BMW M5 Competition ਭਾਰਤ ’ਚ ਲਾਂਚ, 3.3 ਸੈਕਿੰਡ ’ਚ ਫੜੇਗੀ 100 kmph ਦੀ ਰਫਤਾਰ

10/08/2019 1:47:44 PM

ਗੈਜੇਟ ਡੈਸਕ– ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਨੇ ਆਪਣੀ ਨਵੀਂ ਕਾਰ BMW M5 Competition ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਹ ਕਾਰ ਭਾਰਤ ’ਚ ਕੰਪਲੀਟਲੀ ਬਿਲਟ ਯੂਨਿਟ ਦੇ ਤੌਰ ’ਤੇ ਲਾਂਚ ਹੋਈ ਹੈ। ਭਾਰਤ ’ਚ ਕਾਰ ਦੀ ਐਕਸ-ਸ਼ੋਅਰੂਮ ਕੀਮਤ 1.55 ਕਰੋੜ ਰੁਪਏ ਹੈ। ਕਾਰ ’ਚ ਸਟੈਂਡਰਡ BMW 5 ’ਚ ਦਿੱਤੇ ਗਏ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਕਾਰ ’ਚ 4.4 ਲੀਟਰ ਟਵਿਨ ਟਰਬੋ V8 ਮੋਟਰ ਦਿੱਤੀ ਗਈ ਹੈ। ਇਹ ਮੋਟਰ 616 bhp ਦੀ ਪਾਵਰ ਅਤੇ 750 Nm ਦਾ ਟਾਰਕ ਪੈਦਾ ਕਰਦੀ ਹੈ। 

3.3 ਸੈਕਿੰਡ ’ਚ 0 ਤੋਂ 100 ਕਿ.ਮੀ ਪ੍ਰਤੀ ਘੰਟਾ ਦੀ ਰਫਤਾਰ
ਕਾਰ ’ਚ ਸਪੀਡ M ਸਟੈਪਟ੍ਰੋਨਿਕ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। ਇਹ ਕਾਰ 3.3 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਸਕਦੀ ਹੈ। ਸਟੈਂਡਰਡ M5 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਲਈ 3.9 ਸੈਕਿੰਡ ਦਾ ਸਮਾਂ ਲੈਂਦੀ ਹੈ। M 5 ਦੀ ਤਰ੍ਹਾਂ ਇਸ ਕਾਰ ’ਚ ਵੀ M xDrive ਆਲ ਵ੍ਹੀਲ ਡਰਾਈਵ ਸਿਸਟਮ ਦਿੱਤਾ ਗਿਆ ਹੈ। ਕਾਰ ’ਚ DSC ਅਤੇ xDrive ਮੋਡਸ ਦਿੱਤੇ ਗਏ ਹਨ, ਜਿਸ ਨਾਲ ਡਰਾਈਵਰ ਨੂੰ 4WD, 4WD Sport ਅਤੇ 2WD ਮੋਡ ’ਚੋਂ ਕੋਈ ਇਕ ਮੋਡ ਚੁਣਨ ਦਾ ਆਪਸ਼ਨ ਮਿਲਦਾ ਹੈ। 

M5 Competition ਦਿਸਣ ’ਚ ਕਾਫੀ ਹੱਦ ਤਕ ਆਪਣੇ ਸਟੈਂਡਰਡ ਵਰਜ਼ਨ ਵਰਗੀ ਹੈ। ਹਾਲਾਂਕਿ, ਇਸ ਐਡੀਸ਼ਨ ’ਚ ਕੁਝ ਨਵੇਂ ਫੀਚਰਜ਼ ਦਿੱਤੇ ਗਏ ਹਨ। ਇਸ ਵਰਜ਼ਨ ’ਚ ਰੇਡੀਏਟਰ ਗਰਿੱਲ, ਵਿੰਗ ਮਿਰਰ, ਰੀਅਰ ਅਪ੍ਰਾਨ, ਰੀਅਰ ਸਪਾਈਲਰ ਦਿੱਤੇ ਗਏ ਹਨ। ਇਸ ਕਾਰ ਦੀ ਛੱਤ ’ਚ ਲਾਈਟਵੇਟ ਅਤੇ ਹਾਈ ਟੈਂਸਾਈਲ ਕਾਰਬਰ ਫਾਈਬਰ ਪਲਾਸਟਿਕ ਦਾ ਇਸਤੇਮਾਲ ਕੀਤਾ ਗਿਆ ਹੈ। 

ਸਟੈਂਡਰਡ ਵੇਰੀਐਂਟ ਤੋਂ 10 ਲੱਖ ਰੁਪਏ ਮਹਿੰਗੀ
BMW M5 Competition ਆਪਣੇ ਸਟੈਂਡਰਡ BMW 5M ਵੇਰੀਐਂਟ ਤੋਂ 10 ਲੱਖ ਰੁਪਏ ਮਹਿੰਗੀ ਹੈ ਜਿਸ ਦੀ ਭਾਰਤ ’ਚ ਕੀਮਤ 1.44 ਕਰੋੜ ਰੁਪਏ ਹੈ। ਭਾਰਤ ’ਚ ਇਸ ਦਾ ਮੁਕਾਬਲਾ Mercedes-AMG E 63S ਅਤੇ Audi RS7 Performance ਨਾਲ ਹੋਵੇਗਾ। 


Related News