ਬਲੈਕਬੇਰੀ ਦਾ ਮੋਸਟ ਅਵੇਟੇਡ KEYone ਸਮਾਰਟਫੋਨ ਅੱਜ ਭਾਰਤ ''ਚ ਹੋਵੇਗਾ ਲਾਂਚ, 3GB ਰੈਮ ਨਾਲ ਹੋਵੇਗਾ ਲੈਸ
Tuesday, Aug 01, 2017 - 01:58 AM (IST)
ਨਵੀਂ ਦਿੱਲੀ— ਮਸ਼ਹੂਰ ਮੋਬਾਇਲ ਕੰਪਨੀ ਬਲੈਕਬੇਰੀ ਦਾ ਨਵਾਂ ਸਮਾਰਟਫੋਨ KEYone ਦਾ ਭਾਰਤ 'ਚ ਅੱਜ ਯਾਨੀ 1 ਅਗਸਤ ਨੂੰ ਲਾਂਚ ਹੋਵੇਗਾ। ਕੰਪਨੀ ਵਲੋਂ ਭੇਜੇ ਗਏ ਮੀਡੀਆ ਇਨਵਾਇਟ੍ਰਸ 'ਚ ਸਮਾਰਟਫੋਨ ਦੇ ਲਾਂਚ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਹ ਸਮਾਰਟਫੋਨ ਬਲੈਕਬੇਰੀ ਦੇ ਫੋਨਸ ਬਣਾਉਣ ਦਾ ਰਾਇਟ੍ਰਸ ਰੱਖਣ ਵਾਲੀ ਕੰਪਨੀ TCL ਨੇ ਬਣਾਇਆ ਹੈ।
ਬਲੈਕਬੇਰੀ ਦੇ ਇਸ ਨਵੇਂ ਸਮਾਰਟਫੋਨ 'ਚ 4.5 ਇੰਚ ਦੀ ਫੁੱਲ ਐੱਚ.ਡੀ. ਡਿਸਪਲੇ ਦਿੱਤਾ ਗਿਆ ਹੈ। ਸਮਾਰਟਫੋਨ ਸਨੈਪਡ੍ਰੈਗਨ 625 ਪ੍ਰੋਸੈਸਰ ਦੇ ਨਾਲ 3 gb ਦਾ ਇਸਤੇਮਾਲ ਕੀਤਾ ਗਿਆ ਹੈ। ਗੱਲ ਜੇਕਰ ਸਮਾਰਟਫੋਨ ਦੀ ਸਟੋਰੇਜ਼ ਦੀ ਕੀਤੀ ਜਾਵੇ ਤਾਂ ਇਸ 'ਚ ਮਾਇਕ੍ਰੋ ਐੱਸ. ਡੀ. ਕਾਰਡ ਦੇ ਰਾਹੀ 256GB ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਸਮਾਰਟਫੋਨ 'ਚ 12 ਮੇਗਾਪਿਕਸਲ ਦਾ ਰੀਅਲ ਕੈਮਰਾ ਡੁਅਲ ਐੱਲ. ਈ. ਡੀ. ਫਲੈਸ਼ ਦੇ ਨਾਲ ਦਿੱਤਾ ਗਿਆ ਹੈ। ਸਮਾਰਟਫੋਨ 'ਚ ਸੈਲਫੀ ਲੈਣ ਲਈ 8 ਮੇਗਾਫਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਬਲੈਕਬੇਰੀ ਦੇ ਫੋਨਸ ਦੀ ਪਹਿਚਾਣ ਰਿਹਾ ਕਯੂਆਰਟੀ ਕੀਬੋਰਡ ਇਸ ਸਮਾਰਟਫੋਨ ਦੀ ਸਭ ਤੋਂ ਵੱਡਿਆਂ ਖੁਬਿਆਂ 'ਚੋਂ ਇਕ ਹੈ। ਬਲੈਕਬੇਰੀ ਨੇ ਇਸ ਸਮਾਰਟਫੋਨ ਨੂੰ ਆਪਣੇ ਯੂਜਰਜ਼ ਨੂੰ ਧਿਆਨ 'ਚ ਰੱਖ ਕੇ ਹੀ ਬਣਾਇਆ ਹੈ।
ਸਮਾਰਟਫੋਨ ਨੂੰ ਪਾਵਰ ਦੇਣ ਲਈ 3505 MAH ਦੀ ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ 'ਚ ਯੂ. ਐੱਸ. ਬੀ. 3.1 ਸੀ ਪੋਰਟ ਦਿੱਤਾ ਗਿਆ ਹੈ ਜੋਂ ਕਿ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਕਨੇਕਟਿਵਿਟੀ ਲਈ ਸਮਾਰਟਫੋਨ 'ਚ ਬਲੂਟੂਥ, ਵਾਈ-ਫਾਈ ਜਿਹੀ ਸੁਵਿਧਾਵਾਂ ਦਿੱਤੀਆਂ ਗਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਮਾਰਟਫੋਨ ਨੂੰ ਭਾਰਤ 'ਚ 40 ਹਜ਼ਾਰ ਦੀ ਕੀਮਤ 'ਚ ਲਾਂਚ ਕੀਤਾ ਜਾ ਰਿਹਾ ਹੈ।
