ਭਾਰਤ ''ਚ ਲਾਂਚ ਹੋਈ BMW 3 Series Gran Turismo
Thursday, Oct 20, 2016 - 11:00 AM (IST)

ਜਲੰਧਰ- ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ. ਐੱਮ. ਡਬਲਿਊ. ਨੇ ਸਾਲ 2014 ਵਿਚ ਬੀ. ਐੱਮ. ਡਬਲਿਊ. 3 ਸੀਰੀਜ਼ ਗ੍ਰਾਂ ਟੂਰਿਸਮੋ (ਜੀ.ਟੀ.) ਨੂੰ ਭਾਰਤ ਵਿਚ ਲਾਂਚ ਕੀਤਾ ਸੀ ਅਤੇ ਬੀ. ਐੱਮ. ਡਬਲਿਊ. ਦੇ ਚਾਹੁਣ ਵਾਲਿਆਂ ਵਲੋਂ ਇਸ ਕਾਰ ਨੂੰ ਚੰਗੀ ਪ੍ਰਤੀਕਿਰਿਆ ਮਿਲੀ ਸੀ। ਹੁਣ ਬੀ. ਐੱਮ. ਡਬਲਿਊ. ਨੇ ਭਾਰਤ ਵਿਚ ਨਵੀਂ 3 ਸੀਰੀਜ਼ ਜੀ. ਟੀ. ਨੂੰ ਲਾਂਚ ਕਰ ਦਿੱਤਾ ਹੈ ਅਤੇ ਇਸਦਾ ਪ੍ਰੋਡਕਸ਼ਨ ਕੰਪਨੀ ਦੇ ਚੇਨਈ ਪਲਾਂਟ ਵਿਚ ਕੀਤਾ ਜਾ ਰਿਹਾ ਹੈ।
ਵੇਰੀਅੰਟਸ ਅਤੇ ਕੀਮਤ
ਬੀ. ਐੱਮ. ਡਬਲਿਊ. ਨੇ ਇਸਨੂੰ 3 ਵੇਰੀਅੰਟਸ ਵਿਚ ਲਾਂਚ ਕੀਤਾ ਹੈ ਜਿਸ ਵਿਚੋਂ 2 ਡੀਜ਼ਲ ਅਤੇ ਇਕ ਪੈਟਰੋਲ ਵੈਰੀਅੰਟ ਹੈ। ਵੇਰੀਅੰਟਸ ਅਤੇ ਉਨ੍ਹਾਂ ਦੀ ਕੀਮਤ ਸਪੋਰਟ ਲਾਈਨ ਡੀਜ਼ਲ (320ਡੀ) - 43.30 ਲੱਖ ਰੁਪਏ।
ਲਗਜ਼ਰੀ ਲਾਈਨ ਡੀਜ਼ਲ - 46.50 ਲੱਖ ਰੁਪਏ।
ਲਗਜ਼ਰੀ ਲਾਈਨ ਪੈਟਰੋਲ ਵੇਰੀਅੰਟ (330 ਆਈ) - 47.50 ਲੱਖ ਰੁਪਏ।
ਇੰਜਣ ਨਾਲ ਜੁੜੀਆਂ ਖਾਸ ਗੱਲਾਂ
- 2.0 ਲੀਟਰ ਡੀਜ਼ਲ ਇੰਜਣ ਜੋ 190 ਬੀ. ਐੱਚ. ਪੀ. ਦੀ ਪਾਵਰਕ ਅਤੇ 400 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ।
- 2.0 ਲੀਟਰ ਟਬਰੋਚਾਰਜਡ, ਇਨਲਾਈਨ 4 ਇੰਜਣ (ਪੈਟਰੋਲ) 252 ਬੀ. ਐੱਚ. ਪੀ. ਦੀ ਤਾਕਤ ਅਤੇ 350 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ।
- 8 ਸਪੀਡ ਆਟੋਮੈਟਿਕ ਗਿਅਰਬਾਕਸ ਜੋ ਰੀਅਰ ਵ੍ਹੀਲਸ ਨੂੰ ਗਤੀ ਪ੍ਰਦਾਨ ਕਰਦਾ ਹੈ।
- ਪੈਟਰੋਲ ਵੈਰੀਅੰਟ 3.1 ਸੈਕੰਡ ਵਿਚ ਫੜ ਲੈਂਦਾ ਹੈ 0-100 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ।
ਸੇਫਟੀ ਫੀਚਰਸ
6 ਏਅਰਬੈਕਸ, ਐਂਟੀ-ਲਾਕ ਬ੍ਰੇਕਿੰਗ ਸਿਸਟਮ, ਬ੍ਰੇਕ ਅਸਿਸਟ, ਸਾਈਟ ਇੰਪੈਕਟ ਪ੍ਰੋਟੈਕਸ਼ਨ, ਰਨ ਫਲੈਟ ਟਾਇਰ, ਕ੍ਰੈਸ਼ ਸੈਂਸਰ ਆਦਿ।
ਡਿਜ਼ਾਈਨ
ਸਟਾਈਲ ਦੇ ਮਾਮਲੇ ਵਿਚ ਬੀ. ਐੱਮ. ਡਬਲਿਊ. 3 ਸੀਰੀਜ਼ ਜੀ. ਟੀ. ਕੁਝ ਬਦਲਾਅ ਨਾਲ ਪੁਰਾਣੇ ਵਰਜਨ ਵਾਂਗ ਹੀ ਹੈ। ਕਾਰ ਦੇ ਬਾਹਰੀ ਲੁਕਸ ਦੀ ਗੱਲ ਕਰੀਏ ਤਾਂ ਨਵੀਂ ਹੈੱਡਲਾਈਟਸ ਅਤੇ ਆਪਸ਼ਨ ਦੇ ਤੌਰ ''ਤੇ ਅਡਾਪਟਿਵ ਐੱਲ. ਈ. ਡੀ. ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਫੌਗ ਲੈਂਪਸ ਨੂੰ ਸਟੈਂਡਰਡ ਰੱਖਿਆ ਗਿਆ ਹੈ। ਫਰੰਟ ਅਤੇ ਰੀਅਰ ਬੰਪਰ ''ਤੇ ਵੱਡੇ ਏਅਰ ਵੈਂਟਸ ਅਤੇ 17 ਇੰਚ ਦੇ ਅਲਾਯ ਵ੍ਹੀਲਸ ਮਿਲਣਗੇ।
ਇਸਦੀ ਲੰਮਾਈ 4, 824 ਐੱਮ. ਐੱਮ, ਚੌੜਾਈ 1, 828 ਐੱਮ. ਐੱਮ. ਅਤੇ ਉੱਚਾਈ 1, 508 ਐੱਮ. ਐੱਮ. ਹੈ। ਸਾਧਾਰਣ 3 ਸੀਰੀਜ਼ ਦੇ ਮੁਕਾਬਲੇ ਇਹ 190 ਐੈੱਮ. ਐੱਮ. ਲੰਮੀ, 17 ਐੱਮ. ਐੱਮ. ਚੌੜੀ ਅਤੇ 79 ਐੱਮ. ਐੱਮ. ਉੱਚੀ ਹੈ। ਕੰਪਨੀ ਨੇ ਇਸ ਵਿਚ ਨਵੇਂ ਬਾਡੀ ਰੰਗਾਂ ਨੂੰ ਵੀ ਐਡ ਕੀਤਾ ਹੈ। ਜਿਥੋਂ ਤਕ ਇੰਟੀਰੀਅਰ ਦੀ ਗੱਲ ਹੈ ਤਾਂ ਕਾਰ ਨੂੰ ਜ਼ਿਆਦਾ ਲਗਜ਼ਰੀ ਬਣਾਉਣ ਲਈ ਜ਼ਿਆਦਾ ਕ੍ਰੋਮ ਤੇ ਲੱਕੜੀ ਦੀ ਵਰਤੋਂ ਕੀਤੀ ਗਈ ਹੈ।