ਸਾਵਧਾਨ! Facebook ਨਹੀਂ ਹੋ ਰਹੀ ਲਾਗਇੰਨ ਤਾਂ ਤੁਸੀਂ ਹੈਕਰਸ ਦੇ ਨਿਸ਼ਾਨੇ ''ਤੇ ਹੋ

Saturday, Apr 22, 2017 - 10:23 AM (IST)

ਸਾਵਧਾਨ! Facebook ਨਹੀਂ ਹੋ ਰਹੀ ਲਾਗਇੰਨ ਤਾਂ ਤੁਸੀਂ ਹੈਕਰਸ ਦੇ ਨਿਸ਼ਾਨੇ ''ਤੇ ਹੋ

ਜਲੰਧਰ-ਦੁਨੀਆ ਜਿੰਨ੍ਹੀ ਡਿਜੀਟਲ ਹੋ ਰਹੀ ਹੈ ਉਨ੍ਹੇ ਹੀ  ਸਾਈਬਰ ਕ੍ਰਾਇਮ ''ਚ ਵਾਧਾ ਹੋ ਰਿਹਾ ਹੈ। ਸਾਈਬਰ ਅਪਰਾਧੀ ਆਏ ਦਿਨ ਆਨਲਾਈਨ ਯੂਜ਼ਰਸ ਨੂੰ ਆਪਣਾ ਸ਼ਿਕਾਰ ਬਣਾਉਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਕੱਢ ਰਹੇ ਹਨ। ਕਈ ਵਾਰ ਤੁਹਾਨੂੰ ਕਾਲ ਕਰਕੇ ਓ. ਟੀ. ਪੀ. (one time passwoord) ਪੁੱਛਦੇ ਹਨ ਤਾਂ ਕਈ ਵਾਰ ਤੁਹਾਨੂੰ ਇਹ ਕਹਿ ਕੇ ਕ੍ਰੈਡਿਟ ਕਾਰਡ ਦੀ ਡੀਟੇਲ ਮੰਗਦੇ ਹੈ ਕਿ ਤੁਹਾਡਾ ਕਾਰਡ block ਹੋ ਗਿਆ ਹੈ। ਹਾਲ ਹੀ ''ਚ ਦਿੱਲੀ ਪੁਲਿਸ ਦੀ ਸਾਈਬਰ ਨੇ ਅਜਿਹੇ ਵਿਅਕਤੀ ਨੂੰ ਫੜ੍ਹਿਆ ਹੈ ਜੋ ਦਿੱਲੀ ਪੁਲਿਸ ਦੀ ਸਾਈਬਰ ਸੇਲ ਦਾ ਅਧਿਕਾਰੀ ਬਣਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਦਾ ਸੀ। ਇਸ ਦੇ ਲਈ ਉਹ ਫੇਸਬੁਕ ਅਕਾਊਂਟ ਨੂੰ ਹੈਕ ਕਰਕੇ ਚੂਨਾ ਲਗਾਉਦਾ ਸੀ।

ਸਭ ਤੋਂ ਪਹਿਲਾ ਇਹ ਹੈਕਰਸ ਲੋਕਾਂ ਨੂੰ ਕਾਲ ਕਰਦੇ ਹੈ ਅਤੇ ਕਹਿੰਦੇ ਹੈ ਕਿ ਉਹ ਦਿੱਲੀ ਪੁਲਿਸ ਦੀ ਸਾਈਬਰ ਸੇਲ ਤੋਂ ਬੋਲ ਰਹੇ ਹੈ। ਇਹ ਇੰਨ੍ਹੇ ਹੁਸ਼ਿਆਰ ਹੈ ਕਿ ਮੋਬਾਇਲ ''ਤੇ ਕਾਲ ਆਉਣ ''ਤੇ Trucaller ਸਾਈਬਰ ਸੇਲ ਦਿਸਦਾ ਹੈ। ਇਸ ਲਈ ਲੋਕਾਂ ਨੂੰ ਸ਼ੱਕ ਵੀ ਨਹੀਂ ਹੁੰਦਾ ਹੈ।  ਇਸ ਦੇ ਬਾਅਦ ਉਹ ਕਹਿੰਦੇ ਹਨ ਤੁਹਾਡਾ ਫੇਸਬੁਕ ਅਕਾਊਂਟ ਜਾਂ ਟਵਿੰਟਰ ''ਚ ਦਿੱਕਤ ਹੈ ਉਸ  ਨੂੰ ਓ. ਟੀ. ਪੀ. ਦੇ ਰਾਹੀਂ ਫਾਰਗੈਟ ਪਾਸਵਰਡ ਕਰੋ। ਹੁਣ ਜਿਵੇ ਹੀ ਯੂਜ਼ਰਸ ਓ. ਟੀ. ਪੀ. ਦੇ ਲਈ ਫਾਰਗੈਟ ਪਾਸਵਰਡ ਕਰਦੇ ਹੈ ਉਹ ਉਨ੍ਹਾਂ ਦੇ ਅਕਾਊਂਟ ਨੂੰ ਆਪਣੇ ਕਬਜੇ ''ਚ ਲੈ ਲੈਂਦੇ ਹਨ ਅਤੇ ਪ੍ਰਾਇਮਰੀ ਈ-ਮੇਲ ਆਈਡੀ ਨੂੰ ਚੇਂਜ ਕਰ ਦਿੰਦੇ ਹਨ।

ਫਿਰ ਯੂਜ਼ਰਸ ਨੂੰ ਕਹਿੰਦੇ ਹੈ ਕਿ ਤੁਹਾਡੇ ਅਕਾਊਂਟ ਦਾ ਐਕਸੈਸ ਉਨ੍ਹਾਂ ਦੇ ਕਬਜੇ ''ਚ ਹੈ ਅਤੇ ਪੇਜ ਦਾ ਐਕਸੈਸ ਵਾਪਿਸ ਲੈਣ ਦੇ ਲਈ 2,000 ਰੁਪਏ ਦੇਣੇ ਹੋਣਗੇ। ਇਸ ਦੇ ਬਾਅਦ ਜਦੋਂ ਯੂਜ਼ਰਸ 2,000 ਰੁਪਏ payਕਰ ਦਿੰਦੇ ਹੈ ਤਾਂ ਹੈਕਰਸ ਅਕਾਊਂਟ ਦਾ ਐਕਸੈਸ ਦੇਣ ਤੋਂ ਮਨ੍ਹਾ ਕਰ ਦਿੰਦੇ ਹਨ ਅਤੇ ਫਿਰ ਤੋਂ ਪੈਸੈ ਦੀ ਮੰਗ ਕਰਨ ਲੱਗਦੇ ਹੈ। ਫਿਰ ਲਗਾਤਰ ਯੂਜ਼ਰਸ ਨੂੰ ਬਲੈਕਮੇਲ ਕਰਦੇ ਹੈ।   


Related News