5.2-ਇੰਚ ਦੀ ਡਿਸਪਲੇ ਨਾਲ ਲੈਸ ਹੋਵੇਗਾ ਬਲੈਕਬੇਰੀ ਹੈਮਬਰਗ ਐਂਡ੍ਰਾਇਡ ਸਮਾਰਟਫੋਨ
Friday, May 20, 2016 - 11:00 AM (IST)

ਜਲੰਧਰ: ਆਕਰਸ਼ਕ ਹੋਣ ਦੇ ਨਾਲ-ਨਾਲ ਵਧੀਆ ਪਰਫਾਰਮੇਨਸ ਦੇਣ ਵਾਲੇ ਬਲੈਕਬੇਰੀ ਨੇ ਪਿਛਲੇ ਮਹੀਨੇ ਇਹ ਘੋਸ਼ਣਾ ਕੀਤੀ ਸੀ ਕਿ ਉਹ ਆਉਣ ਵਾਲੇ ਸਮੇ ''ਚ ਆਪਣੇ ਕੁਝ ਨਵੇਂ ਐਡ੍ਰਾਇਡ ਸਮਾਰਟਫੋਨਸ ਨੂੰ ਲਾਂਚ ਕਰੇਗਾ ਅਤੇ ਹੁਣ ਬਲੈਕਬੇਰੀ ਦਾ ਨਵਾਂ ਸਮਾਰਟਫੋਨ ਸਾਹਮਣੇ ਆਇਆ ਹੈ ਜਿਸ ਦਾ ਕੋਡਨੇਮ “Hamburg” ਹੈ। ਇਸ ਸਮਾਰਟਫੋਨ ਨੂੰ GFX ਬੇਂਚ ''ਤੇ ਵੇਖਿਆ ਗਿਆ ਹੈ।
ਉਮੀਦ ਹੈ ਇਸ ਸਾਲ ਬਲੈਕਬੇਰੀ ਦੁਆਰਾ ਰਿਲੀਜ ਹੋਣ ਲਈ ਦੋ Android ਸੰਚਾਲਿਤ ਹੈਂਡਸੈੱਟ ''ਚੋਂ ਇਕ, ਬਲੈਕਬੇਰੀ ਹੈਮਬਰਗ GFX Bench ਬੈਂਚਮਾਰਕ ਟੈਸਟ ਦੇ ਮਾਧਿਅਮ ਨਾਲ ਰੱਖਿਆ ਗਿਆ ਹੈ। ਨਾਲ ਹੀ ਇਥੇ ਇਸ ਦੀ ਕੁੱਝ ਸਪੈਸੀਫਿਕੇਸ਼ਨਸ ਵੀ ਸਾਹਮਣੇ ਆਈਆਂ ਹਨ। ਇਸ ਲਿਸਟਿੰਗ ਅਨੁਸਾਰ, ਸਮਾਰਟਫੋਨ ਸਨੈਪਡ੍ਰੈਗਨ 615, ਨਾਲ 5.2-ਇੰਚ ਦੀ 6GB ਡਿਸਪਲੇ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ''ਚ ਤੁਹਾਨੂੰ 3GB ਦੀ ਰੈਮ ਅਤੇ 16GB ਦੀ ਇੰਟਰਨਲ ਸਟੋਰੇਜ ਮਿਲ ਰਹੀ ਹੈ ਨਾਲ ਹੀ ਜੇਕਰ ਸਮਾਰਟਫੋਨ ''ਚ ਦਿੱਤੇ ਗਏ ਕੈਮਰਾ ਦੀ ਗੱਲ ਕਰੀਏ ਤਾਂ ਸਮਾਰਟਫੋਨ ''ਚ 12MP ਦਾ ਰਿਅਰ ਅਤੇ 8MP ਦਾ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਇਹ ਸਮਾਰਟਫ਼ੋਨ ਐਂਡ੍ਰਆਇਡ 6.0.1 ਮਾਰਸ਼ਮੈਲੋ ''ਤੇ ਕੰਮ ਕਰੇਗਾ, ਇਸ ਤੋਂ ਇਲਾਵਾ ਇਸ ਸਮਾਰਟਫ਼ੋਨ ਨੂੰ ਕਦੋਂ ਤੱਕ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ ਕੀ ਹੋਵੇਗੀ ਇਸ ਬਾਰੇ ''ਚ ਕੋਈ ਜਾਣਕਾਰੀ ਅਜੇ ਤੱਕ ਨਹੀਂ ਮਿਲੀ ਹੈ।