ਚਾਰ ਟਰੱਕਾਂ ਵਿਚਾਲੇ ਹੋਈ ਟੱਕਰ! ਸਟੇਅਰਿੰਗ ਜਾਮ ਹੋਣ ਕਾਰਨ ਵਾਪਰਿਆ ਹਾਦਸਾ

Monday, Sep 07, 2026 - 06:14 PM (IST)

ਚਾਰ ਟਰੱਕਾਂ ਵਿਚਾਲੇ ਹੋਈ ਟੱਕਰ! ਸਟੇਅਰਿੰਗ ਜਾਮ ਹੋਣ ਕਾਰਨ ਵਾਪਰਿਆ ਹਾਦਸਾ

ਜ਼ੀਰਕਪੁਰ (ਜ. ਬ.): ਪੀ. ਆਰ.-7 ਰੋਡ 'ਤੇ ਅੱਜ 4 ਟਰੱਕਾਂ ਵਿਚਾਲੇ ਟੱਕਰ ਹੋ ਗਈ। ਇਹ ਹਾਦਸਾ ਪੱਥਰਾਂ ਨਾਲ ਭਰੇ ਇਕ ਟਰੱਕ ਦਾ ਸਟੇਅਰਿੰਗ ਜਾਮ ਹੋਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਇਸ ਮਗਰੋਂ ਟਰੱਕ ਡਰਾਈਵਰ ਦੇ ਕੰਟਰੋਲ ਵਿਚ ਨਹੀਂ ਰਿਹਾ ਤੇ ਸੜਕ ਕੰਢੇ ਖੜ੍ਹੇ ਕੂੜੇ ਵਾਲੇ ਟਰੱਕ ਨਾਲ ਜਾ ਟਕਰਾਇਆ। ਇਸ ਮਗਰੋਂ ਦੋ ਹੋਰ ਟਰੱਕ ਵੀ ਇਸ ਦੀ ਲਪੇਟ ਵਿਚ ਆ ਗਏ। ਹਾਲਾਂਕਿ ਹਾਦਸੇ ਵਿਚ ਕਿਸੇ ਚਾਲਕ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। 

ਜਾਣਕਾਰੀ ਮੁਤਾਬਕ, ਪੱਥਰਾਂ ਨਾਲ ਭਰਿਆ ਟਰੱਕ ਮੋਹਾਲੀ ਵੱਲੋਂ ਡੇਰਾਬੱਸੀ ਵੱਲ ਜਾ ਰਿਹਾ ਸੀ। ਜਦੋਂ ਉਹ ਪ੍ਰਧਾਨ ਢਾਬੇ ਨੇੜੇ ਪਹੁੰਚਿਆ ਤਾਂ ਅਚਾਨਕ ਟਰੱਕ ਦਾ ਸਟੇਅਰਿੰਗ ਜਾਮ ਹੋ ਗਿਆ। ਡਰਾਈਵਰ ਨੇ ਵਾਹਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਟਰੱਕ ਬੇਕਾਬੂ ਹੋ ਕੇ ਸੜਕ ਕੰਢੇ ਖੜੇ ਕੂੜੇ ਵਾਲੇ ਟਰੱਕ ਨਾਲ ਟਕਰਾ ਗਿਆ। ਇਸ ਮਗਰੋਂ ਉੱਥੇ ਮੌਜੂਦ ਦੋ ਹੋਰ ਟਰੱਕਾਂ ਦੀ ਵੀ ਟੱਕਰ ਹੋ ਗਈ। ਹਾਦਸੇ ਮਗਰੋਂ ਮੌਕੇ 'ਤੇ ਕੁਝ ਦੇਰ ਲਈ ਭਾਜੜਾਂ ਪੈ ਗਈਆਂ ਤੇ ਪੀ. ਆਰ.-7 ਰੋਡ 'ਤੇ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। 


author

Anmol Tagra

Content Editor

Related News