ਭਾਰਤ 'ਚ ਇਨ੍ਹਾਂ ਪਾਵਰ ਬੈਂਕਸ ਨੂੰ ਯੂਜ਼ਰਸ ਕਰ ਰਹੇ ਹਨ ਪਸੰਦ

Sunday, May 13, 2018 - 03:00 PM (IST)

ਜਲੰਧਰ- ਜੇਕਰ ਤੁਸੀਂ ਪਾਵਰ ਬੈਂਕ ਖਰੀਦਣ ਦੀ ਸੋਚ ਰਹੋ ਹੋ ਤਾਂ ਤੁਹਾਨੂੰ ਸਾਡੀ ਇਹ ਖਬਰ ਪੂਰੀ ਪੜਨੀ ਚਾਹੀਦੀ ਹੈ। ਅਸੀਂ ਤੁਹਾਨੂੰ ਉਨ੍ਹਾਂ ਪਾਵਰ ਬੈਂਕ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਭਾਰਤੀ ਯੂਜ਼ਰਸ ਪਸੰਦ ਕਰ ਰਹੇ ਹਨ।

Ambrane P-1000 Star (10400 mAh )  : ਕੀਮਤ 800
ਡਿਵਾਇਸ 10400 ਐੱਮ. ਏ. ਐੱਚ ਦੀ ਬੈਟਰੀ ਬੈਕਅਪ ਦਿੰਦਾ ਹੈ। ਡਿਵਾਇਸ 'ਚ ਸੈਮਸੰਗ ਦੀ ਐੈੱਸ. ਡੀ. ਆਈ ਲਿਥੀਅਮ ਬੈਟਰੀ ਲੱਗੀ ਹੈ। ਡਿਵਾਇਸ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਡਿਵਾਇਸ ਨੂੰ ਤੁਸੀਂ ਅਮੇਜ਼ਨ 'ਤੇ ਜਾ ਕੇ ਖਰੀਦ ਸਕਦੇ ਹੋ। 

Pebble P266  ( 20000mAh )  :  ਕੀਮਤ 1 , 999
ਇਹ ਡਿਵਾਇਸ 20,000 ਐੱਮ. ਏ. ਐੱਚ ਦੀ ਲਿਥੀਅਮ ਆਇਨ ਬੈਟਰੀ ਨਾਲ ਲੈਸ ਹੈ। ਡਿਵਾਇਸ 'ਚ 2 ਯੂ. ਐੱਸ. ਬੀ. ਆਉਟਪੁੱਟ ਦੇ ਨਾਲ ਆਉਂਦਾ ਹੈ। ਪਾਵਰ ਬੈਂਕ ਦੀ ਮਦਦ ਨਾਲ ਤੁਸੀਂ ਇਕੱਠੇ 2 ਡਿਵਾਇਸ ਨੂੰ ਚਾਰਜ ਕਰ ਸਕਦੇ ਹੋ। ਡਿਵਾਇਸ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਡਿਵਾਇਸ 'ਤੇ ਸ਼ਾਰਟ ਸਰਕਿੱਟ, ਓਵਰ ਚਾਰਜਿੰਗ ਅਤੇ ਓਵਰ ਡਿਸਚਾਰਜ ਦਾ ਕੋਈ ਅਸਰ ਨਹੀਂ ਪਵੇਗਾ।
ਇਸ ਡਿਵਾਇਸ ਨੂੰ ਤੁਸੀਂ ਸਾਪਿੰਗ ਸਾਈਟ ਅਮੇਜ਼ਾਨ ਅਤੇ ਫਲਿਪਕਾਰਟ 'ਤੋ ਖਰੀਦ ਸਕਦੇ ਹੋ।

Ambrane P-2000 (20800mAh) : ਕੀਮਤ 1,699
ਡਿਵਾਇਸ ਇਕ ਵਾਰ 'ਚ ਤਿੰਨ ਡਿਵਾਇਸ ਨੂੰ ਚਾਰਜ ਕਰ ਸਕਦਾ ਹੈ। ਪਾਵਰ ਬੈਂਕ 'ਚ 3 ਆਉਟਪੁੱਟ ਪੋਰਟਸ ਦਿੱਤੇ ਗਏ ਹਨ। ਪਹਿਲਾ ਪੋਰਟ- 5V/11, ਦੂਜਾ ਪੋਰਟ-5V/2.11 ਅਤੇ ਤੀਜਾ ਪੋਰਟ-5V/2 .11 ਦੀ ਆਉਟਪੁੱਟ ਦਿੰਦਾ ਹੈ। ਡਿਵਾਇਸ 'ਚ ਟਾਗਲ ਬਟਨ ਦੇ ਨਾਲ ਟਾਰਚ ਲਾਈਟ ਵੀ ਦਿੱਤੀ ਹੋਈ ਹੈ। ਡਿਵਾਇਸ 'ਚ ਸੈਮਸੰਗ ਜਾਂ ਐੱਲ. ਜੀ ਦੀ ਲਿਥੀਅਮ ਆਇਨ ਸੈੱਲਸ ਲਗਦਾ ਹੈ। ਡਿਵਾਇਸ ਨੂੰ ਤਤੁਸੀਂ ਅਮੇਜ਼ਨ 'ਤੋ ਖਰੀਦ ਸਕਦੇ ਹੋ।

Lenovo P2420Power Bank Black (5000 mAh) : ਕੀਮਤ 899
ਲੇਨੋਵੋ ਦੇ ਇਸ ਪਾਵਰ ਬੈਂਕ 'ਚ ਤੁਹਾਨੂੰ 5,000 ਐੱਮ. ਏ. ਐੈੱਚ ਦੀ ਬੈਟਰੀ ਬੈਕਅਪ ਮਿਲੇਗੀ। ਡਿਵਾਇਸ 'ਚ ਬੈਟਰੀ ਸਟੇਟਸ ਲਈ 4 ਐੱਲ. ਈ. ਡੀ. ਇੰਡੀਕੇਟਰ ਦਿੱਤੇ ਹੋਏ ਹਨ। ਹਰ ਇੰਡੀਕੇਟਰ ਨੂੰ 25 ਫੀਸਦੀ ਦੇ 4 ਹਿੱਸਿਆਂ 'ਚ ਵੰਡਿਆ ਗਿਆ ਹੈ। ਡਿਵਾਇਸ ਸਿੰਗਲ ਯੂ. ਐੱਸ. ਬੀ ਪੋਰਟ ਨੂੰ ਸਪੋਰਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸੇਫਟੀ ਨੂੰ ਧਿਆਨ 'ਚ ਰੱਖਦੇ ਹੋਏ ਡਿਵਾਇਸ ਨੂੰ ਕਈ ਕੰਡੀਸ਼ਨ 'ਚ ਟੈਸਟ ਕੀਤਾ ਗਿਆ ਹੈ। ਡਿਵਾਇਸ ਦਾ ਭਾਰ 1.5 ਕਿੱਲੋਗ੍ਰਾਮ ਹੈ। ਪਾਲਿਮਰ ਬੈਟਰੀ ਵਾਲੇ ਇਸ ਡਿਵਾਇਸ 'ਚ 5V/2.11 ਦਾ ਆਟਪੁੱਟ ਅਤੇ 5V/1.51 ਦਾ ਇਨਪੁੱਟ ਮਿਲਦਾ ਹੈ।


Related News