PUBG ਦੇ ਦੇਸੀ ਅਵਤਾਰ BGMI ਦੀ ਭਾਰਤ ''ਚ ਹੋਈ ਵਾਪਸੀ, ਪਲੇਅ ਸਟੋਰ ਤੋਂ ਇੰਝ ਕਰੋ ਡਾਊਨਲੋਡ
Tuesday, May 30, 2023 - 03:07 PM (IST)
ਗੈਜੇਟ ਡੈਸਕ- ਕਰਾਫਟੋਨ ਦੀ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਨੇ ਆਖ਼ਿਰਕਾਰ ਭਾਰਤ 'ਚ ਅਧਿਕਾਰਤ ਕਮਬੈਕ ਕੀਤਾ ਹੈ। ਇਸਤੋਂ ਬਾਅਦ ਯੂਜ਼ਰਜ਼ ਆਸਾਨੀ ਨਾਲ ਚੁਣੋ ਹੋਏ ਐਪ ਸਟੋਰਾਂ ਤੋਂ BGMI 2.5 ਵਰਜ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਉਸਦਾ ਅਨੁਭਵ ਲੈ ਸਕਦੇ ਹਨ। ਇਸ ਨਵੇਂ ਵਰਜ਼ਨ 'ਚ ਕਈ ਨਵੀਆਂ ਖੂਬੀਆਂ ਦੇਖਣ ਨੂੰ ਮਿਲ ਸਕਦੀਆਂ ਹਨ। BGMI 2.5 ਵਰਜ਼ਨ 'ਚ ਨਵਾ ਮੈਪ ਅਤੇ ਕਈ ਇੰਨ-ਗੇਮ ਈਵੈਂਟ ਦੇਖਣ ਨੂੰ ਮਿਲਣਗੇ। ਇਸਤੋਂ ਇਲਾਵਾ ਇਸ ਵਿਚ 4 ਰਿਵਾਰਡਸ ਵੀ ਦੇਖਣ ਨੂੰ ਮਿਲਣਗੇ। ਇਸ ਵਿਚ ਫ੍ਰੀ ਪਰਮਾਨੈਂਟ ਸਕਿਨ ਵੀ ਸ਼ਾਮਲ ਹਨ।
BGMI ਦੀ ਕੀ ਹੈ ਟਾਈਮਿੰਗ
ਦੱਸ ਦੇਈਏ ਕਿ ਭਾਰਤ ਸਰਕਾਰ ਦੁਆਰਾ ਕਰਾਫਟੋਨ 'ਤੇ ਲਿਮਟਿਡ ਟਾਈਮ ਕਰਨ ਲਈ ਕਿਹਾ ਗਿਆ ਸੀ। ਆਦੇਸ਼ ਤੋਂ ਬਾਅਦ ਨਵਾਂ ਅਪਡੇਟ ਆਇਆ ਹੈ ਅਤੇ ਹੁਣ ਲੇਟੈਸਟ ਵਰਜ਼ਨ 'ਚ 18 ਸਾਲਾਂ ਤੋਂ ਘੱਟ ਉਮਰ ਦੇ ਨੌਜਵਾਨ ਸਿਰਫ 3 ਘੰਟੇ ਖੇਡ ਸਕਦੇ ਹਨ ਜਦਕਿ 18 ਸਾਲਾਂ ਤੋਂ ਵੱਧ ਉਮਰ ਦੇ ਨੌਜਵਾਨਾਂ ਲਈ 6 ਘੰਟਿਆਂ ਦਾ ਸਮਾਂ ਸੈੱਟ ਕੀਤਾ ਗਿਆ ਹੈ।
BGMI 2.5 ਵਰਜ਼ਨ ਦਾ ਨਵਾਂ ਮੈਪ
BGMI 2.5 ਵਰਜ਼ਨ 'ਚ ਨਵਾਂ ਮੈਪ ਲਾਂਚ ਕੀਤਾ ਗਿਆ ਹੈ ਜਿਸਦਾ ਨਾਂ NUSA ਹੈ। 1x1 ਮੈਪ ਹੈ ਅਤੇ ਟ੍ਰੋਪਿਕਲ ਜ਼ੋਨ 'ਚ ਮੌਜੂਦ ਹੈ। ਇਹ ਇਕ ਮਿਨੀਏਟਰ ਮੈਪ ਹੋਵੇਗਾ, ਜੋ ਸਕਰੀਨ ਦੇ ਇਕ ਕੋਨੇ 'ਤੇ ਨਜ਼ਰ ਆਏਗਾ। ਮੈਪਸ ਨੂੰ ਵੀ ਲਿਮਟਿਡ ਟਾਈਮ ਲਈ ਇਸਤੇਮਾਲ ਕੀਤਾ ਜਾ ਸਕੇਗਾ। ਮੈਪਸ 'ਚ ਕਈ ਨਵੇਂ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਨਵੀਂ ਜ਼ਿਪਲਾਈਨ ਅਤੇ ਐਲੀਵੇਟਰਸ ਸ਼ਾਮਲ ਹਨ। ਇਹ ਐਲੀਵੇਟਰਸ ਆਈਲੈਂਡ 'ਤੇ ਕੁਇਕ ਟ੍ਰਾਂਸਪੋਰਟੇਸ਼ਨ ਲਈ ਹਨ। ਮੈਰਸ 'ਚ ਸੂਪਰ ਰੀਕਾਲ, ਨਵੇਂ ਹਥਿਆਰ ਅਤੇ ਨਵੇਂ ਵਾਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਮੌਜੂਦਾ ਮੈਪਸ ਵੀ ਅਪਡੇਟ
NUSA ਮੈਪਸ ਤੋਂ ਇਲਾਵਾ ਡਿਵੈਲਪਰਾਂ ਨੇ ਮੌਜੂਦਾ ਮੈਪਸ ਨੂੰ ਵੀ ਅਪਡੇਟ ਕਰਨ ਦਾ ਕੰਮ ਕੀਤਾ ਹੈ। ਪਹਿਲਾਂ ਤੋਂ ਮੌਜੂਦ ਕਈ ਮੈਪਸ 'ਚ ਨਵਾਂ ਟੈਕਸਚਰ ਦੇਖਣ ਨੂੰ ਮਿਲ ਸਕਦਾ ਹੈ। ਨਾਲ ਹੀ ਨਵੀਂ ਸਪਲਾਈ ਸ਼ਾਪ ਵੀ ਦੇਖਣ ਨੂੰ ਮਿਲ ਸਕਦੀ ਹੈ।
ਕਰਾਫਟੋਨ ਨੇ ਨਿਊ ਇਨ ਗੇਮ ਈਵੈਂਟ ਨੂੰ ਪੇਸ਼ ਕੀਤਾ ਹੈ ਜੋ ਬੀ.ਜੀ.ਐੱਮ.ਆਈ. 2.5 ਵਰਜ਼ਨ 'ਚ ਦੇਖਣ ਨੂੰ ਮਿਲਣਗੇ। ਈਵੈਂਟਸ 'ਚ Underworld Unleashed, Race To The Top In Battlegrounds, Hot Drop Into The Battlegrounds, Gameplay Glory ਵਰਗੇ ਨਾਮ ਸ਼ਾਮਲ ਕੀਤੇ ਹਨ। ਅਪਡੇਟ 'ਚ ਨਵੀਂ ਪ੍ਰੀਮੀਅਮ ਸਕਿਨ ਦਾ ਵੀ ਇਸਤੇਮਾਲ ਕੀਤਾ ਗਿਆ ਹੈ।