iPhone ''ਤੇ ਹੁਣ ਤਕ ਦਾ ਸਭ ਤੋਂ ਵੱਡਾ ਡਿਸਕਾਊਂਟ! ਮਿਲ ਰਿਹੈ 55000 ਰੁਪਏ ਸਸਤਾ

Monday, Sep 22, 2025 - 09:00 PM (IST)

iPhone ''ਤੇ ਹੁਣ ਤਕ ਦਾ ਸਭ ਤੋਂ ਵੱਡਾ ਡਿਸਕਾਊਂਟ! ਮਿਲ ਰਿਹੈ 55000 ਰੁਪਏ ਸਸਤਾ

ਗੈਜੇਟ ਡੈਸਕ- ਫਲਿਪਕਾਰਟ ਅਤੇ ਐਮਾਜ਼ਾਨ 'ਤੇ ਫੈਸਟਿਵ ਸੀਜ਼ਨ ਸੇਲ ਦੀ ਸ਼ੁਰੂਆਤ ਹੋ ਗਈ ਹੈ। ਪ੍ਰਾਈਮ ਉਪਭੋਗਤਾਵਾਂ ਨੂੰ 22 ਸਤੰਬਰ ਯਾਨੀ ਅੱਜ ਤੋਂ ਸੇਲ ਦਾ ਫਾਇਦਾ ਮਿਲਣਾ ਸ਼ੁਰੂ ਗਿਆ ਹੈ। ਹੋਰ ਉਪਭੋਗਤਾਵਾਂ ਲਈ, ਇਹ ਸੇਲ 23 ਸਤੰਬਰ ਤੋਂ ਸ਼ੁਰੂ ਹੋਵੇਗੀ। ਫੈਸਟਿਵ ਸੇਲ 'ਚ ਆਈਫੋਨ ਖਰੀਦਦਾਰਾਂ ਨੂੰ ਸ਼ਾਨਦਾਰ ਆਫਰਜ਼ ਮਿਲ ਰਹੇ ਹਨ। ਫਲਿਪਕਾਰਟ 'ਤੇ iPhone 16 Pro Max 'ਤੇ 55,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ, ਜਦੋਂ ਕਿ ਐਮਾਜ਼ਾਨ 'ਤੇ iPhone 15 ਨੂੰ 50,000 ਰੁਪਏ ਤੋਂ ਘੱਟ ਕੀਮਤ 'ਚ ਖਰੀਦਿਆ ਜਾ ਸਕਦਾ ਹੈ।

iPhone 16 Pro Max

ਲਾਂਚ ਕੀਮਤ: 1,44,900 ਰੁਪਏ
ਮੌਜੂਦਾ ਕੀਮਤ: ਲਗਭਗ 1,38,000 ਰੁਪਏ
ਸੇਲ ਕੀਮਤ: 90,000 ਰੁਪਏ ਤੋਂ ਵੀ ਘੱਟ
ਖਰੀਦਦਾਰਾਂ ਨੂੰ ਮਿਲੇਗੀ 55,000 ਰੁਪਏ ਤੋਂ ਵੱਧ ਦੀ ਬਚਤ।

iPhone 16 Pro

ਲਾਂਚ ਕੀਮਤ: 1,19,900 ਰੁਪਏ
ਮੌਜੂਦਾ ਕੀਮਤ: 1,12,900 ਰੁਪਏ
ਸੇਲ ਕੀਮਤ: ਕੇਵਲ 69,999 ਰੁਪਏ
ਲਗਭਗ 42,900 ਰੁਪਏ ਦੀ ਬਚਤ।

iPhone 16 ਸੀਰੀਜ਼ ਦੇ ਹੋਰ ਹਾਈ-ਸਟੋਰੇਜ ਵੈਰੀਅਂਟਸ ’ਤੇ ਵੀ ਵੱਡੇ ਆਫਰ ਮਿਲਣਗੇ, ਜਿਨ੍ਹਾਂ ਦੀਆਂ ਕੀਮਤਾਂ ਜਲਦੀ ਸਾਹਮਣੇ ਆਉਣਗੀਆਂ।

iPhone 17 ਸੀਰੀਜ਼ ਮਹਿੰਗੀ ਕਿਉਂ?

ਅਮਰੀਕੀ ਸਰਕਾਰ ਵੱਲੋਂ ਲਗਾਏ ਗਏ ਟੈਰਿਫ (ਆਯਾਤ ਸ਼ੁਲਕ) ਕਾਰਨ ਨਵੀਂ ਸੀਰੀਜ਼ ਦੀ ਕੀਮਤ ਵਧਾਈ ਗਈ ਹੈ। Apple ਭਵਿੱਖ 'ਚ ਆਰਥਿਕ ਝਟਕਿਆਂ ਤੋਂ ਬਚਣ ਲਈ ਪਹਿਲਾਂ ਹੀ ਕੀਮਤਾਂ ਵਧਾ ਰਹੀ ਹੈ।

Samsung Galaxy S24 Ultra 5G 'ਤੇ ਵੀ ਵੱਡੀ ਛੋਟ

12GB ਰੈਮ + 256GB ਸਟੋਰੇਜ ਵੈਰੀਅੰਟ
ਅਸਲੀ ਕੀਮਤ: 1,34,999 ਰੁਪਏ
ਸੇਲ ਕੀਮਤ: ਕੇਵਲ 79,999 ਰੁਪਏ (40% ਛੂਟ)
EMI ਵਿਕਲਪ: ਮਹੀਨਾ ਕੇਵਲ 3,770 ਰੁਪਏ ਤੋਂ
ਬੈਂਕ ਆਫਰ ਨਾਲ ਹੋਰ ਵੀ ਸਸਤਾ ਮਿਲ ਸਕਦਾ ਹੈ।

ਜੇ ਤੁਸੀਂ ਪ੍ਰੀਮੀਅਮ ਫੋਨ ਘੱਟ ਕੀਮਤ 'ਚ ਲੈਣਾ ਚਾਹੁੰਦੇ ਹੋ ਤਾਂ ਇਹ ਸੇਲ ਇਕ ਸੁਨਹਿਰਾ ਮੌਕਾ ਹੈ। iPhone 16 Pro ਅਤੇ Pro Max ਸਭ ਤੋਂ ਵਧੀਆ ਕੀਮਤ ’ਤੇ ਮਿਲ ਰਹੇ ਹਨ, ਜਦੋਂ ਕਿ Samsung Galaxy S24 Ultra 5G ਵੀ ਬੇਹਤਰੀਨ ਡੀਲ ਨਾਲ ਉਪਲਬਧ ਹੈ।


author

Rakesh

Content Editor

Related News