ਬਿਆਸ ਰੇਲਵੇ ਸਟੇਸ਼ਨ ''ਤੇ ਡਿਜੀਟਲ ਲਾਕਰ ਸਹੂਲਤ ਸ਼ੁਰੂ: ਹੁਣ ਸਾਮਾਨ ਦੀ ਚਿੰਤਾ ਖ਼ਤਮ, ਯਾਤਰਾ ਹੋਵੇਗੀ ਸੁਖਾਲੀ
Saturday, Sep 05, 2026 - 07:30 AM (IST)
ਜਲੰਧਰ (ਪੁਨੀਤ) : ਮੰਡਲ ਵੱਲੋਂ ਯਾਤਰੀਆਂ ਨੂੰ ਸੁਰੱਖਿਅਤ, ਬਿਹਤਰ ਅਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਬਿਆਸ ਰੇਲਵੇ ਸਟੇਸ਼ਨ ’ਤੇ ਡਿਜੀਟਲ ਲਾਕਰ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਸਹੂਲਤ ਤਹਿਤ ਯਾਤਰੀ ਆਪਣੇ ਬੈਗ ਅਤੇ ਹੋਰ ਸਾਮਾਨ ਨੂੰ ਸੁਰੱਖਿਅਤ ਰੂਪ ਨਾਲ ਲਾਕਰ ਵਿਚ ਰੱਖ ਸਕਣਗੇ। ਇਸ ਨਾਲ ਟ੍ਰੇਨ ਦੀ ਉਡੀਕ ਕਰਨ ਵਾਲੇ ਜਾਂ ਕੁਝ ਸਮੇਂ ਲਈ ਸਟੇਸ਼ਨ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਸਾਮਾਨ ਨਾਲ ਲੈ ਕੇ ਘੁੰਮਣ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਨੌਜਵਾਨ ਅਗਵਾ! ਜ਼ਬਰਦਸਤੀ ਗੱਡੀ 'ਚ ਬਿਠਾ ਕੇ ਲੈ ਗਏ ਮੁਲਜ਼ਮ
ਡਿਜੀਟਲ ਲਾਕਰ ਦੀ ਸਹੂਲਤ ਤਹਿਤ ਯਾਤਰੀ ਆਪਣੀ ਲੋੜ ਅਨੁਸਾਰ ਤੈਅ ਸਮਾਂਹੱਦ ਲਈ ਲਾਕਰ ਬੁੱਕ ਕਰ ਸਕਣਗੇ। ਲਾਕਰ ਦਾ ਕਿਰਾਇਆ ਵੀ ਤੈਅ ਸਮਾਂਹੱਦ ਅਨੁਸਾਰ ਲਿਆ ਜਾਵੇਗਾ। ਲਾਕਰ ਬੁੱਕ ਕਰਨ ਲਈ ਯਾਤਰੀ ਨੂੰ ਲਾਕਰ ਪੈਨਲ ’ਤੇ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ, ਜਿਸ ਦੇ ਬਾਅਦ ਓ. ਟੀ. ਪੀ. ਪ੍ਰਾਪਤ ਹੋਵੇਗਾ। ਇਸ ਦੇ ਬਾਅਦ ਯਾਤਰੀ ਆਪਣੀ ਪਸੰਦ ਦਾ ਲਾਕਰ ਚੁਣ ਕੇ ਕਿਊ. ਆਰ. ਕੋਡ ਸਕੈਨ ਕਰਦੇ ਹੋਏ ਆਨਲਾਈਨ ਭੁਗਤਾਨ ਕਰ ਸਕਣਗੇ। ਬਿਆਸ ਰੇਲਵੇ ਸਟੇਸ਼ਨ ’ਤੇ ਡਿਜੀਟਲ ਲਾਕਰ ਦੀ ਸਹੂਲਤ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਆਧੁਨਿਕ ਸਹੂਲਤ ਮਿਲਣ ਦੇ ਨਾਲ-ਨਾਲ ਉਨ੍ਹਾਂ ਦੇ ਸਾਮਾਨ ਦੀ ਸੁਰੱਖਿਆ ਵੀ ਯਕੀਨੀ ਹੋਵੇਗੀ। ਰੇਲਵੇ ਦੇ ਇਸ ਕਦਮ ਨਾਲ ਯਾਤਰੀਆਂ ਨੂੰ ਸਟੇਸ਼ਨ ’ਤੇ ਯਾਤਰਾ ਦੌਰਾਨ ਸਾਮਾਨ ਰੱਖਣ ਦੀ ਸਹੂਲਤ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
