ਇੰਤਜ਼ਾਰ ਖ਼ਤਮ, iPhone ਯੂਜ਼ਰਸ ਲਈ ਰਿਲੀਜ਼ ਹੋਈ BGMI ਗੇਮ, ਇੰਝ ਕਰੋ ਡਾਊਨਲੋਡ

08/18/2021 1:53:17 PM

ਗੈਜੇਟ ਡੈਸਕ– ਗੇਮ ਨਿਰਮਾਤਾ ਕੰਪਨੀ ਕਰਾਫਟੋਨ ਨੇ ਬੈਟਲਗ੍ਰਾਊਂਡ ਮੋਬਾਇਲ ਇੰਡੀਆ (Battlegrounds Mobile India) ਗੇਮ ਨੂੰ ਆਖਿਰਕਾਰ ਆਈਫੋਨ ਯੂਜ਼ਰਸ ਲਈ ਲਾਂਚ ਕਰ ਦਿੱਤਾ ਹੈ। ਇਹ ਗੇਮ ਐਪਲ ਦੇ ਐਪ ਸਟੋਰ ’ਤੇ ਉਪਲੱਬਧ ਹੋ ਗਈਹੈ। ਇਸ ਗੇਮ ’ਚ ਆਈਫੋਨ ਯੂਜ਼ਰਸ ਨੂੰ ਨਵੇਂ ਗੇਮ ਮੋਡ ਸਮੇਤ ਨਵੀਂ ਗਨ ਅਤੇ ਵਾਹਨ ਮਿਲਣਗੇ। ਇੰਨਾ ਹੀ ਨਹੀਂ, ਯੂਜ਼ਰਸ ਗੇਮ ’ਚ ਚੱਲ ਰਹੇ ਈਵੈਂਟ ’ਚ ਵੀ ਹਿੱਸਾ ਲੈ ਸਕਣਗੇ। ਦੱਸ ਦੇਈਏ ਕਿ ਇਸ ਮਲਟੀ-ਪਲੇਅਰ ਗੇਮ ਨੂੰ ਪਿਛਲੇ ਮਹੀਨੇ ਐਂਡਰਾਇਡ ਯੂਜ਼ਰਸ ਲਈ ਰਿਲੀਜ਼ ਕੀਤਾ ਗਿਆ ਸੀ। 

ਇਹ ਵੀ ਪੜ੍ਹੋ– ਸਭ ਤੋਂ ਜ਼ਿਆਦਾ ਕੌਣ ਵੇਖਦਾ ਹੈ ਤੁਹਾਡੀ WhatsApp DP, ਇੰਝ ਲਗਾਓ ਪਤਾ

 

ਇਹ ਵੀ ਪੜ੍ਹੋ– WhatsApp ਪੇਮੈਂਟ ’ਚ ਜੁੜਿਆ ਕਮਾਲ ਦਾ ਫੀਚਰ, ਬਦਲ ਜਾਵੇਗਾ ਪੈਸੇ ਭੇਜਣ ਦਾ ਅੰਦਾਜ਼

ਇੰਝ ਕਰੋ ਡਾਊਨਲੋਡ
- BGMI ਨੂੰ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਐਪਲ ਦੇ ਐਪ ਸਟੋਰ ’ਤੇ ਜਾਓ।

- ਬੈਟਲਗ੍ਰਾਊਂਡ ਮੋਬਾਇਲ ਇੰਡੀਆ ਲਿਖ ਕੇ ਸਰਚ ਕਰੋ।

- ਹੁਣ ਤੁਹਾਨੂੰ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਨਜ਼ਰ ਆਏਗਾ। 

- ਇੱਥੇ ਸਬਮਿਟ ਬਟਨ ’ਤੇ ਕਲਿੱਕ ਕਰਨ ’ਤੇ ਗੇਮ ਡਾਊਨਲੋਡ ਕਰੋ। 

- ਬੈਟਲਗ੍ਰਾਊਂਡ ਮੋਬਾਇਲ ਇੰਡੀਆ ਗੇਮ ਦਾ ਸਾਈਜ਼ 1.9 ਜੀ.ਬੀ. ਹੈ। 

ਇਹ ਵੀ ਪੜ੍ਹੋ– ਗਲਤੀ ਨਾਲ ਡਿਲੀਟ ਹੋ ਗਿਆ ਹੈ ਫੋਨ ’ਤੇ ਆਇਆ ਜ਼ਰੂਰੀ ਨੋਟੀਫਿਕੇਸ਼ਨ? ਇੰਝ ਲਿਆਓ ਵਾਪਸ

PunjabKesari

ਗੇਮ ਨੇ ਐਂਡਰਾਇਡ ਡਿਵਾਈਸ ’ਤੇ ਪਾਰ ਕੀਤਾ 5 ਕਰੋੜ ਡਾਊਨਲੋਡਸ ਦਾ ਅੰਕੜਾ 
ਦੱਸ ਦੇਈਏ ਕਿ ਲਾਂਚਿੰਗ ਤੋਂ ਬਾਅਦ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਐਂਡਰਾਇਡ ਡਿਵਾਈਸ ’ਤੇ ਗੇਮ ਨੇ 50 ਮਿਲੀਅਨ (5 ਕਰੋੜ) ਡਾਊਨਲੋਡਸ ਦਾ ਅੰਕੜਾ ਪਾਰ ਕਰ ਲਿਆ ਹੈ। ਗੇਮ ਡਿਵੈਲਪ ਕਰਨ ਵਾਲੀ ਕੰਪਨੀ ਕਰਾਫਟੋਨ ਨੇ ਇਸ ਦੀ ਜਾਣਕਾਰੀ ਪ੍ਰੈੱਸ ਰਿਲੀਜ਼ ’ਚ ਦਿੱਤੀ ਹੈ। ਇਸ ਪ੍ਰਾਪਤੀ ਨੂੰ ਹਾਸਲ ਕਰਨ ਦੀ ਖੁਸ਼ੀ ’ਚ ਕੰਪਨੀ ਦੁਆਰਾ ਹਰ ਇਕ ਪਲੇਅਰ ਨੂੰ ਗਲੈਕਸੀ ਮੈਸੰਜਰ ਸੈੱਟ ਦੇ ਨਾਲ ਕਈ ਰਿਵਾਰਡਸ ਦਿੱਤੇ ਗਏ ਹਨ। ਇਨ੍ਹਾਂ ਰਿਵਾਰਡਸ ਨੂੰ ਆਈਫੋਨ ਯੂਜ਼ਰਸ ਵੀ ਪ੍ਰਾਪਤ ਕਰ ਸਦੇ ਹਨ। 

ਇਹ ਵੀ ਪੜ੍ਹੋ– ਇਹ ਹਨ ਭਾਰਤ ’ਚ ਮਿਲਣ ਵਾਲੇ 5 ਸਭ ਤੋਂ ਸਸਤੇ 5G ਸਮਾਰਟਫੋਨ, ਕੀਮਤ 13,999 ਰੁਪਏ ਤੋਂ ਸ਼ੁਰੂ


Rakesh

Content Editor

Related News