ਮੈਕਬੁੱਕ ''ਚ ਆਈ ਟੱਚਬਾਰ ਤਾਂ ਥਿੰਕਪੈਡ ''ਚ ਦਿਸੀ ਓ. ਐੱਲ. ਈ. ਡੀ. ਡਿਸਪਲੇ

12/23/2016 2:06:35 PM

ਜਲੰਧਰ- ਤਕਨੀਕੀ ਜਗਤ ਨਾਲ ਜੁੜੀਆਂ ਕੰਪਨੀਆਂ ਲੈਪਟਾਪਸ ਨੂੰ ਪਾਵਰਫੁੱਲ ਬਣਾਉਣ ਦੇ ਨਾਲ ਹੀ ਇਸ ਨੂੰ ਪਤਲਾ ਅਤੇ ਹਲਕਾ ਵੀ ਬਣਾ ਰਹੀਆਂ ਹਨ। ਇਸ ਵਾਰ ਲੈਪਟਾਪਸ ''ਚ ਹਾਰਡਵੇਅਰ ਅਪਗ੍ਰੇਡ ਤੋਂ ਇਲਾਵਾ ਓ. ਐੱਲ. ਈ. ਡੀ. ਡਿਸਪਲੇਅ ਦੇਖਣ ਨੂੰ ਮਿਲੀ ਹੈ ਤਾਂ ਰੇਜ਼ਰ ਵਰਗੀਆਂ ਕੰਪਨੀਆਂ ਕਿਫਾਇਤੀ ਕੀਮਤ ''ਚ ਬਿਹਤਰੀਨ ਫੀਚਰਜ਼ ਦੀ ਪੇਸ਼ਕਸ਼ ਕਰ ਰਹੀਆਂ ਹਨ।  ਆਓ ਨਜ਼ਰ ਮਾਰਦੇ ਹਾਂ ਸਾਲ 2016 ਦੇ ਕੁਝ ਬੈਸਟ ਲੈਪਟਾਪਸ ''ਤੇ-
 
 
MacBook Pro with Touch Bar 
ਐਪਲ ਨੇ 2016 ਮੈਕਬੁੱਕ ਪ੍ਰੋ ''ਚ ਟੱਚਬਾਰ ਨੂੰ ਪੇਸ਼ ਕੀਤਾ ਜੋ ਬਹੁਤ ਸਾਰੇ ਟਾਸਕ ਕਰ ਸਕਦੀ ਹੈ। ਇਹ ਟੱਚ ਬਾਰ ਫੰਕਸ਼ਨ ਕੀਜ਼ ਦੀ ਥਾਂ ਕੰਮ ਕਰਦੀ ਹੈ ਅਤੇ ਵੱਖ-ਵੱਖ ਐਪਸ ਦੇ ਨਾਲ ਸਪੋਰਟਿੰਗ ਹੈ। ਹਾਲਾਂਕਿ ਟੱਚਬਾਰ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਨਵੀਂ ਮੈਕਬੁੱਕ ਪ੍ਰੋ ਵੱਡੇ ਟੱਚਪੈਡ, ਤੇਜ਼ ਕੰਪੋਨੈਂਟਸ ਤੇ ਪਤਲੇ ਡਿਜ਼ਾਈਨ ਦੇ ਨਾਲ ਆਉਂਦੀ ਹੈ। ਯੂ. ਐੱਸ. ਬੀ. ਟਾਈਪ-ਸੀ ਪੋਰਟਸ ਕਾਰਨ ਹਰ ਸਮੇਂ ਹੋਰ ਡਿਵਾਈਸਿਜ਼ ਨੂੰ ਮੈਕਬੁੱਕ ਨਾਲ ਕੁਨੈਕਟ ਕਰਨ ਲਈ ਡੋਂਗਲ ਦੀ ਲੋੜ ਪਵੇਗੀ। ਇਸ ਤੋਂ ਇਲਾਵਾ 13-ਇੰਚ ਮਾਡਲ ''ਚ ਹਾਈ ਐਂਡ ਗ੍ਰਾਫਿਕਸ ਅਤੇ ਜ਼ਿਆਦਾ ਰੈਮ ਦੀ ਕਮੀ ਵੀ ਤੁਹਾਨੂੰ ਰੜਰੇਗੀ।
 
 
Surface Pro 4
ਮਾਈਕ੍ਰੋਸਾਫਟ ਦਾ ਸਰਫੇਸ ਪ੍ਰੋ 4 ਟੈਬਲੇਟ ਅਤੇ ਲੈਪਟਾਪ ਦਾ ਚੰਗਾ ਮੇਲ ਹੈ। ਪੁਰਾਣੇ ਮਾਡਲ ਦੀ ਤੁਲਨਾ ''ਚ ਸਰਫੇਸ ਪ੍ਰੋ 4 ''ਚ ਪਤਲੇ ਡਿਜ਼ਾਈਨ ਦੇ ਨਾਲ ਵੱਡੀ ਸਕਰੀਨ ਅਤੇ ਹਾਈ ਰੈਜ਼ੋਲਿਊਸ਼ਨ ਡਿਸਪਲੇਅ ਲੱਗੀ ਹੈ। ਪੈੱਨ (ਸਟਾਈਲਸ) ਅਤੇ ਕੀ-ਬੋਰਡ ਕਵਰ ''ਚ ਵੀ ਸੁਧਾਰ ਦੇਖਣ ਨੂੰ ਮਿਲਿਆ ਹੈ। ਇਸ ਵਿਚ ਇਨਟੈੱਲ ਦੇ ਲੇਟੈਸਟ ਪ੍ਰੋਸੈਸਰ ਦੀ ਪੇਸ਼ਕਸ਼ ਕੀਤੀ ਗਈ ਹੈ। ਹਾਲਾਂਕਿ ਕੀ-ਬੋਰਡ ਅਜੇ ਵੀ ਅਲੱਗ ਤੋਂ ਖਰੀਦਣਾ ਪੈਂਦਾ ਹੈ।
 
 
 
Lenovo ThinkPad X1 Yoga (OLED)
ਓ. ਐੱਲ. ਈ. ਡੀ. ਡਿਸਪਲੇਅ ਟੈਕਨਾਲੋਜੀ ਦੇ ਨਾਲ ਲੇਨੋਵੋ ਨੇ ਯੋਗਾ ਸੀਰੀਜ਼ ਨੂੰ ਹੋਰ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪ੍ਰੋਫੈਸ਼ਨਲ ਵਰਤੋਂ ਲਈ ਇਸ ਵਿਚ ਬੈਸਟ ਹਾਈਬ੍ਰਿਡ ਕੀ-ਬੋਰਡ ਅਤੇ ਰਗੜ ਬਾਡੀ ਦੀ ਪੇਸ਼ਕਸ਼ ਕੀਤੀ ਹੈ। ਬਾਜ਼ਾਰ ''ਚ ਲਿਮਟਿਡ ਗਿਣਤੀ ''ਚ ਹੀ ਓ. ਐੱਲ. ਈ. ਡੀ. ਲੈਪਟਾਪਸ ਉਪਲੱਬਧ ਹਨ। ਇਸ ਵਿਚ ਹਾਈ ਐਂਡ ਕੋਰ ਆਈ 7 ਪ੍ਰੋਸੈਸਰ ਅਤੇ 16 ਜੀ. ਬੀ. ਰੈਮ ਮਿਲਦੀ ਹੈ।
 
 
Razer Blade Stealth
ਗੇਮਿੰਗ ਲੈਪਟਾਪ ਕੰਪਨੀ ਰੇਜ਼ਰ ਦਾ ਬਲੇਡ ਸਟਰੈਂਥ ਪਤਲਾ ਅਤੇ ਹਲਕਾ ਹੈ। ਇਸ ਦੇ ਬੇਸ ਮਾਡਲ ''ਚ ਵੀ ਕੋਰ ਆਈ7 ਪ੍ਰੋਸੈਸਰ ਅਤੇ ਫਨ ਕ੍ਰੋਮਾ ਬੈਕਲਿਟ ਕੀ-ਬੋਰਡ ਲੱਗਾ ਹੈ। ਇਸ ਵਿਚ 2ਕੇ ਡਿਸਪਲੇ ਲੱਗੀ ਹੈ ਅਤੇ 4ਕੇ ਡਿਸਪਲੇ ਦੀ ਪੇਸ਼ਕਸ਼ ਵੀ ਕੀਤੀ ਗਈ ਹੈ ਪਰ 4ਕੇ ਨਾਲ ਬੈਟਰੀ ਜ਼ਿਆਦਾ ਦੇਰ ਤੱਕ ਸਾਥ ਨਹੀਂ ਦਿੰਦੀ। ਇਹ ਬਹੁਤ ਸਾਰੇ ਲੈਪਟਾਪਸ ਤੋਂ ਸਸਤਾ ਵੀ ਹੈ। ਇਸ ਵਿਚ 8 ਜੀ. ਬੀ. ਰੈਮ ਅਤੇ 128 ਜੀ. ਬੀ. ਐੱਸ. ਐੱਸ. ਡੀ. ਮਿਲਦੀ ਹੈ। ਇਸ ਤੋਂ ਇਲਾਵਾ ਹਰੇਕ ਮਾਡਲ ''ਚ ਟੱਚ ਸਕਰੀਨ ਦਾ ਸਾਥ ਮਿਲੇਗਾ। ਯੂ. ਐੱਸ. ਬੀ. ਦੀ ਮਦਦ ਨਾਲ ਜ਼ਿਆਦਾ ਗ੍ਰਾਫਿਕਸ ਕਾਰਡ ਨੂੰ ਅਟੈਚ ਕਰਕੇ ਇਸ ਨੂੰ ਗੇਮਿੰਗ ਮਸ਼ੀਨ ਬਣਾ ਸਕਦੇ ਹੋ।
 
 
HP EliteBook Folio G1
ਫੋਲਿਓ ਜੀ 1 ਬਹੁਤ ਪਤਲਾ ਅਤੇ ਹਲਕਾ ਹੈ। ਇਸ ਦੇ ਨਾਲ ਹੀ ਅਲਟ੍ਰਾ ਪੋਰਟੇਬਲ ਲੈਪਟਾਪ ਦੇ ਰੂਪ ''ਚ ਇਸ ਵਿਚ ਪ੍ਰੀਮੀਅਮ ਅਤੇ ਬਿਹਤਰੀਨ ਕੀ-ਬੋਰਡ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਵਿਚ 4ਕੇ ਡਿਸਪਲੇਅ ਲੱਗੀ ਹੈ ਪਰ 4ਕੇ ਸਕਰੀਨ ਦੇ ਨਾਲ ਬੈਟਰੀ ਜਲਦੀ ਖਤਮ ਹੁੰਦੀ ਹੈ। ਬੈਟਰੀ ਦੇ ਮਾਮਲੇ ''ਚ ਸੀਨੈੱਟ ਨੇ ਇਸ ਨੂੰ 8 ਨੰਬਰ ਦਿੱਤੇ ਹਨ। ਇਸ ਵਿਚ ਕੋਰ ਐੱਮ7 ਪ੍ਰੋਸੈਸਰ, 8 ਜੀ. ਬੀ. ਰੈਮ, 256 ਜੀ. ਬੀ. ਐੱਸ. ਐੱਸ. ਡੀ. ਮਿਲਦੀ ਹੈ। ਮੈਕਬੁੱਕ ਦੇ ਮੁਕਾਬਲੇ ਇਹ ਇਕ ਚੰਗਾ ਵਿਕਲਪ ਬਣ ਸਕਦਾ ਹੈ।
 
 
Dell XPS 13
ਪਿਛਲੇ ਸਾਲ ਡੈੱਲ ਐਕਸ. ਪੀ. ਐੱਸ. 13 ਟਾਪ ਲੈਪਟਾਪਸ ਦੀ ਲਿਸਟ ''ਚ ਸ਼ਾਮਲ ਸੀ ਅਤੇ ਇਸ ਵਾਰ ਵੀ ਇਹ ਟਾਪ ਲੈਪਟਾਪਸ ''ਚ ਸ਼ਾਮਲ ਹੈ। ਇਸ ਵਿਚ ਬੇਜਲ ਲੈੱਸ ਐੱਜ-ਟੂ-ਐੱਜ ਡਿਸਪਲੇ ਮਿਲਦੀ ਹੈ। 2016 ਐਕਸ. ਪੀ. ਐੱਸ. 13 ਲੇਟੈਸਟ ਪੀੜ੍ਹੀ ਦੇ ਹਾਰਡਵੇਅਰ ਦੀ ਪੇਸ਼ਕਸ਼ ਕੀਤੀ ਗਈ ਹੈ। 11 ਇੰਚ ਦੀ ਚੈਸੀ ''ਚ 13.3-ਇੰਚ ਦੀ ਡਿਸਪਲੇਅ ਇਸ ਨੂੰ ਕੰਪੈਕਟ ਬਣਾਉਂਦੀ ਹੈ। ਤੇਜ਼ ਪਰਫਾਰਮੈਂਸ ਲਈ ਆਈ7 ਪ੍ਰੋਸੈਸਰ ਲੱਗਾ ਹੈ। ਇਸ ਦਾ ਬਿਨਾਂ ਟੱਚ ਸਕਰੀਨ ਵਾਲਾ ਵਰਜ਼ਨ ਲਗਭਗ 14 ਘੰਟਿਆਂ ਦੀ ਬੈਟਰੀ ਲਾਈਫ ਦਿੰਦਾ ਹੈ। ਡੈੱਲ ਐੈਕਸ. ਪੀ. ਐੱਸ. 15ਇੰਚ ਦੀ ਸਕਰੀਨ ਸਾਈਜ਼ ''ਚ ਵੀ ਉਪਲੱਬਧ ਹੈ।

Related News