15,000 ਰੁਪਏ ਤੋਂ ਘੱਟ ਕੀਮਤ ’ਚ ਖਰੀਦੋ 4GB ਰੈਮ ਵਾਲੇ ਇਹ ਬੈਸਟ ਸਮਾਰਟਫੋਨ

Sunday, Dec 30, 2018 - 03:21 PM (IST)

ਗੈਜੇਟ ਡੈਸਕ– ਭਾਰਤ ’ਚ ਸਮਾਰਟਫੋਨ ਬਾਜ਼ਾਰ ਕਾਫੀ ਵੱਡਾ ਹੈ। ਹਰ ਪ੍ਰਾਈਜ਼ ਰੇਂਜ ’ਚ ਯੂਜ਼ਰਜ਼ ਲਈ ਇਕ ਤੋਂ ਵਧ ਕੇ ਇਕ ਸਮਾਰਟਫੋਨਜ਼ ਮੌਜੂਦ ਹਨ। ਬਦਲਦੇ ਸਮੇਂ ਦੇ ਨਾਲ ਯੂਜ਼ਰਜ਼ ਦੇ ਸਮਾਰਟਫੋਨ ਇਸਤੇਮਾਲ ਕਰਨ ਦਾ ਤਰੀਕਾ ਵੀ ਬਦਲਿਆ ਹੈ। ਹੁਣ ਯੂਜ਼ਰਜ਼ ਨੂੰ ਉਹ ਸਮਾਰਟਫੋਨਜ਼ ਜ਼ਿਆਦਾ ਪਸੰਦ ਆਉਂਦੇ ਹਨ ਜਿਨ੍ਹਾਂ ਦੀ ਸਪੀਡ ਬਿਹਤਰ ਹੁੰਦੀ ਹੈ। ਅੱਜ ਅਸੀਂ ਤੁਹਾਨੂੰ 15,000 ਰੁਪਏ ਤੋਂ ਵੀ ਘੱਟ ਕੀਮਤ ਵਾਲੇ ਕੁਝ ਅਜਿਹੇ ਸਮਾਰਟਫੋਨਜ਼ ਬਾਰੇ ਦੱਸਣ ਜਾ ਰਹੇ ਹਾਂ ਜੋ 4 ਜੀ.ਬੀ. ਰੈਮ ਦੇ ਨਾਲ ਆਉਂਦੇ ਹਨ।

ਸ਼ਾਓਮੀ ਰੈੱਡਮੀ ਵਾਈ2
5.99 ਇੰਚ ਦੀ ਡਿਸਪਲੇਅ ਵਾਲੇ ਇਸ ਫੋਨ ਨੂੰ ਜੂਨ 2018 ’ਚ ਲਾਂਚ ਕੀਤਾ ਗਿਆ ਸੀ। 4 ਜੀ.ਬੀ. ਰੈਮ ਅਤੇ 64 ਜੀ.ਬੀ. ਦੀ ਇੰਟਰਨਲ ਸਟੋਰੇਜ ਵਾਲੇ ਇਸ ਫੋਨ ਨੂੰ ਤੁਸੀਂ 10,999 ਰੁਪਏ ’ਚ ਖਰੀਦ ਸਕਦੇ ਹੋ। ਐਂਡਰਾਇਡ 8.1 ਓਰੀਓ ’ਤੇ ਕੰਮ ਕਰਨ ਵਾਲੇ ਇਸ ਫੋਨ ’ਚ ਕਵਾਲਕਾਮ ਸਨੈਪਡ੍ਰੈਗਨ 625 ਆਕਟਾ-ਕੋਰ ਪ੍ਰੋਸੈਸਰ ਹੈ। 

ਰੈੱਡਮੀ ਨੋਟ 6 ਪ੍ਰੋ
ਰੈੱਡਮੀ ਨੋਟ 6 ਪ੍ਰੋ ਨੂੰ ਲਾਂਚ ਹੋਏ ਅਜੇ ਕੁਝ ਹੀ ਦਿਨ ਹੋਏ ਹਨ। ਫੋਨ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਦੇ ਨਾਲ ਆਕਟਾ-ਕੋਰ ਪ੍ਰੋਸੈਸਰ ਹੈ। ਲੋੜ ਪੈਨ ’ਤੇ ਸਟੋਰੇਜ ਨੂੰ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 5.99 ਇੰਚ ਦੀ ਡਿਸਪਲੇਅ ਵਾਲੇ ਇਸ ਫੋਨ ਨੂੰ 13,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ।

ਨੋਕੀਆ 6.1 ਪਲੱਸ
14,999 ਰੁਪਏ ਦੀ ਕੀਮਤ ’ਚ ਆਉਣ ਵਾਲੇ ਨੋਕੀਆ ਦੇ ਇਸ ਫੋਨ ’ਚ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਦੀ ਸਟੋਰੇਜ ਹੈ। ਫੋਨ ਦੀ ਮੈਮਰੀ ਨੂੰ 400 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 5.80 ਇੰਚ ਦੀ ਡਿਸਪਲੇਅ ਵਾਲਾ ਇਹ ਫੋਨ ਆਕਟਾ-ਕੋਰ ਪ੍ਰੋਸੈਸਰ ’ਤੇ ਕੰਮ ਕਰਦਾ ਹੈ। 

ਮੋਟੋਰੋਲਾ ਵਨ ਪਾਵਰ
14.999 ਰੁਪਏ ’ਚ ਆਉਣ ਵਲੇ ਇਸ ਫੋਨ ’ਚ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ। ਫੋਨ ਦੀ ਮੈਮਰੀ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ’ਚ 5,000mAh ਦੀ ਦਮਦਾਰ ਬੈਟਰੀ ਹੈ। 

ਸ਼ਾਓਮੀ ਮੀ ਏ2
5.99 ਡਿਸਪਲੇਅ ਵਾਲੇ ਇਸ ਸਮਾਰਟਫੋਨ ਨੂੰ ਸ਼ਾਓਮੀ ਨੇ ਜੁਲਾਈ 2018 ’ਚ ਭਾਰਤ ’ਚ ਲਾਂਚ ਕੀਤਾ ਸੀ। ਮੀ ਏ2 4 ਜੀ.ਬੀ. ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਹੈ। ਫੋਨ ਦੇ ਰੀਅਰ ’ਚ 12 ਮੈਗਾਪਿਕਸਲ + 20 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਉਥੇ ਹੀ ਸੈਲਫੀ ਲਈ ਫੋਨ ’ਚ 20 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਫੋਨ ਨੂੰ 14.999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 

ਆਨਰ 8ਐਕਸ
ਆਨਰ ਦਾ ਇਹ ਡਿਵਾਈਸ ਇਸ ਸਾਲ ਹੀ ਸਤੰਬਰ ਮਹੀਨੇ ’ਚ ਲਾਂਚ ਕੀਤਾ ਗਿਆ ਸੀ। 6.50 ਇੰਚ ਦੀ ਡਿਸਪਲੇਅ ਵਾਲੇ ਇਸ ਫੋਨ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਦੇ ਨਾਲ 2.2 ਗੀਗਾਹਰਟਜ਼ ਦਾ ਆਕਟਾ-ਕੋਰ ਪਰੋਸੈਸਰ ਦਿੱਤਾ ਗਿਆ ਹੈ। ਇਸ ਬਿਹਤਰੀਨ ਸਮਾਰਟਫੋਨ ਨੂੰ 14,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ।

ਸੈਮਸੰਗ ਗਲੈਕਸੀ ਆਨ 6
ਸੈਮਸੰਗ ਦਾ ਇਹ ਡਿਵਾਈਸ 1.6 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਫੋਨ ’ਚ 4 ਜੀ.ਬੀ. ਰੈਮ ਹੈ। ਫੋਟੋਗ੍ਰਾਫੀ ਲਈਫੋਨ ’ਚ 13 ਮੈਗਾਪਿਕਸਲ ਦਾ ਰੀਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ਦੀ ਕੀਮਤ 9,990 ਰੁਪਏ ਹੈ।


Related News