ਐਪ ਨਾਲ ਪਤਾ ਲੱਗ ਜਾਵੇਗਾ ਕਾਰ ''ਚ ਕਿੰਨਾ ਹੈ ਪੈਟਰੋਲ

Thursday, Aug 11, 2016 - 06:15 PM (IST)

ਐਪ ਨਾਲ ਪਤਾ ਲੱਗ ਜਾਵੇਗਾ ਕਾਰ ''ਚ ਕਿੰਨਾ ਹੈ ਪੈਟਰੋਲ
ਜਲੰਧਰ- ਜੇਕਰ ਤੁਹਾਡੇ ਕੋਲ ਕਾਰ ਹੈ ਅਤੇ ਘਰ ''ਚ ਐਮੇਜ਼ਾਨ ਦਾ ਈਕੋ ਡਿਵਾਈਸ ਹੈ ਤਾਂ ਤੁਸੀਂ ਵੁਆਇਸ ਕਮਾਂਡ ਦੀ ਮਦਦ ਨਾਲ ਕਾਰ ''ਚ ਫਿਊਲ ਬਾਰੇ ਪਤਾ ਲਗਾ ਸਕਦੇ ਹੋ। ਹਾਲਾਂਕਿ ਇਸ ਲਈ ਤੁਹਾਡੇ ਕੋਲ ਬੀ.ਐੱਮ.ਡਬਲਯੂ. ਦੀ ਕਾਰ ਹੋਣੀ ਚਾਹੀਦਾ ਹੈ। ਇਸ ਦੇ ਨਾਲ ਹੀ ਕਾਰ ਨੂੰ ਘਰ ਦੇ ਕਮਰੇ ''ਚ ਬੈਠੇ-ਬੈਠੇ ਲਾਕ ਕਰ ਸਕਦੇ ਹੋ। 
ਬੀ.ਐੱਮ.ਡਬਲਯੂ. ਕੁਨੈਕਟਿਡ ਐਪ- ਫਿਲਹਾਲ ਇਹ ਐਪ ਆਈ.ਓ.ਐੱਸ. ਲਈ ਉਪਲੱਬਧ ਹੋਵੇਗੀ ਅਤੇ ਇਸ ਨੂੰ ਆਉਣ ਵਾਲੇ ਸਮੇਂ ''ਚ ਐਂਡ੍ਰਾਇਡ ਲਈ ਪੇਸ਼ ਕੀਤਾ ਜਾਵੇਗਾ। ਇਸ ਫੀਚਰ ਦੀ ਸ਼ੁਰੂਆਤ ਸਤੰਬਰ ਤੋਂ ਸ਼ੁਰੂ ਹੋਵੇਗੀ। ਬੀ.ਐੱਮ.ਡਬਲਯੂ. ਕੁਨੈਕਟਿਡ ਐਪ ਕਲੰਡਰ ਅਤੇ ਮੈਪਸ ਦੇ ਨਾਲ ਇੰਟੀਗ੍ਰੇਟਿਡ ਹੁੰਦੀ ਹੈ ਅਤੇ ਜੇਕਰ ਤੁਸੀਂ ਕਿਤੇ ਜਾ ਰਹੇ ਹੋ ਤਾਂ ਕਾਰ ''ਚ ਕਿੰਨਾ ਸਮਾਂ ਲੱਗੇਗਾ ਇਸ ਬਾਰੇ ਵੀ ਦੱਸੇਗੀ।

Related News