ਪਰਫਾਰਮੈਂਸ ਤੇ ਫੀਚਰਜ਼ ਦੇ ਮਾਮਲੇ 'ਚ ਬੈਸਟ ਹਨ 8GB RAM ਵਾਲੇ ਇਹ ਸਮਾਰਟਫੋਨਜ਼

Tuesday, Jan 01, 2019 - 04:31 PM (IST)

ਪਰਫਾਰਮੈਂਸ ਤੇ ਫੀਚਰਜ਼ ਦੇ ਮਾਮਲੇ 'ਚ ਬੈਸਟ ਹਨ 8GB RAM ਵਾਲੇ ਇਹ ਸਮਾਰਟਫੋਨਜ਼

ਗੈਜੇਟ ਡੈਸਕ- ਇਕ ਸਮਾਂ ਸੀ ਜਦ 8GB ਰੈਮ ਨੂੰ ਕਿਸੇ ਡਿਵਾਈਸ ਲਈ ਕਾਫ਼ੀ ਜ਼ਿਆਦਾ ਮੰਨਿਆ ਜਾਂਦਾ ਸੀ, ਪਰ ਵਰਤਮਾਨ ਸਮੇਂ 'ਚ ਮਾਰਕੀਟ 'ਚ ਕਈ ਅਜਿਹੇ ਸਮਾਰਟਫੋਨਜ਼ ਲਾਂਚ ਹੋ ਰਹੇ ਹਨ, ਜਿਨ੍ਹਾਂ 'ਚ 10GB ਰੈਮ ਦਿੱਤੀ ਜਾ ਰਹੀ ਹੈ। ਜ਼ਿਆਦਾ ਰੈਮ ਵਾਲੇ ਸਮਾਰਟਫੋਨ ਨੂੰ ਤੁਸੀਂ ਕਈ ਸਾਲਾਂ ਤੱਕ ਇਸਤੇਮਾਲ ਕਰ ਸਕਦੇ ਹੋ ਤੇ ਤੁਸੀਂ ਸਮਾਰਟਫੋਨ 'ਚ ਮੌਜੂਦ ਹੈਵੀ ਐਪਲੀਕੇਸ਼ਨਜ਼ ਵੀ ਆਸਾਨੀ ਨਾਲ ਚੱਲ ਸਕਦੀ ਹੋ। ਜਿਸ 'ਚ ਸਭ ਤੋਂ ਜ਼ਿਆਦਾ ਮੋਬਾਇਲ 'ਤੇ ਗੇਮਜ਼ ਖੇਡਣ ਵਾਲੇ ਯੂਜਰਸ ਨੂੰ ਫ਼ਾਇਦਾ ਮਿਲਦਾ ਹੈ। ਉਥੇ ਹੀ ਜੇਕਰ ਤੁਸੀਂ 8GB ਰੈਮ ਵਾਲੇ ਕਿਸੇ ਸਮਾਰਟਫੋਨ ਨੂੰ ਖਰੀਦਣ ਬਾਰੇ 'ਚ ਸੋਚ ਰਹੋ ਹੋ ਤਾਂ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੋਗੇ ਕਿ ਮਾਰਕੀਟ 'ਚ ਇਸ ਸਮੇਂ ਕਈ ਅਜਿਹੇ ਸਮਾਰਟਫੋਨਜ਼ ਮੌਜੂਦ ਹੋ, ਜਿਨ੍ਹਾਂ 'ਚ 8GB ਰੈਮ ਦਿੱਤੀ ਗਈ ਹੈ।

ਅਸੁਸ ROG
ਇਸ 'ਚ 6 ਇੰਚ ਦੀ ਫੁੱਲ HD ਪਲੱਸ AMOLED ਡਿਸਪਲੇਅ ਹੈ ਜਿਸ ਦੀ ਰੀਫ੍ਰੈਸ਼ ਰੇਟ 90hz ਤੇ ਰਿਸਪਾਂਸ ਟਾਈਮ ਸਿਰਫ 1ms ਹੈ। ਇਹ 550 nits ਬ੍ਰਾਇਟਨੈੱਸ, ਕਾਰਨਿੰਗ ਗੋਰਿੱਲਾ ਗਲਾਸ 6 ਪ੍ਰੋਟੈਸ਼ਨ, ਗੇਮਿੰਗ HDR ਤੇ ਮੋਬਾਈਲ HDR ਦੇ ਨਾਲ ਹੈ। ਇਹ ਐਂਡ੍ਰਾਇਡ ਓਰੀਓ ਅਧਾਰਿਤ ਫੋਨ 2.96 ਗੀਗਾਹਰਟਜ਼ ਕਲਾਕ ਸਪੀਡ ਵਾਲੇ ਆਕਟਾ-ਕੋਰ ਪ੍ਰੋਸੈਸਰ ਦੇ ਨਾਲ ਕੁਆਲਕਾਮ ਦੇ ਸਨੈਪਡ੍ਰੈਗਨ 845 ਚਿਪਸੈੱਟ 'ਤੇ ਰਨ ਕਰਦਾ ​ਹੈ। ਉਥੇ ਹੀ ਗੇਮ ਖੇਡਣ ਦੇ ਦੌਰਾਨ ਬੈਸਟ ਗਰਾਫਿਕਸ ਦੇਣ ਲਈ ਕੰਪਨੀ ਨੇ ਇਸ ਨੂੰ ਐਡਰੇਨੋ 630 ਜੀ. ਪੀ. ਯੂ. ਨਾਲ ਲੈਸ ਕੀਤਾ ਹੈ। ਕੰਪਨੀ ਨਾਲ ਇਸ ਫੋਨ ਨੂੰ 8 ਜੀ. ਬੀ ਰੈਮ ਮੈਮਰੀ 'ਤੇ ਪੇਸ਼ ਕੀਤਾ ਹੈ ਜਿਸ ਦੇ ਨਾਲ ਇਹ ਫੋਨ 128 ਜੀ. ਬੀ ਦੀ ਇੰਟਰਨਲ ਸਟੋਰੇਜ ਸਪੋਰਟ ਕਰਦਾ ਹੈ।

ਹਾਈ ਗਰਾਫਿਕਸ ਗੇਮ ਤੇ ਹੈਵੀ ਪ੍ਰੋਸੈਸਿੰਗ ਲਈ ਕੰਪਨੀ ਨੇ ਫੋਨ 'ਚ ਗੇਮਕੂਲ ਵੈਪਰ ਚੈਂਬਰ ਦੀ ਵਰਤੋਂ ਕੀਤੀ ਹੈ। ਇਹ ਤਕਨੀਕ ਹਰ ਤਰ੍ਹਾਂ ਦੇ ਹੈਵੀ ਗੇਮ ਪਲੇਅ ਕਰਨ ਤੇ ਲੰਬੇ ਸਮੇਂ ਗੇਮ ਲਈ ਖੇਡਦੇ ਰਹਿਣ 'ਤੇ ਵੀ ਫੋਨ ਨੂੰ ਗਰਮ ਨਹੀਂ ਹੋਣ ਦਿੰਦਾ ਤੇ ਲੈਗਫ੍ਰੀ ਗੇਮਿੰਗ ਐਕਸਪੀਰੀਅੰਸ ਪ੍ਰਦਾਨ ਕਰਦਾ ਹੈ। ਫੋਟਜ਼ ਨੂੰ ਹੋਰ ਵੀ ਖਾਸ ਬਣਾਉਣ ਲਈ ਇਸ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਪ੍ਰਾਇਮਰੀ 12 ਮੈਗਾਪਿਕਸਲ ਡਿਊਲ ਪਿਕਸਲ ਸੈਂਸਰ, ਸੋਨੀ 9MX363 ਸੈਂਸਰ, ਆਪਟਿਕਲ ਈਮੇਜ ਸਟੇਬੀਲਾਇਜੇਸ਼ਨ, AI ਸੀਨ ਡਿਟੈਕਸ਼ਨ ਤੇ ਸਕੈਂਡਰੀ 8 ਮੈਗਾਪਿਕਸਲ ਦਾ 120 ਵਾਈਡ-ਐਂਗਲ ਲੈਨਜ਼ ਹੈ । ਉਥੇ ਹੀ ਫਰੰਟ ਲਈ ਇਸ 'ਚ 8 ਮੈਗਾਪਿਕਸਲ ਦਾ ਕੈਮਰਾ f/2.0 ਅਪਰਚਰ ਅਤੇ HD ਫੀਲਡ ਆਫ ਵਿਊ ਦੇ ਨਾਲ ਹੈ।

ਇਸ ਤੋਂ ਇਲਾਵਾ ਇਹ ਸਮਾਰਟਫੋਨ ਐਂਡ੍ਰਇਡ 8.1 ਓਰੀਓ ਆਪਰੇਟਿੰਗ ਸਿਸਟਮ ਦੇ ਨਾਲ ROG ਗੇਮਿੰਗ X ਮੋੜ ”9 'ਤੇ ਅਧਾਰਿਤ ਹੈ। ਇਸ 'ਚ 4000mAh ਸਮਰੱਥਾ ਵਾਲੀ ਬੈਟਰੀ ਜੋ ਕਿ ਫਾਸਟ ਚਾਰਜਿੰਗ ਸਪੋਰਟ ਲਈ ਹਾਇਪਰਚਾਰਜ ਟੈਕਨਾਲੋਜੀ ਦੇ ਨਾਲ ਹੈ । ਇਹ ਵਾਟਰ ਰੇਜਿਸਟੰਟ ਸਮਰੱਥਾ ਦੇ ਨਾਲ ਹੈ ਅਤੇ ਇਸ 'ਚ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ।

ਸੈਮਸੰਗ ਗਲੈਕਸੀ ਨੋਟ 9
ਨਿਊਯਾਰਕ ਦੇ ਬਰੁਕਲਿਨ 'ਚ ਆਯੋਜਿਤ ਇਕ ਈਵੈਂਟ 'ਚ ਸੈਮਸੰਗ ਗਲੈਕਸੀ ਨੋਟ 9 ਨੂੰ ਲਾਂਚ ਕੀਤਾ ਗਿਆ ਸੀ। ਸੈਮਸੰਗ ਗਲੈਕਸੀ ਨੋਟ 9 'ਚ ਵੱਡੀ ਬੈਟਰੀ ਅਤੇ S Pen ਨੂੰ ਪਹਿਲੇ ਤੋਂ ਬਿਹਤਰ ਬਣਾਇਆ ਗਿਆ ਹੈ। ਭਾਰਤ 'ਚ ਇਹ ਹੈਂਡਸੇਟ ਐਕਸੀਨਾਸ 9810 (2.7GHz + 1.7GHz) ਵੈਰੀਐਂਟ 'ਚ ਲਾਂਚ ਕੀਤਾ ਸੀ। ਗਲੈਕਸੀ ਨੋਟ 9 'ਚ ਡਿਊਲ ਰੀਅਰ ਕੈਮਰਾ ਸਟੈਅਪ ਮਿਲੇਗਾ। ਦੋਵੇਂ ਹੀ ਸੈਂਸਰ 12 ਮੈਗਾਪਿਕਸਲ ਦੇ ਹੋਣਗੇ। ਰੀਅਰ ਕੈਮਰੇ ਨਾਲ ਤੁਸੀਂ 2x ਆਪਟੀਕਲ ਜ਼ੂਮ ਅਤੇ 10x ਤੱਕ ਡਿਜ਼ੀਟਲ ਜ਼ੂਮ ਕਰ ਸਕੋਗੇ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਆਟੋਫੋਕਸ ਕੈਮਰਾ ਦਿੱਤਾ ਗਿਆ ਹੈ। ਸੈਮਸੰਗ ਗਲੈਕਸੀ ਨੋਟ 9 'ਚ 4,000 ਐੱਮ.ਏ.ਐੱਚ. ਦੀ ਬੈਟਰੀ ਹੈ। 

ਸੈਮਸੰਗ ਗਲੈਕਸੀ ਨੋਟ 9 ਨਾਲ ਮਿਲਣ ਵਾਲੇ ਐੱਸ. ਪੈਨ ਬਲੂਟੁੱਥ ਸਪੋਰਟ ਨਾਲ ਆਉਂਦਾ ਹੈ। ਐੱਸ. ਪੈਨ ਬਲੂਟੂੱਥ ਘੱਟ ਐਨਰਜੀ ਮਾਡਿਊਲ ਨਾਲ ਆਵੇਗਾ। ਨਵੇਂ ਐੱਸ. ਪੈਨ ਨੂੰ ਰੀਮੋਟ ਕੰਟਰੋਲ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾ ਸਕੇਗਾ। ਐੱਸ. ਪੈਨ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਤਸਵੀਰਾਂ ਕਲਿੱਕ ਕਰ ਸਕੋਗੇ। ਇਕ ਵਾਰ ਬਟਨ ਦੱਬਣ 'ਤੇ ਕੈਮਰਾ ਐਕਟਿਵ ਹੋ ਜਾਵੇਗਾ। ਬਟਨ ਨੂੰ ਦੋ ਵਾਰ ਕਲਿਕ ਕਰਨ 'ਤੇ ਫਰੰਟ ਤੇ ਰੀਅਰ ਕੈਮਰੇ ਵਿਚਾਲੇ ਅਸਾਨੀ ਨਾਲ ਸਵਿੱਚ ਕੀਤਾ ਜਾ ਸਕੇਗਾ। ਸੈਮਸੰਗ ਨੇ ਦੱਸਿਆ ਕਿ 40 ਸਕਿੰਟ ਚਾਰਜ ਕਰਨ 'ਤੇ ਤੁਸੀਂ ਐੱਸ. ਪੈਨ ਨੂੰ 30 ਮਿੰਟ ਤਕ ਇਸਤੇਮਾਲ ਕਰ ਸਕੋਗੇ, ਭਾਵ 200 ਕਲਿਕ। ਗਲੈਕਸੀ ਨੋਟ 9 ਆਈ.ਪੀ. 68 ਸਰਟੀਫਾਇਡ ਹੈ।

ਵਨਪਲੱਸ 6ਟੀ
ਗੇਮਿੰਗ ਸੈਗਮੈਂਟ 'ਚ ਵਨਪਲੱਸ 6ਟੀ ਸਭ ਤੋਂ ਪਾਵਰਫੁੱਲ ਤੇ ਬੈਸਟ ਸਮਾਰਟਫੋਨ ਹੈ। ਇਹ ਸਮਾਰਟਫੋਨ ਦੋ ਵੇਰੀਐਂਟ ਮੀਰਰ ਬਲੈਕ ਅਤੇ ਮਿਡਨਾਈਟ ਬਲੈਕ ਕਲਰ 'ਚ ਉਪਲੱਬਧ ਹੈ। ਡਿਵਾਈਸ 'ਚ ਸਭ ਤੋਂ ਵੱਡਾ ਬਦਲਾਅ ਵਾਟਰਡਰਾਪ ਨੌਚ ਅਤੇ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦਾ ਮਿਲਣਾ ਹੈ। ਇਹ ਲੇਟੈਸਟ ਐਂਡ੍ਰਾਇਡ 9.0 ਪਾਈ ਆਧਾਰਿਤ ਆਕਸੀਜ਼ਨ ਓ.ਐੱਸ. 'ਤੇ ਚੱਲੇਗਾ। ਡਿਊਲ ਸਿਮ (ਨੈਨੋ) ਵਾਲੇ ਇਸ ਸਮਾਰਟਫੋਨ 'ਚ 6.41 ਇੰਚ ਦੀ ਫੁਲ ਐੱਚ.ਡੀ.+(2340x1080 ਪਿਕਸਲ) ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਕਾਰਨਿੰਗ ਗੋਰਿੱਲਾ ਗਲਾਸ 6 ਦੀ ਪ੍ਰੋਟੇਕਸ਼ਨ ਵੀ ਦਿੱਤੀ ਗਈ ਹੈ। ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਕੁਆਲਾਕਮ ਸਨੈਪਡਰੈਗਨ 845 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ।

ਗੇਮਿੰਗ ਐਕਪੀਰੀਅੰਸ ਨੂੰ ਹੋ ਬਿਹਤਰੀਨ ਬਣਾਉਣ ਲਈ ਇਸ ਡਿਵਾਇਸ 8 ਜੀਬੀ ਰੈਮ ਨਾਲ ਲੈਸ ਕੀਤਾ ਹੈ। ਇਸ 'ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਪ੍ਰਾਈਮਰੀ ਸੈਂਸਰ 16 ਮੈਗਾਪਿਕਸਲ ਦਾ ਹੈ। ਇਹ Sony 9MX519 ਸੈਂਸਰ ਹੈ ਜਿਸ ਦਾ ਅਪਰਚਰ ਐੱਫ/1.7 ਹੈ। ਉੱਥੇ ਸੈਕੇਂਡਰੀ 20 ਮੈਗਾਪਿਕਸਲ ਦਾ Sony IMX376K ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ Sony IMX371 ਸੈਂਸਰ ਹੈ ਜੋ ਐੱਫ/2.0 ਅਪਰਚਰ ਹੈ। ਇਸ 'ਚ ਡੈਸ਼ ਚਾਰਜ ਟੈਕਨਾਲੋਜੀ ਰੱਖੀ ਗਈ ਹੈ। ਇਸ 'ਚ 3.5 ਐੱਮ.ਐੱਮ. ਆਡੀਓ ਜੈੱਕ ਨੂੰ ਹਟਾ ਦਿੱਤਾ ਗਿਆ ਹੈ ਤੇ ਉਸ ਦੀ ਜਗ੍ਹਾ USB Type-C  ਟੂ 3.5 ਐੱਮ.ਐੱਮ. ਡੌਂਗਲ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,700 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

ਹੁਆਵੇਈ ਮੇਟ 20
ਹੁਆਵੇਈ ਮੇਟ 20 ਪ੍ਰੋ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ LECIA ਟ੍ਰਿਪਲ ਰੀਅਰ (ਆਰਟੀਫਿਸ਼ੀਅਲ ਇੰਟੈਲੀਜੇਂਸ) 19 ਕੈਮਰਾ ਸੈੱਟਅਪ ਹੈ। ਇਸ ਸਮਾਰਟਫੋਨ ਦੇ ਪਿੱਛੇ LED ਫਲੈਸ਼ ਦੇ ਨਾਲ 3 ਕੈਮਰੇ ਪ੍ਰਾਇਮਰੀ ਸੈਂਸਰ 40MP, ਸਕੈਂਡਰੀ ਸੈਂਸਰ 20MP ਦਾ ਅਲਟਰਾ-ਵਾਇਡ ਐਂਗਲ ਲੈਨਜ਼ ਹੈ ਤੀਜਾ ਸੈਂਸਰ 8MP ਦਾ ਟੈਲੀਫੋਟੋ ਲੈਨਜ਼ ਹੈ ਜੋ f/2.4 ਅਪਰਚਰ ਦੇ ਨਾਲ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ 24MP ਦਾ ਫਰੰਟ ਕੈਮਰਾ 34 ਡੈਪਥ ਸੈਂਸਿੰਗ ਫੀਚਰ ਦੇ ਨਾਲ ਦਿੱਤਾ ਗਿਆ ਹੈ। ਹੁਆਵੇਈ ਮੇਟ 20 ਪ੍ਰੋ 'ਚ 6.39 ਇੰਚ ਦੀ ਕੁਵਾਡ 84 ਪਲਸ OLED ਡਿਸਪਲੇਅ ਹੈ ਜਿਸ ਦੀ ਸਕ੍ਰੀਨ ਰੈਜ਼ੌਲਿਊਸ਼ਨ 3120x1440 ਪਿਕਸਲ ਹੈ ਤੇ ਇਸ ਦਾ ਆਸਪੈਕਟ ਰੇਸ਼ਿਓ 19.5:9 ਹੈ। ਇਸ ਦੇ ਨਾਲ ਹੀ ਇਸ 'ਚ ਲੇਟੈਸਟ 2.6GHz ਕਿਰਨ 980 AI ਪ੍ਰੋਸੈਸਰ ਤੇ ਮਾਲੀ-776 MP10 GPU ਹੈ। ਇਸ ਫਲੈਗਸ਼ਿਪ ਡਿਵਾਇਸ 'ਚ 6GB ਰੈਮ ਹੈ ਤੇ ਇੰਟਰਨਲ ਸਟੋਰੇਜ 128GB ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ 256GB ਤੱਕ ਵਧਾਈ ਜਾ ਸਕਦੀ ਹੈ।

ਇਸ ਤੋਂ ਇਲਾਵਾ ਇਸ ਨਵੇਂ ਸਮਾਰਟਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, ਫੇਸ਼ੀਅਲ ਰੈਕਗੋਨਿਸ਼ਨ ਫੀਚਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡ੍ਰਾਇਡ 9.0 ਪਾਈ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। ਇਸ 'ਚ 4200mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ ਕਿ ਫਾਸਟ ਚਾਰਜਿੰਗ ਵਾਇਰਲੈੱਸ ਚਾਰਜਿੰਗ ਤੇ ਰਿਵਰਸ ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਹੈ। 

Mi 8 Pro
ਕੰਪਨੀ ਨੇ ਇਸ ਸਮਾਰਟਫੋਨ 'ਚ ਟਰਾਂਸਪੇਰੈਂਟ ਬੈਕ ਕਵਰ ਦਿੱਤਾ ਹੈ ਜਿਸ ਦੇ ਨਾਲ ਯੂਜ਼ਰਸ ਫੋਨ ਦੇ ਅੰਦਰ ਦੇ ਪਾਰਟਸ ਨੂੰ ਵੇਖ ਸਕਦੇ ਹਨ। ਉਥੇ ਹੀ ਸਮਾਰਟਫੋਨ 'ਚ ਦਿੱਤਾ ਗਿਆ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਇਸ ਨੂੰ ਕਾਫ਼ੀ ਖਾਸ ਬਣਾ ਰਿਹਾ ਹੈ। ਇਸ ਸਮਾਰਟਫੋਨ ਦਾ ਰੈਜ਼ੋਲਿਊਸ਼ਨ 2248x1080 ਪਿਕਸਲ ਹੈ। ਇਸ ਫੋਨ 'ਚ ਕੁਆਲਕਾਮ ਦਾ ਸਨੈਪਡਰੈਗਨ 845 ਪ੍ਰੋਸੈਸਰ, 8 ਜੀ. ਬੀ ਰੈਮ ਤੇ 128 ਜੀ. ਬੀ. ਦੀ ਸਟੋਰੇਜ ਮਿਲੇਗੀ । Mi 8 Pro 'ਚ ਡਿਊਲ ਸਿਮ ਸਪੋਰਟ, ਐਂਡ੍ਰਾਇਡ ਓਰੀਓ 8.1, 3000mAh ਦੀ ਬੈਟਰੀ ਹੈ ਜੋ ਕਵਿਕ ਚਾਰਜ 4+ ਨੂੰ ਸਪੋਰਟ ਕਰਦੀ ਹੈ। ਉਥੇ ਹੀ ਇਸ 'ਚ USB ਟਾਈਪ 3 ਚਾਰਜਰ ਦਿੱਤਾ ਗਿਆ ਹੈ।

ਇਸ ਸਮਾਰਟਫੋਨ 'ਚ ਅਲਟਰਾ ਲਾਈਟ ਸੈਂਸਟਿਵ 19 ਰੀਅਰ ਕੈਮਰਾ ਹੈ, ਜਿਸ 'ਚ ਇਸ ਦੇ ਰੀਅਰ ਪੈਨਲ 'ਤੇ 12+12 ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਉਥੇ ਹੀ ਇਸ ਦਾ ਫਰੰਟ ਕੈਮਰਾ 20 ਮੈਗਾਪਿਕਸਲ ਦਾ ਹੈ ਤੇ ਦੋਵਾਂ ਕੈਮਰਿਆਂ ਦੇ ਨਾਲ ਫਲੈਸ਼ ਲਾਈਟ ਤੇ ਬੋਕੇਅ ਮੋਡ ਫੀਚਰਸ ਨੂੰ ਸ਼ਾਮਿਲ ਕੀਤਾ ਗਿਆ ਹੈ।


Related News