋਟੇ ਕ੍ਰੋਮ ਸਰਾਊਂਡ ਅਤੇ ਹੈਕਸਾਗੋਨਲ ਪੈਟਰਨ ਨਾਲ ਅਪਗ੍ਰੇਡ ਕੀਤਾ ਗਿਆ ਹੈ। ਇਸ ’ਚ 20 ਇੰਚ ਤੋਂ 22 ਇੰਚ ਤੱਕ ਦੇ ਨਵੇਂ ਡਿਜ਼ਾਈਨ ਅਲਾਏ ਵ੍ਹੀਲ ਬਦਲ ਵੀ ਹਨ। ਇਸ ਨੂੰ ਸਖੀਰ ਗੋਲਡ, ਵੈਟੋਮੋ ਬਲੂ, ਮਾਈਥੋਸ ਬਲੈਕ, ਸਮੁਰਾਈ ਗ੍ਰੇ ਅਤੇ ਗਲੇਸ਼ੀਅਰ ਵ੍ਹਾਈਟ ਕਲਰ ਆਪਸ਼ਨ 'ਚ ਲਿਆਂਦਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ -  BSNL ਨੇ ਕੱਢਿਆ ਧਮਾਕੇਦਾਰ ਆਫਰ! ਘਟਾ ਦਿੱਤੀਆਂ 365 ਵਾਲੇ ਪਲਾਨ ਦੀਆਂ ਕੀਮਤਾਂ

ਇੰਟੀਰੀਅਰ

ਨਵੀਂ ਔਡੀ Q7 ਫੇਸਲਿਫਟ ਨੂੰ ਦੋ ਨਵੇਂ ਟ੍ਰਿਮ ਫਿਨਿਸ਼- ਸੀਡਰ ਬ੍ਰਾਊਨ ਅਤੇ ਸਾਈਗਾ ਬੇਜ ਦੇ ਨਾਲ ਕੰਟ੍ਰਾਸਟਿੰਗ ਗ੍ਰੇ ਲੈਦਰ ਦਿੱਤਾ ਗਿਆ ਹੈ। ਇਸ ਦੇ ਇੰਫੋਟੇਨਮੈਂਟ ਸਿਸਟਮ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ ਗਿਆ ਹੈ। ਪੈਸੇਂਜਰ ਇਸ ’ਚ Spotify ਅਤੇ Amazon Music ਵਰਗੀਆਂ ਐਪਾਂ ਤੋਂ ਮਿਊਜ਼ਿਕ ਸਟ੍ਰੀਮ ਕਰ ਸਕਦੇ ਹਨ। ਨਵੀਂ ਔਡੀ ’ਚ ਲੇਨ-ਚੇਂਜ ਵਾਰਨਿੰਗ ਸਿਸਟਮ ਦੇ ਨਾਲ ਵਰਚੁਅਲ ਕਾਕਪਿਟ ਵਿਸ਼ੇਸ਼ਤਾਵਾਂ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ। ਇਸ ਦੇ ਬਾਕੀ ਸੁਰੱਖਿਆ ਫੀਚਰਸ 'ਚ ਕੋਈ ਹੋਰ ਬਦਲਾਅ ਨਹੀਂ ਦੇਖਿਆ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ - BSNL ਨੇ ਆਪਣੇ ਪੋਰਟਫੋਲੀਓ ਨੂੰ ਕੀਤਾ ਅਪਗ੍ਰੇਡ, 5 ਰੁਪਏ ’ਚ ਮਿਲੇਗਾ 2GB ਡਾਟਾ

ਇੰਜਣ

ਇਸ ’ਚ ਕੋਈ ਮਕੈਨੀਕਲ ਬਦਲਾਅ ਨਹੀਂ ਕੀਤਾ ਗਿਆ ਹੈ। ਇਸ 'ਚ 3.0-ਲੀਟਰ ਟਰਬੋ-ਪੈਟਰੋਲ V6 ਇੰਜਣ ਲਾਇਆ ਗਿਆ ਹੈ। ਇਹ ਇੰਜਣ 340 hp ਦੀ ਪਾਵਰ ਅਤੇ 500 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ, ਇਸ 3-ਸਪੀਡ ਆਟੋਮੈਟਿਕ ਨੂੰ ਔਡੀ ਦੇ ਕਵਾਟਰੋ ਆਲ-ਵ੍ਹੀਲ-ਡਰਾਈਵ ਸਿਸਟਮ ਨਾਲ ਜੋੜਿਆ ਗਿਆ ਹੈ, ਜੋ ਸਾਰੇ ਪਹੀਆਂ ਨੂੰ ਪਾਵਰ ਭੇਜਦਾ ਹੈ। ਕੰਪਨੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਂ ਔਡੀ 5.6 ਸੈਕਿੰਡ ’ਚ 0-100kph ਦੀ ਰਫ਼ਤਾਰ ਫੜ ਲੈਂਦੀ ਹੈ। ਇਸ ਦੀ ਟਾਪ ਸਪੀਡ 250 kph ਹੈ।

ਪੜ੍ਹੋ ਇਹ ਵੀ ਖਬਰ - VIVO ਨੇ ਲਾਂਚ ਕੀਤਾ 128 GB ਸਟੋਰੇਜ ਵਾਲਾ ਸਮਾਰਟਫੋਨ, ਕੀਮਤ ਸੁਣ ਹੋ ਜਾਓਗੇ ਹੈਰਾਨ

ਕੀਮਤ

ਨਵੀਂ ਔਡੀ Q7 ਫੇਸਲਿਫਟ ਦੀ ਕੀਮਤ ਮੌਜੂਦਾ ਤੋਂ ਵੱਧ ਹੋ ਸਕਦੀ ਹੈ। ਮੌਜੂਦਾ ਸਮੇਂ ਦੀ ਐਕਸ-ਸ਼ੋਅਰੂਮ ਕੀਮਤ 88.66 ਲੱਖ ਰੁਪਏ ਤੋਂ 97.84 ਲੱਖ ਰੁਪਏ ਦੇ ਵਿਚਾਲੇ ਹੈ। ਭਾਰਤੀ ਬਾਜ਼ਾਰ 'ਚ ਇਹ SUV ਦਾ ਮੁਕਾਬਲਾ BMW X5 (97 ਲੱਖ-99 ਲੱਖ ਰੁਪਏ), ਮਰਸੀਡੀਜ਼ GLE (97.85 ਲੱਖ ਰੁਪਏ) ਅਤੇ Volvo XC90 (1.01 ਕਰੋੜ ਰੁਪਏ) ਨੂੰ ਟੱਕਰ ਦਿੰਦੀ ਦਿਖਾਈ ਦੇਵੇਗੀ।

ਪੜ੍ਹੋ ਇਹ ਵੀ ਖਬਰ - ਕਿਹੜਾ Laptop ਹੈ ਤੁਹਾਡੇ ਲਈ ਬੈਸਟ! ਖਰੀਦਣ ਲੱਗੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Sunaina

Content Editor

Related News