72.90 ਲੱਖ ਰੁਪਏ ਦੀ ਕੀਮਤ ''ਚ ਲਾਂਚ ਹੋਈ BMW 5 Series LWB

Thursday, Jul 25, 2024 - 11:49 PM (IST)

72.90 ਲੱਖ ਰੁਪਏ ਦੀ ਕੀਮਤ ''ਚ ਲਾਂਚ ਹੋਈ BMW 5 Series LWB

ਆਟੋ ਡੈਸਕ- BMW ਨੇ ਭਾਰਤ 'ਚ ਬਿਲਕੁਲ ਨਵੀਂ 5 ਸੀਰੀਜ਼ 72.90 ਲੱਖ ਰੁਪਏ 'ਚ ਲਾਂਚ ਕਰ ਦਿੱਤੀ ਹੈ। ਇਹ ਕਾਰ ਛੋਟੇ ਵ੍ਹੀਲਬੇਸ ਪਲੇਟਫਾਰਮ 'ਤੇ ਬੇਸਡ ਹੈ। ਬੀ.ਐੱਮ.ਡਬਲਯੂ. ਇੰਡੀਆ ਨਵੀਂ 5 ਸੀਰੀਜ਼ ਨੂੰ ਇਕਮਾਤਰ 530Li ਵੇਰੀਐਂਟ 'ਚ ਪੇਸ਼ ਕੀਤੀ ਹੈ। ਇਸ ਦੀ ਸ਼ੁਰੂਆਤੀ ਕੀਮਤ 72.90 ਲੱਖ ਰੁਪਏ ਹੈ।

ਐਕਸਟੀਰੀਅਰ

ਭਾਰਤ-ਸਪੇਕ ਮਾਡਲ 'ਚ ਸਲੀਕ ਹੈੱਡਲਾਈਟਾਂ ਅਤੇ ਟੇਲ-ਲਾਈਟਾਂ, ਇਕ ਨਿਯਮਿਤ ਆਕਾਰ ਦੀ ਬੀ.ਐੱਮ.ਡਬਲਯੂ. ਕਿਡਨੀ ਗਰਿੱਲ, 18-ਇੰਚ ਦੇ ਪਹੀਏ ਦਿੱਤੇ ਹਨ। ਇਸ ਵਿਚ ਸਪੋਰਟੀਰੀਅਰ ਫਰੰਟ ਅਤੇ ਰੀਅਰ ਬੰਪਰ ਦਿੱਤਾ ਹੈ।

ਇੰਟੀਰੀਅਰ

ਨਵੀਂ 5-ਸੀਰੀਜ਼ ਦਾ ਡਿਊਲ-ਟੋਨ ਇੰਟੀਰੀਅਰ ਲਗਭਗ i5 ਦੇ ਸਮਾਨ ਹੈ। ਡਰਾਈਵਰ ਨੂੰ 12.3 ਇੰਚ ਦਾ ਐੱਲ.ਸੀ.ਡੀ. ਇੰਸਟਰੂਮੈਂਟ ਕਲੱਸਟਰ ਅਤੇ 14.9 ਇੰਚ ਦਾ ਸੈਂਟਰਲ ਟੱਚਸਕਰੀਨ ਇੰਫੋਟੇਨਮੈਂਟ ਦਿੱਤਾ ਹੈ। ਫੀਚਰ ਲਿਸਟ 'ਚ ਫੋਰ-ਜ਼ੋਨ ਕਲਾਈਮੇਟ ਕੰਟਰੋਲ, ਡਾਇਮੰਡ-ਪੈਟਰਨ ਕਵਲਿਸਟਿੰਗ ਦੇ ਨਾਲ ਲੈਦਰ ਅਪਹੋਲਸਟਰੀ, ਫਰੰਟ-ਸੀਟ ਵੈਂਟੀਲੇਟਰ, ਮੈਟ੍ਰਿਕਸ ਐੱਲ.ਈ.ਡੀ. ਹੈੱਡਲੈਂਪ, ਇਕ 18-ਸਪੀਕਰ, 655 ਵਾਟ ਬੋਵਰਸ ਅਤੇ ਵਿਲਕਿੰਸ ਸਾਊਂਡ ਸਿਸਟਮ ਅਤੇ 6 ਯੂ.ਐੱਸ.ਬੀ.-ਸੀ ਪੋਰਟ ਵਰਗੇ ਫੀਚਰਜ਼ ਦਿੱਤੇ ਹਨ। 

ਪਾਵਰਟ੍ਰੇਨ

ਇਕ ਮਾਤਰ 530Li ਵੇਰੀਐਂਟ ਨੂੰ 2.0-ਲੀਟਰ, ਚਾਰ-ਸਿਲੰਡਰ ਟਰਬੋਚਾਰਜਡ ਪੈਟਰੋਲ ਇੰਜਣ ਦੇ ਨਾਲ ਉਪਲੱਬਧ ਕਰਵਾਇਆ ਗਿਆ ਹੈ। ਇਸ ਵਿਚ 48V ਮਾਈਲਡ-ਹਾਈਬ੍ਰਿਡ ਅਸਿਸਟ ਵੀ ਦਿੱਤਾ ਹੈ। ਇਸ ਨੂੰ 8-ਸਪੀਡ ਆਟੋਮੈਟਿਕ ਗਿਅਰਬਾਕਸ ਜੋੜਿਆ ਗਿਆ ਹੈ। ਬੀ.ਐੱਮ.ਡਬਲਯੂ. 530Li ਨਾਲ 6.5 ਸਕਿੰਟਾਂ 'ਚ 0-100kph ਦੀ ਰਫਤਾਰ ਹਾਸਿਲ ਹੋ ਸਕਦੀ ਹੈ।


author

Rakesh

Content Editor

Related News