ਇਕ ਵਾਰ ਚਾਰਜ ਹੋ ਕੇ 183 ਕਿਲੋਮੀਟਰ ਤੱਕ ਚੱਲੇਗੀ BMW ਦੀ ਇਹ ਕਾਰ (ਤਸਵੀਰਾਂ)

Thursday, May 05, 2016 - 01:27 PM (IST)

ਇਕ ਵਾਰ ਚਾਰਜ ਹੋ ਕੇ 183 ਕਿਲੋਮੀਟਰ ਤੱਕ ਚੱਲੇਗੀ BMW ਦੀ ਇਹ ਕਾਰ (ਤਸਵੀਰਾਂ)
ਜਲੰਧਰ :  ਜਰਮਨ ਦੀ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ BMW ਨੇ ਆਪਣੀ ਨਵੀਂ ਆਈ3 ਕਾਰ ਨੂੰ ਅਪਡੇਟ ਕਰਦੇ ਹੋਏ 2017 ਮਾਡਲ ਤਿਆਰ ਕੀਤਾ ਹੈ, ਤਾਂ ਜੋ ਇਸ ਕਾਰ ਨੂੰ ਚਲਾਉਣ ਵਾਲਾ ਇਸ ਨੂੰ ਇਕ ਵਾਰ ਚਾਰਜ ਕਰ ਕੇ ਪੂਰਾ ਸਫਰ ਅਸਾਨੀ ਨਾਲ ਤੈਅ ਕਰ ਸਕੇ।
 
ਇਸ ਕਾਰ ''ਚ BMW ਨੇ ਪਹਿਲਾਂ ਤੋਂ ਬਿਹਤਰ ਬੈਟਰੀ ਲਗਾਈ ਹੈ ਜੋ ਪੁਰਾਣੇ ਮਾਡਲ ਤੋਂ 22 ਕਿਲੋਵਾਟ ਦੀ ਬਜਾਏ 33 ਕਿਲੋਵਾਟ ਪਾਵਰ ਜਨਰੇਟ ਕਰੇਗੀ। ਨਵੇਂ ਬੈਟਰੀ ਪੈਕ ਨੂੰ ਲਗਾਉਣ ਨਾਲ ਹੀ ਬੀ. ਐੱਮ. ਡਬ‍ਿਲ‍ਯੂ ਨੇ ਇਸ ਦੇ ਲਈ ਨਵਾਂ ਲੇਵਲ 2 ਚਾਰਜਰ ਬਣਾਇਆ ਹੈ ਜਿਸ ਨਾਲ ਇਹ 4 ਘੰਟੇ 30 ਮਿੰਟ ''ਚ ਫੁੱਲ ਚਾਰਜ ਹੋ ਜਾਵੇਗੀ। ਹਾਲਾਂਕਿ 50 ਕਿਲੋਵਾਟ ਦੇ ਡੀ. ਸੀ ਚਾਰਜਰ ਦੀ ਮਦਦ ਨਾਲ ਇਹ ਬੈਟਰੀ ਸਿਰਫ਼ 40 ਮਿੰਟ ''ਚ 80 ਪਰਸੈਂਟ ਫੁੱਲ ਹੋ ਜਾਵੇਗੀ।
 
 
ਇਸ ਬੈਟਰੀ ਦਾ ਸਾਈਜ਼ ਨੂੰ ਪਹਿਲਾਂ ਜਿਨ੍ਹਾਂ ਹੀ ਰੱਖਿਆ ਗਿਆ,  ਪਰ ਕਾਰ ਦੇ ਭਾਰ ਨੂੰ 45 ਕਿੱਲੋਗ੍ਰਾਮ ਵਧਾਇਆ ਗਿਆ ਹੈ। ਬੈਟਰੀ ਦੀ ਸਮਰੱਥਾ ''ਚ ਵਾਧਾ ਹੋਣ ਨਾਲ ਇਸ ਦੀ ਰੇਂਜ ਵੀ 129 ਕਿਲੋਮੀਟਰ ਤੋਂ  ਵੱਧ ਕੇ 183 ਕਿਲੋਮੀਟਰ ਹੋ ਗਈ ਹੈ।
 
 
ਹਾਇ-ਬਰਿਡ ਬੀ. ਐੱਮ. ਡਬ‍ਲਿ‍ਯੂ ਆਈ3 ਕਾਰ ''ਚ 2 ਸਿਲੈਂਡਰ ਵਾਲਾ 650ਸੀ. ਸੀ ਇੰਜਣ ਮੌਜੂਦ ਹੈ ਜੋ ਪਟਰੋਲ ਨਾਲ ਵੀ ਚੱਲਦਾ ਹੈ। ਇਸ ਦੇ ਫਿਊਲ ਟੈਂਕ ਦੀ ਸਮਰੱਥਾ ਨੂੰ 7.1 ਲਿਟਰ ਤੋਂ  ਵੱਧਾ ਕੇ 9.1 ਲਿਟਰ ਦਾ ਬਣਾਇਆ ਗਿਆ ਹੈ। ਹਾਲਾਂਕਿ,  ਬੀ. ਐੱਮ. ਡਬ‍ਿਲ‍ਯੂ ਨੇ ਆਈ3 ਰੇਂਜ ਐਕ‍ਸਟੈਂਡਰ ਕਾਰ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।  2017 ''ਚ ਲਾਂਚ ਹੋਣ ਵਾਲੀ ਇਹ ਆਈ3 ਕਾਰ  ਟੈਸ‍ਲਾ ਦੀ ਬਹੁ-ਚਰਚਿਤ ਮਾਡਲ 3 ਕਾਰ ਨੂੰ ਕੜੀ ਟੱ‍ਕਰ ਦਵੇਗੀ।

Related News