ਲਾਂਚ ਹੋਇਆ ਸੋਲਰ ਐਨਰਜੀ ਨਾਲ ਚਾਰਜ ਹੋਣ ਵਾਲਾ 4000mAh ਦਾ ਪਾਵਰਬੈਂਕ, ਕੀਮਤ 599 ਰੁਪਏ
Friday, Apr 07, 2017 - 12:06 PM (IST)

ਜਲੰਧਰ- ਯੂ. ਆਈ. ਐੱਮ. ਆਈ. ਟੈਕਨਾਲੋਜੀ ਨੇ ਸੋਲਰ ਐਨਰਜੀ ਨਾਲ ਚਾਰਜ ਹੋਣ ਵਾਲਾ ਪਾਵਰਬੈਂਕ ਲਾਂਚ ਕੀਤਾ ਹੈ। ਇਸ ''ਚ ਵਾਟਰਪਰੂਫ, ਡਸਟਪਰੂਫ ਵਰਗੇ ਕਈ ਆਕਰਸ਼ਕ ਫੀਚਰਸ ਹਨ ਅਤੇ ਇਸ ''ਚ ਸੋਲਰ ਐਨਰਜੀ ਅਤੇ ਬਿਜਲੀ ਦੋਵਾਂ ਨਾਲ ਚਾਰਜ ਕਰਨ ਦੀ ਸੁਵਿਧਾ ਹੈ। ਇਸ ਦੀ ਕੀਮਤ 599 ਰੁਪਏ ਹੈ।
ਯੂ. ਆਈ. ਐੱਮ. ਆਈ. ਨੇ U3 ਸੋਲਰ ਪਾਵਰਬੈਂਕ ਤੋਂ ਬਾਅਦ ਇਸ ਦਾ ਛੋਟਾ ਵੇਰੀਅੰਟ ਯੂ. ਆਈ. ਐੱਮ. ਆਈ. U3 ਮਿੰਨੀ ਪਾਵਰਬੈਂਕ ਲਾਂਚ ਕੀਤਾ। ਯੂ. ਆਈ. ਐੱਮ. ਆਈ. U3 ਦੀ ਤਰ੍ਹਾਂ ਹੀ ਤਰ੍ਹਾਂ ਹੀ ਇਹ ਵੀ ਬਿਜਲੀ ਦੇ ਨਾਲ-ਨਾਲ ਸੋਲਰ ਐਨਰਜੀ ਤੋਂ ਵੀ ਚਾਰਜ ਕੀਤਾ ਜਾ ਸਕਦਾ ਹੈ ਅਤੇ ਇਸ ''ਚ ਟਾਰਚ ਪੈਨਲ ਵੀ ਮੌਜੂਦ ਹੈ। 150 ਗਰੇਟ ਵਰਜਨ ਵਾਲਾ ਇਹ ਪਾਵਰਬੈਂਕ ਬੇਹੱਦ ਹਲਕਾ ਹੈ ਅਤੇ ਇਸ ਦਾ ਛੋਟਾ ਅਤੇ ਪਤਲਾ ਆਕਾਰ ਇਸ ਨੂੰ ਆਕਰਸ਼ਕ ਬਣਾਉਂਦਾ ਹੈ।
ਯੂ. ਆਈ. ਐੱਮ. ਆਈ. ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਦੇ ਮਾਰਕੀਟਿੰਗ ਮੈਨੇਜ਼ਰ ਅਭਿਨੈ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਯੂ. ਆਈ. ਐੱਮ. ਆਈ. U3 ਮਿੰਨੀ ਅਤੇ ਪਲਾਸਟਿਕ ਫਿੰਨਿਸ਼ ਮਟੀਰੀਅਲ ਤੋਂ ਬਣਿਆ ਹੈ, ਜੋ ਇਸ ਨੂੰ ਵਾਟਰਪਰੂਫ, ਡਸਟਪਰੂਫ ਬਣਾਉਣ ਦੇ ਨਾਲ-ਨਾਲ ਅਤੇ ਮਜ਼ਬੂਤੀ ਦਿੰਦਾ ਹੈ। 4000mAh ਸਮਰੱਥਾ ਵਾਲਾ ਇਹ ਪਾਵਰਬੈਂਕ ਓਵਰਹੀਟਿੰਗ ਦੇ ਬਿਨਾ ਕਿਸੇ ਵੀ ਫੋਨ ਨੂੰ 1-2 ਵਾਰ ਚਾਰਜ ਕਰ ਸਕਦਾ ਹੈ। ਇਸ਼ ''ਚ ਬੈਟਰੀ ਇੰਡੀਕੈਟਰ ਲਾਈਟਸ ਵੀ ਹਨ, ਜੋ ਹੋਈ ਊਰਜਾ ਅਤੇ ਚਾਰਜਿੰਗ ਨੂੰ ਦਿਖਾਉਂਦਾ ਹੈ।