BMW ਦੀ ਸਭ ਤੋਂ ਦਮਦਾਰ ਕਾਰ ਭਾਰਤ ’ਚ ਲਾਂਚ, ਕੀਮਤ ਜਾਣ ਹੋ ਜਾਵੋਗੇ ਹੈਰਾਨ

Thursday, Nov 26, 2020 - 06:04 PM (IST)

BMW ਦੀ ਸਭ ਤੋਂ ਦਮਦਾਰ ਕਾਰ ਭਾਰਤ ’ਚ ਲਾਂਚ, ਕੀਮਤ ਜਾਣ ਹੋ ਜਾਵੋਗੇ ਹੈਰਾਨ

ਆਟੋ ਡੈਸਕ– ਬੀ.ਐੱਮ.ਡਬਲਯੂ. ਇੰਡੀਆ ਨੇ ਵੀਰਵਾਰ ਨੂੰ ਅਧਿਕਾਰਤ ਤੌਰ ’ਤੇ ਆਪਣੀ ਨਵੀਂ ਪਾਵਰਫੁਲ ਐੱਸ.ਯੂ.ਵੀ. BMW X5 M ਕੰਪੀਟੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਇਸ ਐੱਸ.ਯੂ.ਵੀ. ਨੂੰ 1.94 ਕਰੋੜ ਰੁਪਏ, ਐਕਸ-ਸ਼ੋਅਰੂਮ ਦੀ ਕੀਮਤ ’ਤੇ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਇਸ ਨੂੰ ਕੰਪਨੀ ਕੰਪਲੀਟਲੀ ਬਿਲਟ ਯੂਨਿਟ ਦੇ ਤੌਰ ’ਤੇ ਮੁਹੱਈਆ ਕਰੇਗੀ। ਇਸ ਦੀ ਬੁਕਿੰਗ ਬੀ.ਐੱਸ.ਡਬਲਯੂ. ਨੇ ਆਨਲਾਈਨ ਪਲੇਟਫਾਰਮਾਂ ਰਾਹੀਂ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ– Innova Crysta ਦਾ ਨਵਾਂ ਮਾਡਲ ਭਾਰਤ 'ਚ ਲਾਂਚ, ਜਾਣੋ ਕੀਮਤ ਅਤੇ ਹੋਰ ਖ਼ੂਬੀਆਂ

ਨਵੀਂ ਜਨਰੇਸ਼ਨ ਦਾ 4.4-ਲੀਟਰ V8 ਇੰਜਣ
ਕੰਪਨੀ ਨੇ ਇਸ ਐੱਸ.ਯੂ.ਵੀ. ’ਚ ਨਵੀਂ ਜਨਰੇਸ਼ਨ ਦੇ 4.4-ਲੀਟਰ V8 ਇੰਜਣ ਦਾ ਇਸਤੇਮਾਲ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਇੰਜਣ ’ਚ ਕੰਪਨੀ ਨੇ ਐੱਮ ਟਵਿਨ ਪਾਵਰ ਟਰਬੋ ਤਕਨੀਕ ਤੋਂ ਇਲਾਵਾ ਰੇਸਟ੍ਰੈਕ-ਪਰੂਵੇਨ ਕੂਲਿੰਗ ਸਿਸਟਮ ਨੂੰ ਵੀ ਜੋੜਿਆ ਹੈ, ਜੋ ਕਿ ਇਸ ਦੀ ਪਰਫਾਰਮੈਂਸ ਸਮਰੱਥਾ ਨੂੰ ਵਧਾ ਦਿੰਦਾ ਹੈ। ਇਹ ਇੰਜਣ 6,000 ਆਰ.ਪੀ.ਐੱਮ. ’ਤੇ 592 ਬੀ.ਐੱਚ.ਪੀ. ਦੀ ਪਾਵਰ ਅਤੇ 750 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। 

ਇਹ ਵੀ ਪੜ੍ਹੋ– ਮਹਿੰਗਾ ਹੋਇਆ ਹੋਂਡਾ ਦਾ ਇਹ ਸਕੂਟਰ, ਜਾਣੋ ਕਿੰਨੀ ਵਧੀ ਕੀਮਤ​​​​​​​

PunjabKesari

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਈ ਇਹ ਖ਼ਤਰਨਾਕ ਐਪ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ​​​​​​​

250 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ ਟਾਪ ਸਪੀਡ
ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਸਿਰਫ 3.8 ਸਕਿੰਟਾਂ ’ਚ ਫੜ੍ਹ ਲੈਂਦੀ ਹੈ ਅਤੇ ਇਸ ਐੱਸ.ਯੂ.ਵੀ. ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ, ਜਿਸ ਨੂੰ ਇਲੈਕਟ੍ਰਿਕਲੀ ਲਿਮਟਿਡ ਰੱਖਿਆ ਗਿਆਹੈ। ਇਸ ਹਾਈ ਪਰਫਾਰਮੈਂਸ ਇੰਜਣ ਨੂੰ ਬੀ.ਐੱਮ.ਡਬਲਯੂ. ਨੇ 8-ਸਪੀਡ ਐੱਮ ਸਟੈਪਟ੍ਰੋਨਿਕ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਹੈ। 

ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ​​​​​​​

ਇਨ੍ਹਾਂ ਕਾਰਾਂ ਨੂੰ ਦੇਵੇਗੀ ਟੱਕਰ
ਦੱਸ ਦੇਈਏ ਕਿ ਇਸ ਦੇ ਇੰਜਣ ਦੀ ਪੂਰੀ ਪਾਵਰ ਇਸ ਦੇ ਚਾਰਾਂ ਟਾਇਰਾਂ ਨੂੰ ਟ੍ਰਾਂਸਫਰ ਹੁੰਦੀ ਹੈ ਕਿਉਂਕਿ ਇਹ ਇਕ 4-ਵ੍ਹੀਲ ਡਰਾਈਵ ਕਾਰ ਹੈ। ਇਸ ਕਾਰ ਦੇ ਫਰੰਟ ਐਕਸਲ ’ਤੇ 21 ਇੰਚ ਦੇ ਐੱਮ ਲਾਈਟ-ਅਲੌਏ ਵ੍ਹੀਲਸ ਲਗਾਏ ਗਏ ਹਨ, ਜਦਕਿ ਰੀਅਰ ’ਚ 22 ਇੰਚ ਦੇ ਸਟਾਰ-ਸਪੋਕ ਸਟਾਈਲ 809 ਐੱਮ ਬਾਈ-ਕਲਰ ਵ੍ਹੀਲ ਦਿੱਤੇ ਗਏ ਹਨ। ਭਾਰਤੀ ਬਾਜ਼ਾਰ ’ਚ ਬੀ.ਐੱਮ.ਡਬਲਯੂ. ਦੀ ਇਹ ਐੱਸ.ਯੂ.ਵੀ. ਆਡੀ ਆਰ.ਐੱਸ.ਕਿਊ. 8 ਅਤੇ ਲੈਂਬੋਰਗਿਨੀ ਊਰੁਸ ਵਰਗੀਆਂ ਪਰਫਾਰਮੈਂਸ ਐੱਸ.ਯੂ.ਵੀ. ਨੂੰ ਜ਼ਬਰਦਸਤ ਟੱਕਰ ਦੇਵੇਗੀ। 


author

Rakesh

Content Editor

Related News