30 ਜੁਲਾਈ ਨੂੰ ਲਾਂਚ ਹੋਵੇਗਾ Black Shark 2 Pro, ਗੀਕਬੈਂਚ ''ਤੇ ਆਇਆ ਨਜ਼ਰ

07/20/2019 11:52:50 PM

ਨਵੀਂ ਦਿੱਲੀ— ਗੇਮਿੰਗ ਸਮਾਰਟਫੋਨ ਮੇਕਰ ਕੰਪਨੀ ਬਲੈਕ ਸ਼ਾਰਕ ਨੇ 19 ਜੁਲਾਈ ਨੂੰ ਇਹ ਕੰਫਰਮ ਕੀਤਾ ਸੀ ਕਿ ਕੰਪਨੀ Black Shark 2 Pro ਸਮਾਰਟਫੋਨ 10 ਜੁਲਾਈ ਨੂੰ ਲਾਂਚ ਕਰੇਗੀ। ਇਸ ਤੋਂ ਪਹਿਲਾਂ ਕੰਪਨੀ ਨੇ ਇਹ ਟੀਜ਼ ਕੀਤਾ ਸੀ ਕਿ ਇਸ ਫੋਨ 'ਚ ਸਨੈਪਡ੍ਰੈਗਨ 855+ ਪ੍ਰੋਸੈਸਰ ਮੌਜੂਦ ਹੋਵੇਗਾ। ਹੁਣ ਇਹ ਸਮਾਰਟਫੋਨ ਬੇਂਚ ਮਾਰਕਿੰਗ ਵੈੱਬਸਾਈਟ ਗੀਕਬੈਂਚ 'ਤੇ ਨਜ਼ਰ ਆਇਆ ਹੈ। ਗੀਕਬੈਂਚ 'ਤੇ ਲਿਸਟਿੰਗ ਨਾਲ ਇਹ ਕੰਫਰਮ ਹੁੰਦਾ ਹੈ ਕਿ ਫੋਨ 'ਚ ਸਨੈਪਡ੍ਰੈਗਨ 855 ਪ੍ਰੋਸੈਸਰ ਮੌਜੂਦ ਹੋਵੇਗਾ।
ਗੀਕਬੈਂਚ ਦੀ ਲਿਸਟਿੰਗ 'ਚ ਫੋਨ ਦੇ ਸਕੋਰ ਦੀ ਗੱਲ ਕਰੀਏ ਤਾਂ ਇਹ ਸਿੰਗਲ ਕੋਰ ਟੈਸਟ 'ਚ ਇਸ ਸਮਾਰਟਫੋਨ 3623 ਪਾਇੰਟ ਸਕੋਰ ਕੀਤੇ। ਉਥੇ ਹੀ ਮਲਟੀਕੋਰ ਟੈਸਟ 'ਚ ਫੋਨ ਨੂੰ 11367 ਪਾਇੰਟ ਮਿਲੇ ਹਨ। ਇਹ ਸਕੋਰਸ ਆਸੁਸ ਦੇ ਗੇਮਿੰਗ ਸਮਾਰਟਫੋਨ  ROG Phone 2 ਨਾਲ ਮਿਲਦੇ ਹਨ। ROG Phone 2 ਵੀ ਸਨੈਪਡ੍ਰੈਗਨ 855+ ਪ੍ਰੋਸੈਸਰ ਨਾਲ ਲੈ ਹੈ। ਹਾਲਾਂਕਿ ਬਲੈਕ ਸ਼ਾਰਕ 2 ਪ੍ਰੋ ਦਾ ਸਕੋਰ ROG Phone 2 ਨਾਲੋਂ ਥੋੜ੍ਹਾ ਬਿਹਤਰ ਹੈ।
ਇਸ ਤੋਂ ਪਹਿਲਾਂ ਕੰਪਨੀ ਮਾਰਚ 'ਚ ਬਲੈਕ ਸ਼ਾਰਕ 2 ਸਮਾਰਟਫੋਨ ਲਾਂਚ ਕਰ ਚੁੱਕੀ ਹੈ। Black Shark 2  'ਚ 6.39 ਇੰਚ ਦਾ ਟਰੂ ਐਮੋਲੇਡ ਡਿਸਪਲੇਅ ਦਿੱਤਾ ਗਿਆ ਹੈ ਜਿਸ ਦਾ ਰੈਜ਼ਾਲਿਊਸ਼ਨ 2340*1080 ਪਿਕਸਲ ਹੈ। ਫੋਨ 'ਚ 48 ਮੈਗਾਪਿਕਸਲ ਤੇ 13 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ ਸੈਲਫੀ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਕੰਪਨੀ ਦੇ ਇਸ ਨਵੇਂ ਫੋਨ 'ਚ ਕੁਆਲਕਮ ਸਨੈਪਡ੍ਰੈਗਨ 855 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗੇਮਿੰਗ ਐਕਸਪੀਰਿਅੰਸ ਨੂੰ ਪਹਿਲਾਂ ਤੋਂ ਬਿਹਤਰ ਕਰਨ ਲਈ ਇਸ ਫੋਨ 'ਚ Adreno 640 GPU ਚਿੱਪ ਦਾ ਇਸਤੇਮਾਲ ਕੀਤਾ ਗਿਆ ਹੈ। ਨਵੇਂ ਬਲੈਕ ਸ਼ਾਰਕ 2 'ਚ 12 ਜੀਬੀ ਰੈਮ ਨਾਲ 256 ਜੀਬੀ ਇੰਟਰਨਲ ਸਟੋਰੇਜ ਹੈ। ਐਂਡਰਾਇਡ 9 ਪਾਈ 'ਤੇ ਕੰਮ ਕਰਨ ਵਾਲੇ ਇਸ ਫੋਨ 'ਚ ਹੈਵੀ ਗੇਮ ਖੇਡਣ ਲਈ ਲਿਕਵਿਡ ਕੁਲਿੰਗ 3.0 ਤਕਨਾਲੋਜੀ ਦਿੱਤੀ ਗਈ ਹੈ। ਫੋਨ ਦਾ ਪਾਵਰ ਦੇਣ ਲਈ 4000mAh ਦੀ ਬੈਟਰੀ ਦਿੱਤੀ ਗਈ ਹੈ ਜੋ 27W ਚਾਰਜ ਸਪਾਰਟ ਕਰਦੀ ਹੈ।


Inder Prajapati

Content Editor

Related News