EICMA 2018 ਦੇ ਦੌਰਾਨ ਪੇਸ਼ ਹੋਈ Benelli TRK 250 ਐਡਵੇਂਚਰ ਟੂਰਰ ਬਾਈਕ

11/10/2018 6:34:02 PM

ਆਟੋ ਡੈਸਕ- ਇਟਲੀ ਦੇ ਮਿਲਾਨ 'ਚ ਚੱਲ ਰਹੇ EICMA 2018 ਸ਼ੋ ਦੇ ਦੌਰਾਨ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਬੇਨੇਲੀ ਨੇ TRK 250 ਐਡਵੇਂਚਰ ਟੂਰਰ ਤੋਂ ਪਰਦਾ ਚੁੱਕ ਦਿੱਤਾ ਹੈ। ਬੇਨੇਲੀ TRK 250 ਚ ਸਟੀਲ ਟਿਊਬ ਫਰੇਮ ਦਾ ਇਸਤੇਮਾਲ ਕੀਤਾ ਗਿਆ ਹੈ। ਉਥੇ ਹੀ ਬਾਈਕ ਦੇ ਫਰੰਟ 'ਚ 41mm ਅਪਸਾਈਡ-ਡਾਊਨ ਫਾਰਕ ਤੇ ਰਿਅਰ 'ਚ 51mm ਟ੍ਰੈਵਲ, ਆਸਕਿਲੈਟਿੰਗ ਸਵਿੰਗਾਰਮ ਦੇ ਨਾਲ ਸੈਂਟਰਲ ਸ਼ਾਕ ਅਬਜ਼ਾਰਬ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕੰਪਨੀ ਨੇ ਬਾਈਕ 'ਚ 249cc ਦਾ ਪਾਵਰਫੁੱਲ ਇੰਜਣ ਦਿੱਤਾ ਹੈ। ਭਾਰਤ 'ਚ ਇਸ ਨੂੰ ਕਦੋਂ ਲਾਂਚ ਕੀਤੀ ਜਾਵੇਗੀ ਫਿਲਹਾਲ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।PunjabKesari
24.5 bhp ਦੀ ਪਾਵਰ
ਬਾਈਕ 'ਚ ਦਿੱਤਾ ਗਿਆ ਸਿੰਗਲ-ਸਿਲੰਡਰ ਲਿਕਵਿਡ-ਕੂਲਡ ਇੰਜਣ 9000 rpm 'ਤੇ 24.5 bhp ਦੀ ਪਾਵਰ ਤੇ 7500 rpm 'ਤੇ 21 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 6-ਸਪੀਡ ਗਿਅਰਬਾਕਸ ਨਾਲ ਲੈਸ ਹੈ।PunjabKesari
ਬ੍ਰੇਕਿੰਗ ਸਿਸਟਮ
ਬ੍ਰੇਕਿੰਗ ਦੇ ਮਾਮਲੇ 'ਚ ਇਸ ਬਾਈਕ 'ਚ 280mm ਸਿੰਗਲ ਫਲੋਟਿੰਗ ਡਿਸਕ ਦੇ ਨਾਲ ਫਰੰਟ 'ਚ 4-ਪਿਸਟਨ ਕੈਪਿਲਰ ਤੇ ਰਿਅਰ 'ਚ 240 mm ਡਿਸਕ ਦੇ ਨਾਲ ਸਿੰਗਲ-ਪਿਸਟਨ ਕੈਪਿਲਰ ਦਿੱਤੇ ਗਏ ਹਨ।


Related News