Adobe Photoshop ਦੀ ਥਾਂ ਇਹ ਫਰੀ ਫੋਟੋ ਐਡੀਟਿੰਗ ਸਾਫਟਵੇਅਰ ਆ ਸਕਦੇ ਹਨ ਤੁਹਾਡੇ ਕੰਮ

Sunday, Aug 13, 2017 - 12:28 PM (IST)

Adobe Photoshop ਦੀ ਥਾਂ ਇਹ ਫਰੀ ਫੋਟੋ ਐਡੀਟਿੰਗ ਸਾਫਟਵੇਅਰ ਆ ਸਕਦੇ ਹਨ ਤੁਹਾਡੇ ਕੰਮ

ਜਲੰਧਰ- ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਡੋਬ ਫੋਟੋਸ਼ੋਪ ਬਾਜ਼ਾਰ 'ਚ ਇਕ ਬਿਹਤਰੀਨ ਫੋਟੋ ਐਡੀਟਿੰਗ ਸਾਫਟਵੇਅਰ ਹੈ। ਪਰ ਫੋਟੋਸ਼ੋਪ ਦੀ ਸਹੀ ਜਾਣਕਾਰੀ ਨਾ ਹੋਣ ਨਾਲ ਇਸ ਦੀ ਵਰਤੋਂ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਇਸ ਦੇ ਨਾਲ ਹੀ ਫੋਟੋਸ਼ੋਪ ਦੇ ਕੁਝ ਖਾਸ ਫੀਚਰਸ ਦੀ ਵਰਤੋਂ ਕਰਨ ਲਈ ਤੁਹਾਨੂੰ ਪੈਸੇ ਵੀ ਦੇਣੇ ਹੁੰਦੇ ਹਨ। ਅਜਿਹੇ 'ਚ ਬਾਜ਼ਾਰ 'ਚ ਹੋਰ ਵੀ ਕਈ ਸਾਫਟਵੇਅਰ ਮੌਜੂਦ ਹਨ ਜਿਨ੍ਹਾਂ ਨੂੰ ਤੁਸੀਂ ਫੋਟੋਸ਼ੋਪ ਦੇ ਸਥਾਨ 'ਤੇ ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਇਹ ਸਾਫਟਵੇਅਰ ਫਰੀ 'ਚ ਇਸਤੇਮਾਲ ਕੀਤੇ ਜਾ ਸਕਦੇ ਹਨ। ਤਾਂ ਆਓ ਜਾਣਦੇ ਹਾਂ ਅਜਿਹੇ ਕੁਝ ਸਾਫਟਵੇਅਰਸ ਬਾਰੇ-

PhotoScape
ਬੇਸਿਕ ਈਮੇਜ ਐਡੀਟਿੰਗ ਤੋਂ ਇਲਾਵਾ ਫੋਟੋਸਕੇਪ ਰਾਹੀਂ ਤੁਸੀਂ ਸਲਾਈਡ ਸ਼ੋਅ ਅਤੇ ਐਨੀਮੇਟਿਡ ਜੀ.ਆਈ.ਐੱਫ. ਬਣਾਉਣ, ਸਕਰੀਨਸ਼ਾਟ ਕੈਪਚਰ ਕਰਨ ਅਤੇ ਫੋਟੋਜ਼ ਨੂੰ ਕੋਲਾਜ ਕਰ ਸਕਦੇ ਹੋ। ਤੁਸੀਂ ਆਪਣੇ ਟੂਲਬਾਰ ਨੂੰ ਕਸਟਮਾਈਜ਼ ਕਰ ਸਕਦੇ ਹੋ ਤਾਂ ਜੋ ਤੁਸੀਂ ਉਨ੍ਹਾਂ ਫੀਚਰਸ ਨੂੰ ਆਰਗਨਾਈਜ਼ ਕਰ ਸਕੋ ਜਿਸ ਨੂੰ ਤੁਸੀਂ ਸਭ ਤੋਂ ਜ਼ਿਆਦਾ ਇਸਤੇਮਾਲ ਕਰਦੇ ਹੋ। ਫੋਟੋਸਕੇਪ ਨੂੰ ਫਰੀ 'ਚ ਡਾਊਨਲੋਡ ਕਰ ਸਕਦੇ ਹੋ। 

Nik Collection
ਇਹ ਇਕ ਈਮੇਜ ਐਡੀਟਰ ਹੈ, ਜੋ ਗੂਗਲ ਦੁਆਰਾ ਬਣਾਇਆ ਗਿਆ ਹੈ। ਇਹ ਇਕ ਫਰੀ ਸਾਫਟਵੇਅਰ ਹੈ। ਇਹ ਸਭ ਤੋਂ ਪਾਵਰਫੁੱਲ ਆਨਲਾਈਨ ਟੂਲ ਹੈ। ਇਸ Collection 'ਚ ਵੱਖ-ਵੱਖ ਫੋਕਸ ਦੇ ਨਾਲ 7 ਪਲੱਗ-ਇਨ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਵਿਚ ਕਈ ਫਿਲਟਰਸ ਵੀ ਦਿੱਤੇ ਗਏ ਹਨ। ਇਸ ਵਿਚ ਖਾਸ ਗੱਲ ਇਹ ਹੈ ਕਿ ਇਸ ਸਾਫਟਵੇਅਰ 'ਚ ਮੌਜੂਦ ਫੀਚਰਸ ਨੂੰ ਤੁਸੀਂ ਵੱਖ-ਵੱਖ ਵੀ ਡਾਊਨਲੋਡ ਕਰ ਸਕਦੇ ਹੋ। 

Pencilsheep
ਇਹ ਇਕ ਫੋਟੋ ਐਡੀਟਰ ਹੈ ਜਿਸ ਰਾਹੀਂ ਯੂਜ਼ਰਸ ਆਪਣੀ ਫੋਟੋ ਨੂੰ ਹੋਰ ਬਿਹਤਰ ਬਣਾ ਸਕਦੇ ਹਨ। ਇਸ ਵਿਚ ਕਈ ਫੋਟੋ ਫਿਲਟਰਸ ਦਿੱਤੇ ਗਏ ਹਨ। ਇਸ ਵਿਚ ਇਕ ਕਾਪੀ ਸਟੈਂਪ ਟੂਲ, ਡਿਸਟਾਰਟ ਟੂਲ, ਵੰਡ ਟੂਲ ਦਿੱਤਾ ਗਿਆ ਹੈ। ਇਹ ਪੈਨਸਲਸ਼ੇਪ 'ਚ ਕੋਈ ਡਰਾਇੰਗ ਟੂਲ ਮੌਜੂਦ ਨਹੀਂ ਹੈ। ਹਾਲਾਂਕਿ ਇਸ ਵਿਚ ਪੈੱਨ ਬਰਸ਼ ਦਾ ਆਪਸ਼ਨ ਮੌਜੂਦ ਹੈ, ਇਸ ਨਾਲ ਤੁਸੀਂ ਆਪਣੀ ਫੋਟੋ ਨੂੰ ਇਕ ਨਵਾਂ ਰੂਪ ਦੇ ਸਕਦੇ ਹੋ। 

Pixeluvo
Pixeluvo ਇਕ ਕੰਪੈੱਕਟ ਪਰ ਪਾਵਰਫੁੱਲ ਈਮੇਜ ਐਡੀਟਰ ਹੈ। ਜਿਸ ਵਿਚ ਕਾਫੀ ਚੰਗੇ ਟੂਲਸ ਦੇ ਕਲੈਕਸ਼ਨ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਐਪ 'ਚ ਕੁਝ ਬਿਹਤਰੀਨ ਫੀਚਰ ਮੌਜੂਦ ਫੀਚਰ ਹਨ ਜਿਵੇਂ- ਰਿਟਚਿੰਗ ਪੋਟਰੇਟਸ, ਸਕਿਨ ਸਾਫਟੇਨਿੰਗ ਫਿਲਟਰ ਅਤੇ ਇਕ ਬਿਹਤਰ ਮਾਸਕਿਨ ਸਿਸਟਮ ਟੂਲ ਇਸ ਵਿਚ ਦਿੱਤੇ ਗਏ ਹਨ। Pixeluvo ਦਾ ਇਕ ਸਭ ਤੋਂ ਖਾਸ ਫੀਚਰ 'ਕਵਿੱਕ ਕਲਰ' ਟੂਲ ਹੈ, ਜਿਸ ਨਾ ਤੁਸੀਂ ਆਪਣੀ ਤਸਵੀਰ 'ਚ ਕਈ ਤਰ੍ਹਾਂ ਦੇ ਰੰਗਾਂ ਦਾ ਇਸਤੇਮਾਲ ਕਰਕੇ ਆਪਣੀ ਫੋਟੋ ਨੂੰ ਹੋਰ ਵੀ ਬਿਹਤਰ ਬਣਾ ਸਕਦੇ ਹੋ। 

Google snapseed
ਸਮਾਰਟਫੋਨ ਫੋਟੋ 'ਤੇ ਟਚਿੰਗ ਦੇਣ ਲਈ ਸਨੈਪਸੀਡ ਕਾਫੀ ਬਿਹਤਰ ਐਪ ਸਾਬਿਤ ਹੋਈ ਹੈ। ਇਹ ਈਮੇਜ ਐਡੀਟਰ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ 'ਚ ਉਪਲੱਬਧ ਹੈ। ਇਸ ਐਪ 'ਚ ਵਾਈਡ ਰੇਂਜ ਦੇ ਫਿਲਟਰਸ- ਵਿੰਟੇਜ, ਗਲੈਮਰ ਗਲੋ ਅਤੇ ਗਰੰਜ ਮੌਜੂਦ ਹਨ। ਇਹ ਸਾਰੇ ਫੁੱਲੀ ਕਸਟਮਾਈਜ਼ੇਬਲ ਹਨ । ਇਕ ਵਾਰ ਇਨ੍ਹਾਂ ਨੂੰ ਇਸਤੇਮਾਲ ਕਰਕੇ ਤੁਸੀਂ ਫੋਟੋ 'ਚ ਬਿਹਤਰ ਨਤੀਜੇ ਪਾ ਸਕਦੇ ਹੋ। 


Related News