ਬਲੈਕਬੇਰੀ ''ਚ ਵਟਸਐਪ ਬੰਦ ਹੋਣ ਦੀ ਖਬਰ ਤੋਂ ਬਾਅਦ ਕੰਪਨੀ ਨੇ ਲੱਭਿਆ ਨਵਾਂ ਵਿਕਲਪ
Sunday, Mar 06, 2016 - 01:21 PM (IST)

ਜਲੰਧਰ— ਵਟਸਐਪ ਨੇ ਹਾਲ ਹੀ ''ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਬਲੈਕਬੇਰੀ (ਬਲੈਕਬੇਰੀ 10), ਨੋਕੀਆ ਐੱਸ40, ਨੋਕੀਆ ਸਿੰਬੀਅਨ ਐੱਸ60, ਐਂਡ੍ਰਾਇਡ 2.1 ਅਤੇ ਵਿੰਡੋਜ਼ ਫੋਨ 7 ਸਮਾਰਟਫੋਨਸ ਲਈ ਇਸ ਸਾਲ ਦੇ ਅੰਤ ਤੱਕ ਸਪੋਰਟ ਬੰਦ ਕਰ ਦੇਵੇਗਾ। ਇਸ ਬਾਰੇ ਸ਼ਾਇਦ ਬਾਕੀ ਕੰਪਨੀਆਂ ਨੇ ਸੋਚਿਆ ਹੈ ਜਾਂ ਨਹੀਂ ਇਸ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ ਪਰ ਬਲੈਕਬੇਰੀ ਆਪਣੇ ਅਤੇ ਆਪਣੇ ਯੂਜ਼ਰਸ ਲਈ ਇਸ ਬਾਰੇ ਜ਼ਰੂਰ ਸੋਚ ਰਹੀ ਹੈ ਅਤੇ ਇਸ ''ਤੇ ਕੰਮ ਵੀ ਕਰ ਰਹੀ ਹੈ।
ਵਟਸਐਪ ਵੱਲੋਂ ਸਪੋਰਟ ਬੰਦ ਕਰਨ ਦੀ ਗੱਲ ਸਾਹਮਣੇ ਆਉਣ ''ਤੇ ਹੁਣ ਬਲੈਕਬੇਰੀ ਇਸ ਦਾ ਨਵਾਂ ਵਿਕਲਪ ਲੱਭ ਰਹੀ ਹੈ। ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਕੰਪਨੀ ਕੋਈ ਨਵਾਂ ਮੈਸੇਜਿੰਗ ਐਪ ਮਾਰਕੀਟ ''ਚ ਨਹੀਂ ਲਿਆ ਰਹੀ ਹੈ। ਦਰਅਸਲ, ਬਲੈਕਬੇਰੀ ਆਪਣੀ ਮੈਸੇਜਿੰਗ ਸਰਵਿਸ ਬੀ.ਬੀ.ਐੱਮ ''ਚ ਫੇਰਬਦਲ ਕਰਕੇ ਇਸ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਂਦੇ ਹੋਏ ਵਟਸਐਪ ਦੇ ਵਿਕਲਪ ਦੇ ਤੌਰ ''ਤੇ ਇਸ ਨੂੰ ਪੇਸ਼ ਕਰੇਗੀ। ਹਾਲਾਂਕਿ ਬਲੈਕਬੇਰੀ ਪ੍ਰਿਵ ''ਚ ਵਟਸਐਪ ਬੰਦ ਨਹੀਂ ਹੋਵੇਗਾ।
ਬਲੈਕਬੇਰੀ ਨੇ ਆਪਣੇ ਬਲਾਗ ''ਚ ਕਿਹਾ ਕਿ ਅਸੀਂ ਬੀ.ਬੀ.ਐੱਮ. ''ਚ ਜ਼ਿਆਦਾ ਫੀਚਰਜ਼ ਲਿਆ ਰਹੇ ਹਾਂ ਜਿਸ ਵਿਚ ਖਾਸ ਤੌਰ ''ਤੇ ਸਕਿਓਰਿਟੀ ਨੂੰ ਪਹਿਲ ਦਿੱਤੀ ਜਾਵੇਗੀ। ਬਲੈਕਬੇਰੀ 10 ਬਲੈਟਫਾਰਮ ''ਚ ਨਿਵੇਸ਼ ਜਾਰੀ ਹੈ ਅਤੇ ਅਸੀਂ ਕਈ ਸਕਿਓਰਿਟੀ ਅਪਡੇਟਸ ਲਿਆਵਾਂਗੇ। ਕੰਪਨੀ ਨੇ ਕਿਹਾ ਕਿ ਅਸੀਂ ਮਲਟੀ ਪਰਸਨ ਚੈਟ ਅਤੇ ਗਰੁੱਪ ਲਿਆ ਰਹੇ ਹਾਂ। ਅਸੀਂ ਬੀ.ਬੀ.ਐੱਮ. ਨੂੰ ਬਿਹਤਰ ਮੈਸੇਜਿੰਗ ਸਲਿਊਸ਼ਨ ਬਣਾਉਣ ''ਚ ਲੱਗੇ ਹਾਂ।